ਜੇਤਲੀ ਨੇ ਕੇਜਰੀਵਾਲ ਦੀ ਮਾਫੀ ਕੀਤੀ ਮਨਜੂਰ, ਜਲਦ ਹੀ ਕੇਸ ਹੋਵੇਗਾ ਵਾਪਸ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਮਾਫੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਵੀ ਮਾਫੀ ਮੰਗ ਲਈ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਬਿਕਰਮ ਸਿੰਘ ਮਜੀਠੀਆ ਤੇ ਭਾਜਪਾ ਆਗੂ ਨਿਤਿਨ ਗਡਕਰੀ ਸਣੇ ਹੋਰ ਆਗੂਆਂ ਕੋਲੋਂ ਮਾਫੀ ਮੰਗ ਚੁੱਕੇ ਹਨ। ਕੇਜਰੀਵਾਲ ਤੋਂ ਇਲਾਵਾ ਸੰਜੇ ਸਿੰਘ, ਆਸ਼ੂਤੋਸ਼ ਤੇ ਰਾਘਵ ਚੱਢਾ ਨੇ ਵੀ ਜੇਤਲੀ ਨੂੰ ਚਿੱਠੀ ਭੇਜ ਕੇ ਮਾਫੀ ਮੰਗੀ ਹੈ। ਆਮ ਆਦਮੀ ਪਾਰਟੀ ਆਗੂਆਂ ਨੇ ਜੇਤਲੀ ਖਿਲਾਫ ਡੀਡੀਸੀਏ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਸਖਤ ਟਿੱਪਣੀਆਂ ਕੀਤੀਆਂ ਸਨ। ਇਸ ਮਗਰੋਂ ਜੇਤਲੀ ਨੇ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ। ਇਸ ਸਬੰਧੀ ਅਰੁਣ ਜੇਤਲੀ ਦੇ ਵਕੀਲ ਨੇ ਦੱਸਿਆ ਕਿ ਅਰੁਣ ਜੇਤਲੀ ਨੇ ਕੇਜਰੀਵਾਲ ਤੇ ਹੋਰ ਆਪ ਆਗੂਆਂ ਦੀ ਮਾਫ਼ੀ ਮਨਜ਼ੂਰ ਕਰ ਲਈ ਹੈ ਤੇ ਉਨ੍ਹਾਂ ਵੱਲੋਂ ਜਲਦ ਹੀ ਕੇਸ ਵਾਪਸ ਲਿਆ ਜਾ ਰਿਹਾ ਹੈ।ઠ
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …