9.9 C
Toronto
Wednesday, September 23, 2026
spot_img
Homeਪੰਜਾਬਚੰਡੀਗੜ੍ਹ ਦੇ ਹਵਾਈ ਅੱਡੇ 'ਤੇ ਇਕ ਵਿਅਕਤੀ ਕੋਲੋਂ 39 ਲੱਖ ਤੋਂ ਵੱਧ...

ਚੰਡੀਗੜ੍ਹ ਦੇ ਹਵਾਈ ਅੱਡੇ ‘ਤੇ ਇਕ ਵਿਅਕਤੀ ਕੋਲੋਂ 39 ਲੱਖ ਤੋਂ ਵੱਧ ਦਾ ਸੋਨਾ ਫੜਿਆ

ਚੰਡੀਗੜ੍ਹ ਦੇ ਹਵਾਈ ਅੱਡੇ ‘ਤੇ ਇਕ ਵਿਅਕਤੀ ਕੋਲੋਂ 39 ਲੱਖ ਤੋਂ ਵੱਧ ਦਾ ਸੋਨਾ ਫੜਿਆਜਲੰਧਰ ਨਾਲ ਸਬੰਧਤ ਹਰਸ਼ ਨਾਂ ਦਾ ਵਿਅਕਤੀ ਸ਼ਾਰਜਾਹ ਤੋਂ ਆਇਆ ਸੀ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ‘ਤੇ ਇੱਕ ਵਿਅਕਤੀ ਕੋਲੋਂ 39 ਲੱਖ ਤੋਂ ਵੱਧ ਕੀਮਤ ਦੇ ਚਾਰ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ। ਇਸ ਵਿਅਕਤੀ ਨੇ ਇਹ ਸੋਨੇ ਦੇ ਬਿਸਕੁੱਟ ਆਪਣੇ ਬੂਟਾਂ ਵਿਚ ਛੁਪਾ ਰੱਖੇ ਸਨ। ਇਸ ਸਬੰਧੀ ਕਸਟਮ ਅਧਿਕਾਰੀ ਨੇ ਅੱਜ ਜਾਣਕਾਰੀ ਦਿੱਤੀ। ਬਰਾਮਦ ਕੀਤਾ ਗਿਆ ਸੋਨਾ 1350 ਗ੍ਰਾਮ ਦਾ ਹੈ, ਜਿਸ ਦੀ ਕੀਮਤ 39 ਲੱਖ ਰੁਪਏ ਤੋਂ ਵੱਧ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਹਰਸ਼ ਵਾਸੀ ਜਲੰਧਰ ਵਜੋਂ ਹੋਈ ਹੈ। ਅਧਿਕਾਰੀਆਂ ਮੁਤਾਬਕ ਹਰਸ਼ ਇੰਡੀਅਨ ਐਕਸਪ੍ਰੈਸ ਉਡਾਣ ਰਾਹੀਂ ਸ਼ਾਰਜਾਹ ਤੋਂ ਆਇਆ ਸੀ।

 

RELATED ARTICLES
POPULAR POSTS