Breaking News
Home / ਭਾਰਤ / ਕਪਿਲ ਮਿਸ਼ਰਾ ਨੇ ਕੇਜਰੀਵਾਲ ‘ਤੇ ਭ੍ਰਿਸ਼ਟਾਚਾਰ ਦੇ ਲਾਏ ਨਵੇਂ ਦੋਸ਼

ਕਪਿਲ ਮਿਸ਼ਰਾ ਨੇ ਕੇਜਰੀਵਾਲ ‘ਤੇ ਭ੍ਰਿਸ਼ਟਾਚਾਰ ਦੇ ਲਾਏ ਨਵੇਂ ਦੋਸ਼

ਕਿਹਾ, ਕੇਜਰੀਵਾਲ ਸਰਕਾਰ ਨੇ ਦੋ ਕਰੋੜ ਰੁਪਏ ਚੰਦਾ ਦੇਣ ਵਾਲੇ ਵਿਅਕਤੀ ਦੀ ਕੰਪਨੀ ਨੂੰ ਸਰਕਾਰੀ ਕੰਮ ਦੇ ਠੇਕੇ ਦਿੱਤੇ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ। ਦਿੱਲੀ ਦੇ ਸਾਬਕਾ ਮੰਤਰੀ ਤੇ ‘ਆਪ’ ਵਿਧਾਇਕ ਕਪਿਲ ਮਿਸ਼ਰਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਭ੍ਰਿਸ਼ਟਾਚਾਰ ਦਾ ਨਵਾਂ ਦੋਸ਼ ਲਾ ਦਿੱਤਾ ਹੈ। ਕਪਿਲ ਦਾ ਕਹਿਣਾ ਹੈ ਕਿ ਕੇਜਰੀਵਾਲ ਸਰਕਾਰ ਨੇ ਦੋ ਕਰੋੜ ਰੁਪਏ ਦਾ ਚੰਦਾ ਦੇਣ ਵਾਲੇ ਵਿਅਕਤੀ ਦੀ ਕੰਪਨੀ ਨੂੰ ਸਰਕਾਰੀ ਕੰਮ ਦੇ ਠੇਕੇ ਦਿੱਤੇ ਹਨ।
ਦਿੱਲੀ ਦੇ ਇੱਕ ਕਾਰੋਬਾਰੀ ਨੇ ਆਮ ਆਦਮੀ ਪਾਰਟੀ ਨੂੰ ਦੋ ਕਰੋੜ ਰੁਪਏ ਦਾ ਚੰਦਾ ਦੇਣ ਦਾ ਦਾਅਵਾ ਕੀਤਾ ਹੈ। ਇਹ ਦਾਅਵਾ ਸਾਬਕਾ ਮੰਤਰੀ ਕਪਿਲ ਮਿਸ਼ਰਾ ਦੇ ਉਸ ਦੋਸ਼ ਨੂੰ ਖ਼ਾਰਜ ਕਰਦਾ ਹੋਇਆ ਦਿਖਾਇਆ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਪਾਰਟੀ ਨੂੰ ਇੱਕ ਫ਼ਰਜ਼ੀ ਕੰਪਨੀ ਦੇ ਮਾਧਿਅਮ ਨਾਲ ਚੰਦਾ ਮਿਲਣ ਦੀ ਗੱਲ ਆਖੀ ਸੀ। ਇਸੇ ਤਹਿਤ ਕਪਿਲ ਮਿਸ਼ਰਾ ਨੇ ਕੇਜਰੀਵਾਲ ਉੱਤੇ ਭ੍ਰਿਸ਼ਟਾਚਾਰ ਦੇ ਫਿਰ ਤੋਂ ਗੰਭੀਰ ਦੋਸ਼ ਲਾਏ ਹਨ। ਮਿਸ਼ਰਾ ਅਨੁਸਾਰ ਜਿਸ ਸ਼ਖ਼ਸ ਨੇ ‘ਆਪ’ ਨੂੰ ਦੋ ਕਰੋੜ ਰੁਪਏ ਦਾ ਚੰਦਾ ਦਿੱਤਾ ਹੈ, ਕੇਜਰੀਵਾਲ ਉਸ ਨੂੰ ਸਰਕਾਰੀ ਕੰਮ ਦੇ ਠੇਕੇ ਦਿੰਦੇ ਰਹੇ ਹਨ।

Check Also

ਭਾਰਤ ਦੇ 11 ਸੂਬਿਆਂ ’ਚ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਵੋਟਾਂ ਭਲਕੇ ਮੰਗਲਵਾਰ ਨੂੰ

93 ਸੀਟਾਂ ’ਤੇ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਤੀਜੇ …