7.7 C
Toronto
Thursday, May 21, 2026
spot_img
Homeਪੰਜਾਬਪੰਜਾਬ ’ਚ ਪੀਪੀਐਸ ਤੋਂ ਆਈਪੀਐਸ ਪ੍ਰਮੋਟ ਹੋਏ 24 ਅਧਿਕਾਰੀ

ਪੰਜਾਬ ’ਚ ਪੀਪੀਐਸ ਤੋਂ ਆਈਪੀਐਸ ਪ੍ਰਮੋਟ ਹੋਏ 24 ਅਧਿਕਾਰੀ

ਕੌਮੀ ਐੱਸਸੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਪੀਪੀਐੱਸ ਤੋਂ ਆਈਪੀਐੱਸ ਵਜੋਂ ਤਰੱਕੀਆਂ ਕਰਨ ਦੇ ਮਾਮਲੇ ’ਚ ਕੌਮੀ ਰਾਖਵਾਂਕਰਨ ਨੀਤੀ ਦੀ ਪਾਲਣਾ ਨਾ ਕਰਨ ਦਾ ਸਖ਼ਤ ਨੋਟਿਸ ਲੈਂਦੇ ਹੋਏ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਇਸ ਨੋਟਿਸ ਵਿਚ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ 24 ਅਧਿਕਾਰੀਆਂ ’ਚ ਇਕ ਵੀ ਦਲਿਤ ਕਿਉਂ ਸ਼ਾਮਲ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸਾਲ ਸੱਤ ਅਪ੍ਰੈਲ ਨੂੰ 24 ਪੀਪੀਐੱਸ ਅਧਿਕਾਰੀਆਂ ਨੂੰ ਆਈਪੀਐੱਸ ਵਜੋਂ ਤਰੱਕੀ ਦਿੱਤੀ ਗਈ ਸੀ ਜਿਨ੍ਹਾਂ ਵਿਚ ਕੋਈ ਵੀ ਦਲਿਤ ਸ਼ਾਮਲ ਨਹੀਂ ਸੀ।

RELATED ARTICLES
POPULAR POSTS