Breaking News
Home / ਪੰਜਾਬ / ਤੀਜਾ ਵਿਆਹ ਕਰਵਾਉਣ ਲਈ ਐਨ ਆਰ ਆਈ ਨੇ ਕੀਤੀ ਮੰਗਣੀ

ਤੀਜਾ ਵਿਆਹ ਕਰਵਾਉਣ ਲਈ ਐਨ ਆਰ ਆਈ ਨੇ ਕੀਤੀ ਮੰਗਣੀ

13 ਲੱਖ ਰੁਪਏ ਠਗੇ, ਪਿਤਾ ਬੋਲਿਆ ਪਹਿਲਾਂ ਹੀ ਦੱਸਿਆ ਸੀ ਮੇਰਾ ਬੇਟਾ ਮੈਰਿਡ
ਮਾਨਸਾ/ਬਿਊਰੋ ਨਿਊਜ਼
ਵਿਦੇਸ਼ਾਂ ‘ਚ ਰਹਿ ਰਹੇ ਨੌਜਵਾਨਾਂ ਵਲੋਂ ਵਿਆਹ ਦੇ ਨਾਮ ‘ਤੇ ਪੰਜਾਬ ਦੀਆਂ ਭੋਲੀਆਂ-ਭਾਲੀਆਂ ਕੁੜੀਆਂ ਨੂੰ ਠੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਰ ਇਸ ਤਰ੍ਹਾਂ ਦੇ ਧੋਖੇਬਾਜ਼ ਵਿਅਕਤੀ ਵਿਦੇਸ਼ ਵਿਚ ਰਹਿਣ ਦੇ ਚੱਲਦਿਆਂ ਭਾਰਤੀ ਕਾਨੂੰਨ ਦੀ ਨਿਰਧਾਰਤ ਸਜ਼ਾ ਤੋਂ ਬਚ ਨਿਕਲਦੇ ਹਨ। ਅਜਿਹਾ ਹੀ ਮਾਮਲਾ ਮਾਨਸਾ ਸ਼ਹਿਰ ਵਿਚ ਵੀ ਸਾਹਮਣੇ ਆਇਆ ਹੈ। ਪਹਿਲਾਂ ਤੋਂ ਹੀ ਦੋ ਵਿਆਹ ਕਰਵਾ ਚੁੱਕੇ ਐਨ ਆਰ ਆਈ ਨੌਜਵਾਨ ਨੇ ਖੁਦ ਨੂੰ ਕੁਆਰਾ ਦੱਸ ਕੇ ਇਕ ਹੋਰ ਲੜਕੀ ਨਾਲ ਮੰਗਣੀ ਕਰਵਾ ਲਈ ਅਤੇ 13 ਲੱਖ ਰੁਪਏ ਠਗ ਲਏ। ਇਸ ਧੋਖਾਧੜੀ ਵਿਚ ਲੜਕੇ ਦੇ ਮਾਤਾ-ਪਿਤਾ ਵੀ ਸ਼ਾਮਲ ਦੱਸੇ ਜਾ ਰਹੇ ਹਨ। ਉਧਰ ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਦੱਸਿਆ ਸੀ ਮੇਰਾ ਬੇਟਾ ਮੈਰਿਡ ਹੈ। ਠੱਗੀ ਦਾ ਸ਼ਿਕਾਰ ਹੋਏ ਲੜਕੀ ਦੇ ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ।
ਮਾਨਸਾ ਨਿਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਦੀ ਮੰਗਣੀ ਅਖਬਾਰ ਵਿਚ ਇਸ਼ਤਿਹਾਰ ਦੇਖ ਕੇ ਕਪੂਰਥਲਾ ਨਿਵਾਸੀ ਪਰਮਜੀਤ ਸਿੰਘ ਚੌਹਾਨ ਦੇ ਇੰਗਲੈਂਡ ਰਹਿੰਦੇ ਬੇਟੇ ਮੁਖਤਿਆਰ ਸਿੰਘ ਨਾਲ ਕੀਤੀ ਸੀ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …