-7.7 C
Toronto
Tuesday, February 10, 2026
spot_img
Homeਪੰਜਾਬਪੰਜਾਬ ਭਾਜਪਾ ਨੇ ਨਵਜੋਤ ਸਿੱਧੂ ਨੂੰ ਕੀਤਾ ਪਾਸ, ਬਾਕੀ ਕਾਂਗਰਸੀ ਮੰਤਰੀ ਫੇਲ੍ਹ

ਪੰਜਾਬ ਭਾਜਪਾ ਨੇ ਨਵਜੋਤ ਸਿੱਧੂ ਨੂੰ ਕੀਤਾ ਪਾਸ, ਬਾਕੀ ਕਾਂਗਰਸੀ ਮੰਤਰੀ ਫੇਲ੍ਹ

ਚੰਡੀਗੜ੍ਹ : ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਵਿਖੇ ਕਾਂਗਰਸ ਸਰਕਾਰ ਦੇ 6 ਮਹੀਨਿਆਂ ਦਾ ਰਿਪੋਰਟ ਕਾਰਡ ਜਾਰੀ ਕੀਤਾ ਗਿਆ ਜਿਸ ਵਿਚ ਕਾਂਗਰਸ ਦੇ 8 ਮੰਤਰੀ ਫੇਲ੍ਹ ਕਰਾਰ ਦਿੱਤੇ ਗਏ ਹਨ। ਭਾਜਪਾ ਵੱਲੋਂ ਰਾਜ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਕਿਹਾ ਕਿ ਚੋਣ ਵਾਅਦਿਆਂ ਦੇ ਰਾਹੀਂ ਕਿਸਾਨਾਂ, ਨੌਜਵਾਨਾਂ ਬਜ਼ੁਰਗਾਂ, ਗ਼ਰੀਬਾਂ ਅਤੇ ਆਮ ਸਮਾਜ ਨੂੰ ਆਪਣੇ ਪੱਖ ਵਿਚ ਖੜ੍ਹਾ ਕਰਕੇ ਚੋਣ ਜਿੱਤਣ ਵਾਲੀ ਕਾਂਗਰਸ ਸਰਕਾਰ 6 ਮਹੀਨੇ ਪੂਰੇ ਹੋਣ ‘ਤੇ ਆਪਣੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ‘ਚ ਫੇਲ੍ਹ ਸਾਬਤ ਹੋਈ ਹੈ।
ਭਾਜਪਾ ਆਗੂਆਂ ਨੇ ਕਿਹਾ ਕਿ ਜਿੱਥੇ ਕੈਪਟਨ ਸਰਕਾਰ ਦੇ 180 ਦਿਨਾਂ ਵਿਚ 237 ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ ਓਥੇ ਸਰਕਾਰ ਦੇ 6 ਮਹੀਨਿਆਂ ਵਿਚ ਹਰੇਕ ਮੰਤਰੀ ਵੀ ਫ਼ੇਲ੍ਹ ਸਾਬਤ ਹੋਇਆ ਹੈ। ਭਾਜਪਾ ਵੱਲੋਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਛੱਡ ਕੇ ਬਾਕੀ ਸਾਰੇ ਮੰਤਰੀਆਂ ਨੂੰ ਫੇਲ੍ਹ ਕਰਾਰ ਦਿੱਤਾ ਗਿਆ।

RELATED ARTICLES
POPULAR POSTS