2.2 C
Toronto
Friday, November 14, 2025
spot_img
Homeਭਾਰਤਰਾਮ ਮੰਦਰ ਉਸਾਰੀ ਲਈ ਟਰੱਸਟ ਦਾ ਐਲਾਨ

ਰਾਮ ਮੰਦਰ ਉਸਾਰੀ ਲਈ ਟਰੱਸਟ ਦਾ ਐਲਾਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਲਈ ‘ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ’ ਟਰੱਸਟ ਬਣਾਉਣ ਦਾ ਐਲਾਨ ਕੀਤਾ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ ਨਵੰਬਰ ਵਿੱਚ ਰਾਮ ਜਨਮਭੂਮੀ-ਬਾਬਰੀ ਮਸਜਿਦ ਕੇਸ ਵਿੱਚ ਯਾਦਗਾਰੀ ਫੈਸਲਾ ਦਿੰਦਿਆਂ ਰਾਮ ਮੰਦਿਰ ਦੀ ਉਸਾਰੀ ਲਈ ਤਿੰਨ ਮਹੀਨਿਆਂ ਅੰਦਰ ਟਰੱਸਟ ਬਣਾਉਣ ਦੀ ਹਦਾਇਤ ਕੀਤੀ ਸੀ। ਇਹ ਮਿਆਦ 9 ਫਰਵਰੀ ਨੂੰ ਖ਼ਤਮ ਹੋ ਰਹੀ ਸੀ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਟਵੀਟ ਵਿੱਚ ਕਿਹਾ ਕਿ ਟਰੱਸਟ ਵਿੱਚ ਕੁੱਲ 15 ਟਰੱਸਟੀ ਹੋਣਗੇ, ਜਿਨ੍ਹਾਂ ਵਿੱਚੋਂ ਇਕ ਦਲਿਤ ਭਾਈਚਾਰੇ ਨਾਲ ਸਬੰਧਤ ਹੋਵੇਗਾ। ਸ਼ਾਹ ਨੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਅਜਿਹੇ ਇਤਿਹਾਸਕ ਫੈਸਲੇ’ ਨਾਲ ‘ਸਮਾਜਿਕ ਇਕਸੁਰਤਾ’ ਮਜ਼ਬੂਤ ਹੋਵੇਗੀ। ਉਧਰ ਯੂਪੀ ਸਰਕਾਰ ਦੇ ਤਰਜਮਾਨ ਸ੍ਰੀਕਾਂਤ ਸ਼ਰਮਾ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਯੂਪੀ ਸੁੰਨੀ ਵਕਫ਼ ਬੋਰਡ ਨੂੰ ਜਿਹੜੀ ਜ਼ਮੀਨ ਅਲਾਟ ਕੀਤੀ ਜਾਣੀ ਹੈ, ਉਹ ਫ਼ੈਜ਼ਾਬਾਦ ਜ਼ਿਲ੍ਹਾ ਸਦਰਮੁਕਾਮ ਤੋਂ ਲਗਪਗ 18 ਕਿਲੋਮੀਟਰ ਦੂਰ ਲਖਨਊ ਹਾਈਵੇਅ ‘ਤੇ ਧੰਨੀਪੁਰ ਪਿੰਡ ਵਿੱਚ ਹੈ। ਮੋਦੀ ਨੇ ਕੈਬਨਿਟ ਮੀਟਿੰਗ ਤੋਂ ਫੌਰੀ ਮਗਰੋਂ ਲੋਕ ਸਭਾ ਵਿੱਚ ਇਕ ਬਿਆਨ ਦਿੰਦਿਆਂ ਕਿਹਾ, ‘ਅਸੀਂ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਲਈ ਇਕ ਸਕੀਮ ਤਿਆਰ ਕੀਤੀ ਹੈ। ਇਕ ਟਰੱਸਟ ਬਣਾਇਆ ਗਿਆ ਹੈ, ਜਿਸ ਦਾ ਨਾਮ ‘ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ’ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਸੈਸ਼ਨ ਚਲਦਾ ਹੋਣ ਕਰਕੇ ਸਰਕਾਰ ਨੇ ਕੈਬਨਿਟ ਦੇ ਇਸ ਅਹਿਮ ਫੈਸਲੇ ਬਾਰੇ ਸਦਨ ਨੂੰ ਜਾਣਕਾਰੀ ਦੇਣ ਦਾ ਫੈਸਲਾ ਕੀਤਾ। ਮੋਦੀ ਨੇ ਕਿਹਾ ਕਿ ਰਾਮ ਜਨਮਭੂਮੀ ਮੁੱਦੇ ‘ਤੇ ਫੈਸਲਾ ਆਉਣ ਮਗਰੋਂ ਦੇਸ਼ ਦੇ ਲੋਕਾਂ ਨੇ ਜਮਹੂਰੀ ਅਮਲ ਤੇ ਕਾਰਜਵਿਧੀ ਵਿੱਚ ਅਸਧਾਰਨ ਭਰੋਸਾ ਵਿਖਾਇਆ ਸੀ।

RELATED ARTICLES
POPULAR POSTS