Breaking News
Home / ਪੰਜਾਬ / ਸਿੱਧੂ ਵਲੋਂ ਦਰਗਾਹ ਲਈ ਗ੍ਰਾਂਟ ਦੇ ਐਲਾਨ ਤੋਂ ਹੋਇਆ ਇਤਰਾਜ਼

ਸਿੱਧੂ ਵਲੋਂ ਦਰਗਾਹ ਲਈ ਗ੍ਰਾਂਟ ਦੇ ਐਲਾਨ ਤੋਂ ਹੋਇਆ ਇਤਰਾਜ਼

ਹਾਈਕੋਰਟ ਵਲੋਂ ਚੀਫ ਮੁੱਖ ਸਕੱਤਰ ਨੂੰ ਭੇਜਿਆ ਨੋਟਿਸ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਐੱਚ. ਸੀ. ਅਰੋੜਾ ਨੇ ਪੰਜਾਬ ਦੇ ਚੀਫ ਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਇਕ ਨੋਟਿਸ ਭੇਜਿਆ ਹੈ। ਉਨ੍ਹਾਂ ਨੋਟਿਸ ਵਿਚ ਨਵਜੋਤ ਸਿੰਘ ਸਿੱਧੂ ਵਲੋਂ ਧਾਰਮਿਕ ਮਾਮਲਿਆਂ ‘ਤੇ ਜਨਤਕ ਫੰਡ ਵਿਚੋਂ ਧਨ ਵੰਡਣ ‘ਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਨੇ ਇਸ ਰਾਸ਼ੀ ਨੂੰ ਰੋਕਣ ਦੀ ਵੀ ਮੰਗ ਕੀਤੀ ਹੈ। ਚੇਤੇ ਰਹੇ ਕਿ ਸਿੱਧੂ ਨੇ ਮਾਲੇਰਕੋਟਲਾ ਵਿਚ ਹਜ਼ਰਤ ਸ਼ੇਖ ਦੀ ਦਰਗਾਹ ਲਈ 15 ਕਰੋੜ ਰੁਪਏ ਦੀ ਗ੍ਰਾਂਟ ਦੇਣ ਦੀ ਗੱਲ ਕਹੀ ਸੀ। ਆਪਣੇ ਪੱਤਰ ਵਿਚ ਅਰੋੜਾ ਨੇ ਕਿਹਾ ਕਿ ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ, ਇਸ ਲਈ ਮੰਤਰੀਆਂ ਨੂੰ ਕਿਸੇ ਵੀ ਧਾਰਮਿਕ ਅਸਥਾਨ ਮਸਜਿਦ, ਗੁਰਦੁਆਰਾ ਸਾਹਿਬ, ਮੰਦਰ ਤੇ ਗਿਰਜਾਘਰ ਲਈ ਸਰਕਾਰੀ ਫੰਡ ਵਿਚੋਂ ਧਨ ਨਹੀਂ ਦੇਣਾ ਚਾਹੀਦਾ।

Check Also

ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਸੁਮੇਧ ਸੈਣੀ ਖਿਲਾਫ਼ ਚਲਾਨ ਪੇਸ਼

ਗੋਲੀ ਕਾਂਡ ਵਿਚ ਸਾਬਕਾ ਡੀਜੀਪੀ ਦੀ ਸ਼ਮੂਲੀਅਤ ਹੋਣ ਦਾ ਦਾਅਵਾ ਫਰੀਦਕੋਟ/ਬਿਊਰੋ ਨਿਊਜ਼ : ਸ੍ਰੀ ਗੁਰੂ …