ਅਜਮੇਰ ’ਚ ਖਵਾਜ਼ਾ ਮੋਇਨਦੀਨ ਚਿਸ਼ਤੀ ਦੀ ਦਰਗਾਹ ’ਤੇ ਵੀ ਕੀਤਾ ਸਿਜਦਾ
ਅਜਮੇਰ/ਬਿਊਰੋ ਨਿਊਜ਼ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਦੌਰੇ ’ਤੇ ਹਨ, ਜਿਸ ਦੌਰਾਨ ਉਹ ਵੀਰਵਾਰ ਨੂੰ ਰਾਜਸਥਾਨ ਦੌਰੇ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੇ ਪ੍ਰਤੀਨਿਧੀ ਮੰਡਲ ਦੇ ਨਾਲ ਅਜਮੇਰ ’ਚ ਖਵਾਜ਼ਾ ਮੋਇਨਦੀਨ ਚਿਸ਼ਤੀ ਦੀ ਦਰਗਾਹ ’ਤੇ ਵੀ ਸਿਜਦਾ ਕੀਤਾ। ਇਸ ਤੋਂ ਪਹਿਲਾਂ ਉਹ ਦਿੱਲੀ ਤੋਂ ਜੈਪੁਰ ਏਅਰਪੋਰਟ ’ਤੇ ਸਵੇਰੇ 11 ਵਜੇ ਪਹੁੰਚੇ ਜਿੱਥੇ ਉਨ੍ਹਾਂ ਦਾ ਰਾਜਸਥਾਨ ਦੇ ਸਿੱਖਿਆ ਮੰਤਰੀ ਬੀ ਡੀ ਕੱਲਾ ਅਤੇ ਮੁੱਖ ਸਕੱਤਰ ਊਸ਼ਾ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਜਸਥਾਨ ਦੇ ਰਵਾਇਤੀ ਕਲਾਕਾਰਾਂ ਨੇ ਵੀ ਲੋਕ ਨਾਚ ਨਾਲ ਉਨ੍ਹਾਂ ਦਾ ਭਰਪੂਰ ਸਵਾਗਤ ਕੀਤੇ ਜਿਸ ਦੌਰਾਨ ਸ਼ੇਖ ਹਸੀਨਾ ਖੁਦ ’ਤੇ ਕਾਬੂ ਨਾ ਰੱਖ ਸਕੀ ਅਤੇ ਉਹ ਖੁਦ ਵੀ ਰਾਜਸਥਾਨੀ ਕਲਾਕਾਰਾਂ ਦੇ ਨਾਲ ਏਅਰਪੋਰਟ ’ਤੇ ਡਾਂਸ ਕਰਨ ਲੱਗੇ। ਸ਼ੇਖ ਹਸੀਨਾ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਸ਼ੇਖ ਹਸੀਨਾ ਕਈ ਵਾਰ ਅਜਮੇਰ ’ਚ ਖਵਾਜ਼ਾ ਗਰੀਬ ਨਵਾਜ਼ ਦੀ ਦਰਗਾਹ ’ਤੇ ਆ ਚੁੱਕੇ ਹਨ।
Check Also
ਜਸਟਿਸ ਬੀ.ਆਰ. ਗਵੱਈ ਭਾਰਤ ਦੇ 52ਵੇਂ ਚੀਫ ਜਸਟਿਸ ਹੋਣਗੇ
14 ਮਈ ਤੋਂ ਸੰਭਾਲਣਗੇ ਸੁਪਰੀਮ ਕੋਰਟ ਦਾ ਕੰਮ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਮਾਨਯੋਗ ਚੀਫ …