0.2 C
Toronto
Tuesday, December 23, 2025
spot_img
Homeਭਾਰਤ16ਵੀਂ ਲੋਕ ਸਭਾ 'ਚ ਚੁੱਪ ਰਹੇ ਸੋਨੀਆ ਤੇ ਰਾਹੁਲ

16ਵੀਂ ਲੋਕ ਸਭਾ ‘ਚ ਚੁੱਪ ਰਹੇ ਸੋਨੀਆ ਤੇ ਰਾਹੁਲ

Sonia Gandhi, Rahul copy copyਸਮ੍ਰਿਤੀ ਇਰਾਨੀ ਕੋਲੋਂ ਪੁੱਛੇ ਗਏ ਵੱਧ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਵਿਚ ਐਨ.ਡੀ. ਏ. ਸਰਕਾਰ ਬਣਨ ਤੋਂ ਬਾਅਦ ਲੋਕ ਸਭਾ ਵਿਚ ਸਰਕਾਰ ਤੋਂ ਸਵਾਲ ਪੁੱਛਣ ਵਾਲਿਆਂ ਵਿਚ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਸਭ ਤੋਂ ਪਿੱਛੇ ਹਨ। ਰਾਹੁਲ ਦੇ ਨਾਲ ਉਨ੍ਹਾਂ ਦੀ ਮਾਂ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ 16ਵੀਂ ਲੋਕ ਸਭਾ ਵਿਚ ਹੁਣ ਤੱਕ ਪ੍ਰਸ਼ਨਕਾਲ ਦੌਰਾਨ ਇਕ ਵੀ ਸਵਾਲ ਨਹੀਂ ਪੁੱਛਿਆ।
ਇਸੇ ਤਰ੍ਹਾਂ ਭਾਜਪਾ ਦੇ ਬਜ਼ੁਰਗ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ 16ਵੀਂ ਲੋਕ ਸਭਾ ਵਿਚ ਕੋਈ ਸਵਾਲ ਨਹੀਂ ਪੁੱਛਿਆ। ਜਿੱਥੋਂ ਤੱਕ ਸਰਕਾਰ ਤੋਂ ਜਵਾਬ ਮੰਗਣ ਦੀ ਗੱਲ ਹੈ, ਸਭ ਤੋਂ ਵੱਧ ਜਵਾਬ ਸਾਬਕਾ ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਤੋਂ ਮੰਗੇ ਗਏ। ਕਾਂਗਰਸ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਸੀਂ ਲਗਾਤਾਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਅਲੋਚਨਾ ਕੀਤੀ ਹੈ ਤੇ ਅਸੀਂ ਸਕਾਰਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਹਾਂ। ਸਵਾਲ ਪੁੱਛਣ ਦੇ ਮਾਮਲੇ ਵਿਚ ਮਹਾਰਾਸ਼ਟਰ ਦੇ ਸੰਸਦ ਮੈਂਬਰ ਸਭ ਤੋਂ ਅੱਗੇ ਹਨ। ਜਾਣਕਾਰੀ ਅਨੁਸਾਰ ਹੁਣ ਤੱਕ ਸਭ ਤੋਂ ਜ਼ਿਆਦਾ ਸਵਾਲ ਪੁੱਛਣ ਵਾਲੇ 10 ਸੰਸਦ ਮੈਂਬਰਾਂ ਵਿਚੋਂ 9 ਮਹਾਰਾਸ਼ਟਰ ਦੇ ਹਨ। ਇਨ੍ਹਾਂ ਵਿਚੋਂ ਵੀ ਜ਼ਿਆਦਾਤਰ ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਤੋਂ ਹਨ।
ਮਹਾਰਾਸ਼ਟਰ ਦੀ ਬਾਰਾਮਤੀ ਸੀਟ ਤੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਸਭ ਤੋਂ ਜ਼ਿਆਦਾ 568 ਸਵਾਲ ਪੁੱਛੇ। ਉਨ੍ਹਾਂ ਦੇ ਬਾਅਦ ਧਨੰਜੇ ਭੀਮ ਰਾਵ ਮਹਾਦਿਕ ਨੇ 557 ਸਵਾਲ ਪੁੱਛੇ ਹਨ। ਭਾਜਪਾ ਦੇ ਨੌਜਵਾਨ ਨੇਤਾ ਵਰੁਣ ਗਾਂਧੀ ਨੇ ਵੀ 254 ਸਵਾਲ ਪੁੱਛੇ। ਸਭ ਤੋਂ ਜ਼ਿਆਦਾ ਸਵਾਲ ਸਾਬਕਾ ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰੀ ਰਹੀ ਸਮ੍ਰਿਤੀ ਇਰਾਨੀ ਤੋਂ ਪੁੱਛੇ ਗਏ।
ਸਮ੍ਰਿਤੀ ਦੇ ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰੀ ਰਹਿਣ ਦੌਰਾਨ ਮੰਤਰਾਲੇ ਨੇ 2,271 ਸਵਾਲਾਂ ਦੇ ਜਵਾਬ ਦਿੱਤੇ, ਇਸ ਦੇ ਬਾਅਦ ਰੇਲਵੇ ਨੇ 2,249, ਵਿੱਤ ਨੇ 1,843 ਅਤੇ ਗ੍ਰਹਿ ਮੰਤਰਾਲੇ ਨੇ 1,784 ਸਵਾਲਾਂ ਦੇ ਜਵਾਬ ਦਿੱਤੇ।

RELATED ARTICLES
POPULAR POSTS