
ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ‘ਚ ਕਰੋਨਾ ਦੇ ਮਾਮਲੇ ਜ਼ਿਆਦਾ ਆ ਰਹੇ ਸਾਹਮਣੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ ਵੀ ਉਪਰ ਨੂੰ ਜਾ ਰਿਹਾ ਹੈ ਅਤੇ ਹੁਣ ਇਹ ਗਿਣਤੀ 5 ਹਜ਼ਾਰ ਵੱਲ ਨੂੰ ਵਧਦਿਆਂ 4400 ਦੇ ਨੇੜੇ ਅੱਪੜ ਗਈ ਹੈ। ਇਸੇ ਦੌਰਾਨ ਥੋੜ੍ਹੀ ਰਾਹਤ ਦੀ ਗੱਲ ਇਹ ਵੀ ਹੈ ਕਿ ਹੁਣ ਤੱਕ 3047 ਕਰੋਨਾ ਪੀੜਤ ਵਿਅਕਤੀ ਸਿਹਤਯਾਬ ਹੋ ਕੇ ਆਪੋ-ਆਪਣੇ ਘਰੀਂ ਵੀ ਪਹੁੰਚ ਗਏ ਹਨ। ਪੰਜਾਬ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 1245 ਹੈ ਅਤੇ 105 ਵਿਅਕਤੀ ਕਰੋਨਾ ਕਰਕੇ ਆਪਣੀ ਜਾਨ ਵੀ ਗੁਆ ਚੁੱਕੇ ਹਨ। ਪੰਜਾਬ ਵਿਚ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿਚ ਕਰੋਨਾ ਦੇ ਜ਼ਿਆਦਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸੇ ਦੌਰਾਨ ਅੱਜ ਜਲੰਧਰ ‘ਚ 43, ਸ੍ਰੀ ਮੁਕਤਸਰ ਸਾਹਿਬ ਵਿਚ 33, ਫਿਰੋਜ਼ਪੁਰ ਵਿਚ 4 ਅਤੇ ਹੁਸ਼ਿਆਰਪੁਰ ‘ਚ 2 ਵਿਅਕਤੀਆਂ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।