ਦਿਮਾਗ ਦੀ ‘ਮੁੜ-ਤਾਜ਼ਗੀ’ ਲਈ ਆਯੋਜਿਤ ਕੀਤਾ ਗਿਆ ‘ਸਿਹਤ ਸੈਮੀਨਾਰ’
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿੱਚ ਸਰਗਰਮ 44 ਸੀਨੀਅਰ ਕਲੱਬਾਂ ਲਈ ਸਾਂਝੀ ‘ਛਤਰੀ’ ਦੀ ਭੂਮਿਕਾ ਬਾਖ਼ੂਬੀ ਨਿਭਾਅ ਰਹੀ ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ’ ਵੱਲੋਂ ਲੰਘੇ ਦਿਨੀਂ ਟੈਰੀ ਮਿਲਰ ਕਮਿਊਨਿਟੀ ਸੈਂਟਰ ਵਿੱਚ ਸਾਰੀਆਂ ਕਲੱਬਾਂ ਦੀ ਇੱਕ ਮਹੱਤਵਪੂਰਨ ਇਕੱਤਰਤਾ ਆਯੋਜਿਤ ਕੀਤੀ ਗਈ। ਇਸ ਇਕੱਤਰਤਾ ਦੀ ਪ੍ਰਧਾਨਗੀ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਵੱਲੋਂ ਕੀਤੀ ਗਈ, ਜਦਕਿ ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਉਨ÷ ਾਂ ਦੇ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ਸਕੱਤਰ ਪ੍ਰੀਤਮ ਸਿੰਘ ਸਰਾਂ ਅਤੇ ਕੈਸ਼ੀਅਰ ਅਮਰੀਕ ਸਿੰਘ ਕੁਮਰੀਆ ਸੁਸ਼ੋਭਿਤ ਸਨ। ਮੰਚ-ਸੰਚਾਲਕ ਪ੍ਰੀਤਮ ਸਿੰਘ ਸਰਾਂ ਵੱਲੋਂ ਸਮੂਹ ਸੀਨੀਅਰਜ਼ ਕਲੱਬਾਂ ਦੇ ਨੁਮਾਇੰਦਿਆਂ ਨੂੰ ‘ਜੀ-ਆਇਆਂ’ ਕਹਿਣ ਤੇ ਇਸ ਮੀਟਿੰਗ ਦੀ ਰੂਪ-ਰੇਖਾ ਦੱਸਣ ਤੋਂ ਬਾਅਦ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਆਏ ਹੋਏ ਸਮੂਹ ਮੈਂਬਰਾਂ ਤੇ ਮਹਿਮਾਨਾਂ ਦਾ ਰਸਮੀ ਸੁਆਗਤ ਕੀਤਾ ਗਿਆ।
ਦੋ ਸੈਸ਼ਨਾਂ ਵਿੱਚ ਹੋਈ ਇਸ ਇਕੱਤਰਤਾ ਦੇ ਪਹਿਲੇ ਭਾਗ ਵਿੱਚ ਬੁਢਾਪੇ ਵਿੱਚ ਸੀਨੀਅਰਾਂ ਨੂੰ ਆਪਣੇ ਦਿਮਾਗ਼ ਨੂੰ ‘ਮੁੜ-ਤਾਜ਼ਗੀ’ ਪ੍ਰਦਾਨ ਕਰਨ ਅਤੇ ਇਸ ਨੂੰ ਚੁਸਤ-ਦਰੁੱਸਤ ਰੱਖਣ ਲਈ ਸੰਖੇਪ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੀ ਮੁੱਖ-ਬੁਲਾਰਾ ਅਮੀਨਾ ਹਨੀਫ਼ ਨੇ ‘ਪਾਵਰ ਪੋਆਇੰਟ’ ਤਕਨੀਕ ਦੀ ਵਰਤੋਂ ਕਰਦਿਆਂ ਪਹਿਲਾਂ ਤੋਂ ਤਿਆਰ ਸਲਾਈਡਾਂ ਦੀ ਸਹਾਇਤਾ ਨਾਲ ਮਨੁੱਖੀ ਦਿਮਾਗ਼ ਦੀ ਬਣਤਰ ਤੇ ਇਸਦੇ ਵੱਖ-ਵੱਖ ਭਾਗਾਂ ਬਾਰੇ ਸੰਖੇਪ ਜਾਣਕਾਰੀ ਦੇਣ ਦੇ ਨਾਲ ਨਾਲ ਉਨ÷ ਾਂ ਵੱਲੋਂ ਨਿਭਾਈਆਂ ਜਾ ਰਹੀਆਂ ਮਹੱਤਵਪੂਰਨ ਭੂਮਿਕਾਵਾਂ- ਨੀਂਦ, ਆਰਾਮ ਤੇ ਪ੍ਰੇਸ਼ਾਨੀ ਅਤੇ ਨਾਲ ਹੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਦਿਮਾਗ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਉਨ÷ ਾਂ ਨੇ ਮਨੁੱਖੀ ਦਿਮਾਗ ਵੱਲੋਂ ਵੱਖ-ਵੱਖ ਰੰਗਾਂ ਦੀ ਪਹਿਚਾਣ ਕਰਨ, ਡਿੱਗਣ ਤੋਂ ਬਚਣ, ਗੰਭੀਰਤਾ ਨਾਲ ਸੋਚਣ ਅਤੇ ਯਾਦ ਸ਼ਕਤੀ ਪਰਖਣ ਲਈ ਉਦਾਹਰਨਾਂ ਵਜੋਂ ਮੀਟਿੰਗ ਵਿੱਚ ਹਾਜ਼ਰ ਕੁਝ ਸੀਨੀਅਰਾਂ ਦੇ ਨਾਲ ਦਿਲਚਸਪ ਅਮਲੀ ਤਜਰਬਿਆਂ ਦੀ ਵੀ ਸਾਂਝ ਪਾਈ, ਜਿਸ ਨੂੰ ਹਾਜ਼ਰੀਨ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।
ਮੀਟਿੰਗ ਦੇ ਦੂਸਰੇ ਅਹਿਮ ਸੈਸ਼ਨ ਵਿੱਚ ਕੈਨੇਡਾ ਸਰਕਾਰ ਵੱਲੋਂ ਸੀਨੀਅਰਾਂ ਲਈ ਬੁਢਾਪਾ ਪੈੱਨਸ਼ਨ ਦੇ ਲਈ ਯੋਗ ਹੋਣ ਲਈ ਕੈਨੇਡਾ ਵਿੱਚ ਰਹਿਣ ਦੇ ਸਮੇਂ ਨੂੰ 10 ਸਾਲ ਤੋਂ ਵਧਾ ਕੇ 20 ਸਾਲ ਕਰਨ ਬਾਰੇ ਖੁੱਲ÷ ਕੇ ਵਿਚਾਰ-ਵਟਾਂਦਰਾ ਹੋਇਆ। ਦਰਅਸਲ, ਐਸੋਸੀਏਸ਼ਨ ਦੀ ਇਸ ਮੀਟਿੰਗ ਦਾ ਮੁੱਖ-ਮੁੱਦਾ ਏਹੀ ਸੀ, ਜਿਸ ਦੇ ਬਾਰੇ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਕੱਤਰ ਸਾਹਿਬਾਨ ਵੱਲੋਂ ਹਾਜ਼ਰ ਮੈਂਬਰਾਂ ਨਾਲ ਇਸ ਦੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਉਸ ਤੋਂ ਬਾਅਦ ਕੁਝ ਮੈਂਬਰਾਂ ਵੱਲੋਂ ਵੀ ਇਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ।
