ਹਰੇਕ ਵਿਧਾਇਕ ਨੂੰ ਮਿਲੇਗਾ 1 ਤੋਂ 5 ਕਰੋੜ ਰੁਪਏ ਦਾ ਵਿਕਾਸ ਫੰਡ
ਚੰਡੀਗੜ੍ਹ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿਧਾਇਕਾਂ ਨੂੰ 1 ਕਰੋੜ ਤੋਂ 5 ਕਰੋੜ ਰੁਪਏ ਦਾ ਵਿਕਾਸ ਫੰਡ ਦੋ ਪੜਾਵਾਂ ਦੌਰਾਨ ਦਿੱਤਾ ਜਾਵੇਗਾ। ਵਿਧਾਇਕਾਂ ਨੂੰ ਇਹ ਫੰਡ ਉਨ੍ਹਾਂ ਦੇ ਹਲਕੇ ਦੀ ਆਬਾਦੀ ਦੇ ਮੁਤਾਬਕ ਮਿਲੇਗਾ ਤੇ ਵੱਧ ਤੋਂ ਵੱਧ ਫੰਡ ਪੰਜ ਕਰੋੜ ਹੋਵੇਗਾ। ਇਹ ਐਲਾਨ ਅੱਜ ਵਿਧਾਇਕਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਪ੍ਰੀ-ਬਜਟ ਮੀਟਿੰਗ ਵਿਚ ਕੀਤਾ ਗਿਆ। ਹੁਣ ਹਰੇਕ ਵਿਧਾਇਕ ਨੂੰ ਉਨ੍ਹਾਂ ਦੇ ਵਿਕਾਸ ਕਾਰਜਾਂ ਦਾ ਵੇਰਵਾ ਦੇਣ ਲਈ ਕਿਹਾ ਗਿਆ। ਅੱਜ ਮੀਟਿੰਗ ਮਾਝਾ ਖੇਤਰ ਦੇ ਵਿਧਾਇਕਾਂ ਦੇ ਨਾਲ ਸੀ ਅਤੇ ਅਗਲੇ ਤਿੰਨ ਦਿਨਾਂ ਵਿਚ ਵੀ ਅਜਿਹੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਆਪਣੇ ਹੀ ਵਿਧਾਇਕ ਸਰਕਾਰ ਖਿਲਾਫ ਬਾਗੀ ਸੁਰਾਂ ਅਲਾਪ ਰਹੇ ਹਨ। ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਫੰਡ ਨਹੀਂ ਜਿਸ ਨਾਲ ਵਿਕਾਸ ਕਾਰਜ ਕਰ ਸਕਣ ਤੇ ਨਾ ਹੀ ਦਫਤਰਾਂ ਵਿੱਚ ਉਨ੍ਹਾਂ ਦੀ ਕੋਈ ਸੁਣਵਾਈ ਹੈ।
Check Also
ਪੰਜਾਬ ਸਰਕਾਰ ਦੇ ਮਿਸ਼ਨ ਇਨਵੈਸਟ ਨੂੰ ਮਿਲੀ ਵੱਡੀ ਕਾਮਯਾਬੀ
ਟੈਲੀਪਰਫਾਰਮੈਂਸ ਗਰੁੱਪ ਨੇ ਮੋਹਾਲੀ ’ਚ ਨਿਵੇਸ਼ ਕਰਨ ਦੀ ਪ੍ਰਗਟਾਈ ਇੱਛਾ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ …