ਪਾਕਿਸਤਾਨੀ ਝੰਡੇ ਤੋਂ 18 ਫੁੱਟ ਉਚਾ ਕੀਤਾ ਗਿਆ ਪੋਲ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਵਿਚ ਅਟਾਰੀ ਬਾਰਡਰ ’ਤੇ ਹੁਣ ਹਰ ਭਾਰਤੀ ਜਲਦ ਹੀ ਮਾਣ ਨਾਲ ਕਹਿ ਸਕੇਗਾ ਕਿ ‘ਝੰਡਾ ਉਚਾ ਰਹੇ ਸਾਡਾ’। ਭਾਰਤ ਨੇ ਅਟਾਰੀ ਬਾਰਡਰ ’ਤੇ ਤਿਰੰਗੇ ਦੇ ਲਈ ਲਗਾਏ ਗਏ ਪੋਲ ਦੀ ਉਚਾਈ ਨੂੰ ਗੁਆਂਢੀ ਦੇਸ਼ ਪਾਕਿਸਤਾਨ ਦੇ ਝੰਡੇ ਤੋਂ ਵੀ 18 ਫੁੱਟ ਉਚਾ ਕਰ ਦਿੱਤਾ ਹੈ। ਫਿਲਹਾਲ ਭਾਰਤੀ ਤਿਰੰਗੇ ਦੇ ਪੋਲ ਦੀ ਉਚਾਈ 360 ਫੁੱਟ ਸੀ, ਜਦਕਿ ਪਾਕਿਸਤਾਨ ਦੇ ਝੰਡੇ ਦੀ ਉਚਾਈ 400 ਫੁੱਟ ਰੱਖੀ ਗਈ ਹੈ। ਹੁਣ ਭਾਰਤ ਦਾ 418 ਫੁੱਟ ਉਚਾ ਪੋਲ ਤਿਆਰ ਹੋ ਗਿਆ ਹੈ ਅਤੇ ਇਸਦਾ ਉਦਘਾਟਨ ਵੀ ਜਲਦੀ ਹੋ ਜਾਵੇਗਾ। ਹੁਣ ਭਾਰਤੀਆਂ ਨੂੰ ਦੂਰ ਤੋਂ ਇਹ ਤਿਰੰਗਾ ਲਹਿਰਾਉਂਦਾ ਹੋਇਆ ਦਿਸੇਗਾ। ਦੱਸਣਯੋਗ ਹੈ ਕਿ 2017 ਵਿਚ ਭਾਰਤ ਵਲੋਂ 360 ਫੁੱਟ ਉਚਾ ਤਿਰੰਗਾ ਸਥਾਪਿਤ ਕੀਤੇ ਜਾਣ ਤੋਂ ਇਕ ਸਾਲ ਬਾਅਦ ਹੀ ਪਾਕਿਸਤਾਨ ਨੇ ਵੀ ਆਪਣੀ ਸਰਹੱਦ ’ਤੇ 400 ਫੁੱਟ ਉਚਾ ਝੰਡਾ ਲਗਾ ਦਿੱਤਾ ਸੀ। ਹੁਣ ਭਾਰਤ ਵਲੋਂ ਜਿਹੜਾ 418 ਫੁੱਟ ਉਚਾ ਪੋਲ ਤਿਆਰ ਕੀਤਾ ਗਿਆ ਹੈ, ਉਸ ’ਤੇ ਜਲਦੀ ਹੀ ਤਿਰੰਗਾ ਲਹਿਰਾਏਗਾ।