ਨੈਣਾਂ ਦੇਵੀ ਵਿਖੇ ਮੁਕਾਬਲਾ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਲੋਕਾਂ ਦੇ ਸਾਹਮਣੇ ਹੋਇਆ
ਮੁਹਾਲੀ/ਬਿਊਰੋ ਨਿਊਜ਼
ਪਿਛਲੇ ਦਿਨੀਂ ਨੈਣਾਂ ਦੇਵੀ ਵਿਖੇ ਗੈਂਗਸਟਰਾਂ ਅਤੇ ਮੁਹਾਲੀ ਪੁਲਿਸ ਦਰਮਿਆਨ ਹੋਏ ਮੁਕਾਬਲੇ ‘ਚ ਸੰਨੀ ਮਸੀਹ ਨਾਂ ਦਾ ਗੈਂਗਸਟਰ ਮਾਰਿਆ ਗਿਆ ਸੀ। ਹੁਣ ਸੰਨੀ ਮਸੀਹ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸੰਨੀ ਮਸੀਹ ‘ਤੇ ਕੋਈ ਮਾਮਲਾ ਦਰਜ ਨਹੀਂ ਸੀ ਤੇ ਨਾ ਹੀ ਉਹ ਗੈਂਗਸਟਰ ਸੀ। ਇਸ ਤੋਂ ਬਾਅਦ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦੋਂ ਕਿ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵਿਅਕਤੀ ਮੁਹਾਲੀ ਤੋਂ ਕਾਰ ਲੈ ਕੇ ਭੱਜੇ ਸਨ ਅਤੇ ਪੁਲਿਸ ਵਲੋਂ ਇਸ ਕਾਰ ਸਮੇਤ ਇਕ ਹੋਰ ਕਾਰ ਬਰਾਮਦ ਕਰ ਲਈ ਗਈ ਹੈ। ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਜਦੋਂ ਫਾਇਰਿੰਗ ਹੋਈ ਤਾਂ ਕੋਈ ਸੁੰਨਸਾਨ ਜਗ੍ਹਾ ਨਹੀਂ ਸੀ, ਇਹ ਸਭ ਕੁਝ ਲੋਕਾਂ ਦੇ ਸਾਹਮਣੇ ਹੋਇਆ। ਪਹਿਲਾਂ ਗੋਲੀ ਗੈਂਗਸਟਰਾਂ ਨੇ ਚਲਾਈ ਤੇ ਬਾਅਦ ਵਿਚ ਅਸੀਂ ਆਪਣੇ ਬਚਾਅ ਲਈ ਗੋਲੀ ਚਲਾਈ। ਐਸਐਸਪੀ ਨੇ ਕਿਹਾ ਕਿ ਸੰਨੀ ਮਸੀਹ ਦੇ ਪਰਿਵਾਰ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਦੇ ਬੇਟੇ ‘ਤੇ ਕੋਈ ਮਾਮਲਾ ਦਰਜ ਨਹੀਂ ਸੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਜੇਕਰ ਵਿਅਕਤੀ ਪਹਿਲੀ ਵਾਰ ਜ਼ੁਰਮ ਕਰਦਾ ਹੈ ਤਾਂ ਉਸ ‘ਤੇ ਕਾਰਵਾਈ ਨਹੀਂ ਹੋਵੇਗੀ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …