1.8 C
Toronto
Wednesday, November 19, 2025
spot_img
Homeਭਾਰਤਮਮਤਾ ਬੈਨਰਜੀ ਨੇ ਚੋਣ ਕਮਿਸ਼ਨ 'ਤੇ ਭਾਜਪਾ ਦੀਆਂ ਹਦਾਇਤਾਂ 'ਤੇ ਕੰਮ ਦੇ...

ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ‘ਤੇ ਭਾਜਪਾ ਦੀਆਂ ਹਦਾਇਤਾਂ ‘ਤੇ ਕੰਮ ਦੇ ਲਗਾਏ ਆਰੋਪ

ਸੂਬੇ ‘ਚ ਦੰਗੇ ਹੋਣ ‘ਤੇ ਕਮਿਸ਼ਨ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ
ਕੂਚ (ਬਿਹਾਰ)/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਦਾ ਪੱਖ ਲੈਣ ਲਈ ਚੋਣ ਕਮਿਸ਼ਨ ਦੀ ਨਿਖੇਧੀ ਕੀਤੀ ਹੈ ਅਤੇ ਸੂਬੇ ਵਿੱਚ ਇੱਕ ਵੀ ਦੰਗਾ ਹੋਣ ‘ਤੇ ਕਮਿਸ਼ਨ ਦੇ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ। ਬਿਹਾਰ ਦੇ ਅਲੀਪੁਰਦੁਆਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਚੋਣ ਕਮਿਸ਼ਨ ‘ਤੇ ਭਾਜਪਾ ਦੇ ਇਸ਼ਾਰੇ ਕੰਮ ਕਰਨ ਦਾ ਆਰੋਪ ਲਗਾਇਆ।
ਉਨ੍ਹਾਂ ਕਿਹਾ, ”ਭਾਜਪਾ ਦੀਆਂ ਹਦਾਇਤਾਂ ਦੇ ਆਧਾਰ ‘ਤੇ ਮੁਰਸ਼ਿਦਾਬਾਦ ਦੇ ਡੀਆਈਜੀ ਨੂੰ ਬਦਲ ਦਿੱਤਾ ਗਿਆ ਸੀ। ਹੁਣ ਜੇਕਰ ਮੁਰਸ਼ਿਦਾਬਾਦ ਅਤੇ ਮਾਲਦਾ ਵਿੱਚ ਦੰਗੇ ਹੁੰਦੇ ਹਨ ਤਾਂ ਇਸ ਲਈ ਚੋਣ ਕਮਿਸ਼ਨ ਜ਼ਿੰਮੇਵਾਰ ਹੋਵੇਗਾ।
ਭਾਜਪਾ ਦੰਗੇ ਅਤੇ ਹਿੰਸਾ ਨੂੰ ਭੜਕਾਉਣ ਲਈ ਪੁਲਿਸ ਅਧਿਕਾਰੀਆਂ ਨੂੰ ਬਦਲਣਾ ਚਾਹੁੰਦੀ ਸੀ। ਜੇਕਰ ਇੱਥੇ ਇੱਕ ਵੀ ਦੰਗਾ ਹੁੰਦਾ ਹੈ ਤਾਂ ਇਸ ਲਈ ਚੋਣ ਕਮਿਸ਼ਨ ਜ਼ਿੰਮੇਵਾਰ ਹੋਵੇਗਾ ਕਿਉਂਕਿ ਉਹ ਇੱਥੇ ਅਮਨ ਕਾਨੂੰਨ ਦੀ ਵਿਵਸਥਾ ਦੀ ਦੇਖਭਾਲ ਕਰ ਰਹੇ ਹਨ।”
ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ 55 ਦਿਨਾਂ ਲਈ ਭੁੱਖ ਹੜਤਾਲ ਕਰਨਗੇ। ਬੈਨਰਜੀ ਨੇ ਵਿਰੋਧੀ ਧਿਰ ਨੂੰ ਜੇਲ੍ਹ ਭੇਜਣ ਦੀ ਧਮਕੀ ਦੇਣ ਲਈ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ”ਮੈਂ ਦੇਖਾਂਗੀ ਕਿ ਤੁਹਾਡੇ ਕੋਲ ਕਿੰਨੀਆਂ ਜੇਲ੍ਹਾਂ ਹਨ।
ਤੁਹਾਡੇ ਕੋਲ ਕਿੰਨੇ ਪੁਲਿਸ ਵਾਲੇ ਹਨ? ਤੁਸੀਂ ਕਿੰਨੇ ਲੋਕਾਂ ਨੂੰ ਕੁੱਟੋਗੇ? ਮੇਰੇ ‘ਤੇ ਬਹੁਤ ਵਾਰ ਹਮਲਾ ਹੋਇਆ ਹੈ। ਮੈਂ ਲੜਨਾ ਜਾਣਦੀ ਹਾਂ। ਮੈਂ ਡਰਪੋਕ ਨਹੀਂ ਹਾਂ।”

RELATED ARTICLES
POPULAR POSTS