Breaking News
Home / ਭਾਰਤ / ਪੁਣੇ-ਨਾਸਿਕ ਹਾਈਵੇ ’ਤੇ ਐਸਯੂਵੀ ਨੇ 17 ਮਹਿਲਾਵਾਂ ਨੂੰ ਦਰੜਿਆ

ਪੁਣੇ-ਨਾਸਿਕ ਹਾਈਵੇ ’ਤੇ ਐਸਯੂਵੀ ਨੇ 17 ਮਹਿਲਾਵਾਂ ਨੂੰ ਦਰੜਿਆ

5 ਦੀ ਮੌਕੇ ’ਤੇ ਹੋਈ ਮੌਤ, 12 ਗੰਭੀਰ ਰੂਪ ’ਚ ਹੋਈਆਂ ਜ਼ਖਮੀ
ਪੁਣੇ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਪੁਣੇ-ਨਾਸਿਕ ਹਾਈਵੇ ’ਤੇ ਲੰਘੀ ਦੇਰ ਰਾਤ ਇਕ ਐਸਯੂਵੀ ਨੇ 17 ਮਹਿਲਾਵਾਂ ਨੂੰ ਦਰੜ ਦਿੱਤਾ, ਜਿਨ੍ਹਾਂ ਵਿਚੋਂ 5 ਮਹਿਲਾਵਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦਕਿ 12 ਮਹਿਲਾਵਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਇਸ ਹਾਦਸੇ ਦੌਰਾਨ ਜਖਮੀ ਹੋਈਆਂ ਮਹਿਲਾਵਾਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਭਿਆਨਕ ਹਾਦਸਾ ਪੁਣੇ ਸ਼ਹਿਰ ਤੋਂ ਲਗਭਗ 50 ਕਿਲੋਮੀਟਰ ਦੂਰ ਸ਼ਿਰੋਲੀ ਪਿੰਡ ਦੇ ਕੋਲ ਵਾਪਰਿਆ। ਪੁਲਿਸ ਨੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਮਹਿਲਾਵਾਂ ਰਸੋਈਏ ਦਾ ਕੰਮ ਕਰਦੀਆਂ ਹਨ ਅਤੇ ਲੰਘੀ ਦੇਰ ਰਾਤ ਲਗਭਗ 11 ਵਜੇ ਕਿਸੇ ਪ੍ਰੋਗਰਾਮ ਵਿਚੋਂ ਆਪਣਾ ਕੰਮ ਨਿਪਟਾ ਕੇ ਘਰ ਪਰਤ ਰਹੀਆਂ ਸਨ। ਪੁਣੇ ਦੀ ਬੱਸ ਵਿਚੋਂ ਖਰਪੁੜੀ ਫਾਟਾ ਵਿਖੇ ਇਹ ਮਹਿਲਾਵਾਂ ਉਤਰੀਆਂ ਸਨ ਅਤੇ ਸੜਕ ਪਾਰ ਕਰਦੇ ਸਮੇਂ ਇਹ ਭਿਆਨਕ ਹਾਦਸਾ ਵਾਪਰ ਗਿਆ। ਪੁਣੇ ਵੱਲੋਂ ਆ ਰਹੀ ਤੇਜ ਰਫਤਾਰ ਐਸ ਯੂ ਵੀ ਇਨ੍ਹਾਂ ਮਹਿਲਾਵਾਂ ਨੂੰ ਦਰੜਦੀ ਹੋਈ ਅੱਗੇ ਲੰਘ ਗਈ।

Check Also

ਕੇਜਰੀਵਾਲ ਦਾ ਵੱਡਾ ਦਾਅਵਾ – ‘ਇੰਡੀਆ’ ਗਠਜੋੜ ਦੀ ਬਣੇਗੀ ਸਰਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ …