7.8 C
Toronto
Tuesday, October 28, 2025
spot_img
Homeਭਾਰਤਐੱਨਡੀਟੀਵੀ ਦੇ ਪ੍ਰਣਯ ਰੌਏ ਅਤੇ ਰਾਧਿਕਾ ਰੌਏ ਖ਼ਿਲਾਫ਼ ਕੇਸ ਦਰਜ

ਐੱਨਡੀਟੀਵੀ ਦੇ ਪ੍ਰਣਯ ਰੌਏ ਅਤੇ ਰਾਧਿਕਾ ਰੌਏ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਸੀਨੀਅਰ ਪੱਤਰਕਾਰ ਤੇ ਐੱਨਡੀਟੀਵੀ ਦੇ ਸਹਿ-ਸੰਸਥਾਪਕ ਪ੍ਰਣਯ ਰੌਏ, ਉਨ੍ਹਾਂ ਦੀ ਪਤਨੀ ਰਾਧਿਕਾ ਰੌਏ ਤੇ ਕੰਪਨੀ ਦੇ ਸੀਈਓ ਤੇ ਡਾਇਰੈਕਟਰ ਵਿਕਰਮਾਦਿੱਤਿਆ ਚੰਦਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਤਿੰਨਾਂ ‘ਤੇ ਦੋਸ਼ ਹੈ ਕਿ ਇਨ੍ਹਾਂ ਅਣਪਛਾਤੇ ਨੌਕਰਸ਼ਾਹਾਂ ਦਾ ਕਾਲਾ ਧਨ ਗੁੰਝਲਦਾਰ ਲੈਣ-ਦੇਣ ਕਰ ਕੇ ਸਿੱਧੇ ਵਿਦੇਸ਼ੀ ਨਿਵੇਸ਼ ਰਾਹੀਂ ਕੰਪਨੀਆਂ ਵਿਚ ਲਾਇਆ। ਜਾਂਚ ਏਜੰਸੀ ਨੇ ਕਿਹਾ ਹੈ ਕਿ ਐੱਨਡੀਟੀਵੀ ਨੇ ਆਪਣੇ ਪ੍ਰਮੋਟਰਾਂ ਪ੍ਰਣਯ, ਰਾਧਿਕਾ, ਕੇਵੀਐੱਲ ਨਾਰਾਇਣ ਰਾਓ (ਮਰਹੂਮ) ਤੇ ਚੰਦਰਾ ਰਾਹੀਂ ਅਪਰਾਧਕ ਸਾਜ਼ਿਸ਼ ਘੜੀ ਤੇ ਨੌਕਰਸ਼ਾਹਾਂ ਨੂੰ ਇਸ ਲਈ ਵਰਤਿਆ। ਐਫਆਈਆਰ ਵਿਚ ਕਿਹਾ ਗਿਆ ਹੈ ਕਿ ਮਈ 2004 ਤੋਂ ਲੈ ਕੇ 2010 ਤੱਕ ਐਨਡੀਟੀਵੀ ਲਿਮਟਿਡ ਨੇ 32 ਸਹਿਯੋਗੀ ਫਰਮਾਂ ਖੜ੍ਹੀਆਂ ਕੀਤੀਆਂ, ਜਿਨ੍ਹਾਂ ਵਿਚੋਂ ਜ਼ਿਆਦਾਤਰ ਟੈਕਸ ਰਾਹਤ ਦੇਣ ਵਾਲੇ ਦੇਸ਼ਾਂ ਹਾਲੈਂਡ, ਯੂਕੇ, ਦੁਬਈ, ਮਲੇਸ਼ੀਆ, ਮੌਰੀਸ਼ਸ ਵਿਚ ਹਨ। ਏਜੰਸੀ ਨੇ ਕਿਹਾ ਹੈ ਕਿ ਜ਼ਿਆਦਾਤਰ ਫਰਮਾਂ ਨੇ ਕੋਈ ਵਪਾਰਕ ਲੈਣ ਦੇਣ ਨਹੀਂ ਕੀਤਾ ਤੇ ਇਨ੍ਹਾਂ ਦਾ ਇਸਤੇਮਾਲ ਸਿਰਫ਼ ਵਿਦੇਸ਼ਾਂ ਤੋਂ ਫੰਡ ਹਾਸਲ ਕਰ ਕੇ ਵਿੱਤੀ ਲੈਣ-ਦੇਣ ਲਈ ਕੀਤਾ ਗਿਆ। ਫਰਮਾਂ ਸਿਰਫ਼ ਦਿਖਾਵੇ ਲਈ ਸਨ।

RELATED ARTICLES
POPULAR POSTS