Breaking News
Home / ਭਾਰਤ / ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਸਾਢੇ 4 ਲੱਖ ਤੋਂ ਪਾਰ

ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਸਾਢੇ 4 ਲੱਖ ਤੋਂ ਪਾਰ

Image Courtesy : ਏਬੀਪੀ ਸਾਂਝਾ

ਸੰਸਾਰ ‘ਚ ਕਰੋਨਾ ਪੀੜਤਾਂ ਦਾ ਅੰਕੜਾ 94 ਲੱਖ ਵੱਲ ਨੂੰ ਵਧਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਸਾਢੇ 4 ਲੱਖ ਤੋਂ ਪਾਰ ਹੋ ਕੇ 4 ਲੱਖ 58 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ। ਲੰਘੇ 24 ਘੰਟਿਆਂ ਵਿਚ 16 ਹਜ਼ਾਰ ਦੇ ਕਰੀਬ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 465 ਵਿਅਕਤੀਆਂ ਦੀ ਜਾਨ ਵੀ ਚਲੀ ਗਈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਪਿਛਲੇ 5 ਦਿਨਾਂ ਤੋਂ ਲਗਾਤਾਰ 14 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦਾ ਅੰਕੜਾ ਵੀ 14 ਹਜ਼ਾਰ 500 ਤੋਂ ਪਾਰ ਚਲਾ ਗਿਆ ਹੈ। ਭਾਰਤ ਵਿਚ ਕਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵੀ 2 ਲੱਖ 60 ਹਜ਼ਾਰ ਦੇ ਕਰੀਬ ਹੈ।
ਉਧਰ ਦੂਜੇ ਪਾਸੇ ਦੁਨੀਆ ਭਰ ਵਿਚ ਕਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ 94 ਲੱਖ ਵੱਲ ਨੂੰ ਵਧਣ ਲੱਗੀ ਹੈ ਅਤੇ 93 ਲੱਖ 87 ਹਜ਼ਾਰ ਤੱਕ ਅੱਪੜ ਗਈ ਹੈ। ਇਨ੍ਹਾਂ ਵਿਚੋਂ 50 ਲੱਖ 73 ਹਜ਼ਾਰ ਤੋਂ ਜ਼ਿਆਦਾ ਮਰੀਜ਼ ਸਿਹਤਯਾਬ ਵੀ ਹੋਏ ਹਨ ਅਤੇ 4 ਲੱਖ 80 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਆਪਣੀ ਜਾਨ ਵੀ ਗੁਆ ਚੁੱਕੇ ਹਨ। ਧਿਆਨ ਰਹੇ ਕਿ 24 ਲੱਖ ਤੋਂ ਵੱਧ ਮਰੀਜ਼ਾਂ ਨਾਲ ਅਮਰੀਕਾ ਕਰੋਨਾ ਪੀੜਤ ਮੁਲਕਾਂ ਵਿਚ ਨੰਬਰ ਇਕ ਬਣਿਆ ਹੋਇਆ ਹੈ, ਜਦੋਂ ਕਿ ਦੂਜੇ ਨੰਬਰ ‘ਤੇ ਸਾਢੇ 11 ਲੱਖ ਤੋਂ ਵੱਧ ਮਰੀਜ਼ਾਂ ਨਾਲ ਬ੍ਰਾਜ਼ੀਲ ਹੈ ਤੇ ਤੀਜੇ ਨੰਬਰ ‘ਤੇ ਮੌਜੂਦ ਮੁਲਕ ਰੂਸ ਵਿਚ ਵੀ ਕਰੋਨਾ ਪੀੜਤਾਂ ਦਾ ਅੰਕੜਾ 6 ਲੱਖ ਤੋਂ ਪਾਰ ਜਾ ਚੁੱਕਾ ਹੈ ਤੇ ਜਿਸ ਤੇਜ਼ੀ ਨਾਲ ਭਾਰਤ ਵਿਚ ਮਾਮਲੇ ਲਗਾਤਾਰ ਵਧ ਰਹੇ ਹਨ, ਉਸ ਨੂੰ ਦੇਖਦਿਆਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਚੌਥੇ ਨੰਬਰ ‘ਤੇ ਕਾਇਮ ਭਾਰਤ ਵਿਚ ਹਫਤੇ ਦੇ ਮੁੱਕਣ ਤੋਂ ਪਹਿਲਾਂ ਕਰੋਨਾ ਪੀੜਤਾਂ ਦੀ ਗਿਣਤੀ 5 ਲੱਖ ਤੱਕ ਪਹੁੰਚ ਜਾਵੇਗੀ ਤੇ ਜੂਨ ਮਹੀਨਾ ਮੁੱਕਣ ਤੱਕ ਇਹ ਅੰਕੜਾ 6 ਲੱਖ ਦੇ ਨੇੜੇ ਢੁੱਕ ਜਾਵੇਗਾ।

Check Also

ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਸਰਪੰਚਾਂ ਅਤੇ ਪੰਚਾਂ ਨੂੰ 3 ਦਸੰਬਰ ਨੂੰ ਚੁਕਾਈ ਜਾਵੇਗੀ ਸਹੁੰ

ਬਰਨਾਲਾ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਹੋਣਗੇ ਜ਼ਿਲ੍ਹਾ ਪੱਧਰ ਸਮਾਗਮ ਚੰਡੀਗੜ੍ਹ/ਬਿਊਰੋ ਨਿਊਜ਼ : …