ਪ੍ਰਤਾਪ ਸਿੰਘ ਬਾਜਵਾ ਵਲੋਂ 55.71 ਕਰੋੜ ਰੁਪਏ ਦੇ ਕਥਿਤ ਸਕਾਲਰਸ਼ਿਪ ਘੁਟਾਲੇ ‘ਤੇ ਰਾਜਨੀਤੀ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ‘ਤੇ ਵਿਅੰਗ ਕਰਦਿਆਂ ਅਮਰਿੰਦਰ ਨੇ ਕਿਹਾ ਕਿ ਜੇ ਉਹ ਜੰਗਲ ਰਾਜ ਵਿਚ ਵਿਸ਼ਵਾਸ ਰੱਖਦੇ ਹੁੰਦੇ ਤਾਂ ਉਨ੍ਹਾਂ 2002-2007 ਦੌਰਾਨ ਬਾਜਵਾ ਨੂੰ ਬਰਖ਼ਾਸਤ ਕਰ ਦੇਣਾ ਸੀ। ਜਦੋਂ ਉਨ੍ਹਾਂ ਦਾ ਨਾਮ ਲੋਕ ਨਿਰਮਾਣ ਮੰਤਰੀ ਹੁੰਦਿਆਂ ਲੁੱਕ ਘੁਟਾਲੇ ਤੇ ਕੋਈ ਹੋਰ ਮਾਮਲਿਆਂ ਵਿਚ ਉਛਲਿਆ ਸੀ। ਬਾਜਵਾ ਵਲੋਂ ਕਥਿਤ ਸਕਾਲਰਸ਼ਿਪ ਘੁਟਾਲੇ ਵਿਚ ਧਰਮਸੋਤ ਦੇ ਅਸਤੀਫ਼ੇ ਦੀ ਮੰਗ ‘ਤੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਨੇ ਕਿਹਾ ਕਿ ਰਾਜ ਸਭਾ ਸੰਸਦ ਮੈਂਬਰ ਵਿਰੋਧੀ ਧਿਰ ਦੇ ਆਗੂ ਵਜੋਂ ਵਿਵਹਾਰ ਕਰ ਰਹੇ ਹਨ।

