Home / ਭਾਰਤ / ਕੇਜਰੀਵਾਲ ਅਤੇ ਕੁਮਾਰ ਵਿਸ਼ਵਾਸ ਵਿਚਕਾਰ ਚੱਲ ਰਹੇ ਹਨ ਮੱਤਭੇਦ

ਕੇਜਰੀਵਾਲ ਅਤੇ ਕੁਮਾਰ ਵਿਸ਼ਵਾਸ ਵਿਚਕਾਰ ਚੱਲ ਰਹੇ ਹਨ ਮੱਤਭੇਦ

ਵਿਸ਼ਵਾਸ ਨੇ ਕਿਹਾ, ਜੇਤਲੀ ਖਿਲਾਫ ਉਨ੍ਹਾਂ ਦਾ ਬਿਆਨ ਕੇਜਰੀਵਾਲ ਤੋਂ ਮਿਲੀ ਸੂਚਨਾ ਅਨੁਸਾਰ ਹੀ ਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਵਿਚ ਹਾਸ਼ੀਏ ‘ਤੇ ਚੱਲ ਰਹੇ ਕੁਮਾਰ ਵਿਸ਼ਵਾਸ ਨੇ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਦਾਇਰ ਮਾਨਹਾਨੀ ਮਾਮਲੇ ਸਬੰਧੀ ਹਾਈਕੋਰਟ ਵਿਚ ਅਹਿਮ ਬਿਆਨ ਦਿੱਤਾ ਹੈ। ਉਨ੍ਹਾਂ ਨੇ ਅੱਜ ਅਦਾਲਤ ਵਿਚ ਸੁਣਵਾਈ ਦੌਰਾਨ ਕਿਹਾ ਕਿ ਡੀ.ਡੀ. ਸੀ.ਏ. ਮਾਮਲੇ ਵਿਚ ਕੇਂਦਰੀ ਮੰਤਰੀ ਅਰੁਣ ਜੇਤਲੀ ਖਿਲਾਫ ਉਨ੍ਹਾਂ ਦਾ ਬਿਆਨ ਅਰਵਿੰਦ ਕੇਜਰੀਵਾਲ ਕੋਲੋਂ ਮਿਲੀ ਸੂਚਨਾ ‘ਤੇ ਅਧਾਰਿਤ ਸੀ। ਕੁਮਾਰ ਵਿਸ਼ਵਾਸ ਦੇ ਇਸ ਬਿਆਨ ਤੋਂ ਸਪੱਸ਼ਟ ਹੈ ਕਿ ਉਸਦੇ ਅਰਵਿੰਦ ਕੇਜਰੀਵਾਲ ਨਾਲ ਮੱਤਭੇਦ ਚੱਲ ਰਹੇ ਹਨ। ਚੇਤੇ ਰਹੇ ਕਿ ਕੇਜਰੀਵਾਲ ਅਤੇ ਪਾਰਟੀ ਦੇ ਚਾਰ ਨੇਤਾ ਅਰੁਣ ਜੇਤਲੀ ਕੋਲੋਂ ਮਾਫੀ ਮੰਗ ਚੁੱਕੇ ਹਨ ਅਤੇ ਹੁਣ ਕੁਮਾਰ ਵਿਸ਼ਵਾਸ ਇਕਲੌਤੇ ਹੀ ਅਜਿਹੇ ਵਿਅਕਤੀ ਹਨ ਜਿਸਦੇ ਖਿਲਾਫ ਮਾਨਹਾਨੀ ਦਾ ਮੁਕੱਦਮਾ ਚੱਲ ਰਿਹਾ ਹੈ।

Check Also

ਭਵਿੱਖ ਨੂੰ ਧੁੰਦਲਾ ਹੋਣ ਤੋਂ ਬਚਾਉਣ ਲਈ ਅੱਗੇ ਆਈਆਂ ਬੀਬੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਮਾਰ ਨੂੰ ਸਮਝਦੇ …