ਮੰਚ ਦਾ ਸੰਚਾਲਨ ਕਰ ਰਹੇ ਐਸੋਸੀਏਸ਼ਨ ਦੇ ਸਕੱਤਰ ਪ੍ਰੀਤਮ ਸਿੰਘ ਸਰਾਂ ਨੇ ਇਸਦੇ ਬਾਰੇ ਦੱਸਦਿਆਂ ਕਿਹਾ ਕਿ ਸੀਨੀਅਰਜ਼ ਦੀ ਬੁਢਾਪਾ ਪੈੱਨਸ਼ਨ ਲਈ ਉਮਰ ਦੀ ਹੱਦ 65 ਤੋਂ 67 ਸਾਲ ਕਰਨ ਅਤੇ ਇਸ ਦੇ ਸ਼ੁਰੂ ਕਰਨ ਲਈ ਕੈਨੇਡਾ ਦੇ ਵਿੱਚ ਰਹਿਣ ਦੇ 20 ਸਾਲ ਦੇ ਸਮੇਂ ਦੀ ਸ਼ਰਤ ਬਾਰੇ ਕਾਨੂੰਨ ਕਨਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੇ ਰਾਜਕਾਲ ਸਮੇਂ ਹੀ ਬਣ ਗਿਆ ਸੀ, ਜਿਸ ਵਿੱਚ 2014 ਵਿੱਚ ਜਸਟਿਨ ਟਰੂਡੋ ਦੀ ਅਗਵਾਈ ਵਿਚ ਬਣੀ ਲਿਬਰਲ ਸਰਕਾਰ ਵੱਲੋਂ ਸੋਧ ਕਰਦਿਆਂ ਹੋਇਆਂ ਉਮਰ ਦੀ ਹੱਦ ਨੂੰ ਤਾਂ ਮੁੜ 65 ਸਾਲ ਕਰ ਦਿੱਤਾ ਗਿਆ ਸੀ, ਪਰ ਇਸ ਦੇ ਨਾਲ ਜੁੜੀ ਦੂਸਰੀ ‘ਕਲਾਜ਼’ ਜੋ ਕੈਨੇਡਾ ਵਿੱਚ ‘ਸਟੇਅ’ ਨੂੰ 10 ਤੋਂ 20 ਸਾਲ ਕਰਨ ਬਾਰੇ ਸੀ, ਨੂੰ ਉਵੇਂ ਹੀ ਰਹਿਣ ਦਿੱਤਾ ਗਿਆ ਜਿਸ ਦੇ ਹੁਣ ਲਾਗੂ ਹੋ ਜਾਣ ਨਾਲ ਸਾਡੇ ਸੀਨੀਅਰਾਂ ਨੂੰ ਇਹ ਵੱਡੀ ਬਿਪਤਾ ਸਾਹਮਣੇ ਆਈ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਨੇ ਇਸ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਕਾਨੂੰਨ ਬਣਨ ਬਾਰੇ 2014 ਤੋਂ ਬਾਅਦ ਕੈਨੇਡਾ ਆਉਣ ਵਾਲੇ ਸੀਨੀਅਰਜ਼ ਨੂੰ ਸਿਰਫ਼ ‘ਓਲਡ ਏਜ ਸਕਿਉਰਿਟੀ’ (ਓ.ਏ.ਐੱਸ.) ਹੀ ਮਿਲਣ ਅਤੇ ਜੀ.ਆਈ.ਐੱਸ. ਦੇ ਖ਼ਤਮ ਹੋ ਜਾਣ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀ ਸੀ। ਇੱਥੋਂ ਤੱਕ ਕਿ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬ ਦੇ ਨੁਮਾਇੰਦਿਆਂ ਨੂੰ ਵੀ ਅਗਸਤ 2020 ਵਿੱਚ ਜਾ ਕੇ ਇਸ ਦੇ ਬਾਰੇ ਭਿਣਕ ਪਈ ਅਤੇ ਉਹ ਇਸਦੇ ਬਾਰੇ ਵਿਸਤ੍ਰਿਤ ਜਾਣਕਾਰੀ ਲੈਣ ਲਈ ਬਰੈਂਪਟਨ ਦੇ ਪੰਜਾਂ ਪਾਰਲੀਮੈਂਟ ਮੈਂਬਰਾਂ ਨੂੰ ਮਿਲਣ ਗਏ। ਉਦੋਂ ਪਾਰਲੀਮੈਂਟ ਮੈਂਬਰਾਂ ਦਾ ਕਹਿਣਾ ਸੀ ਕਿ ਇਸ ਦੇ ਬਾਰੇ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਸ ਦੇ ਨਾਲ ਬੁਢਾਪਾ ਪੈੱਨਸ਼ਨ ਉੱਪਰ ਕੋਈ ਅਸਰ ਨਹੀਂ ਪਵੇਗਾ। ਉਸ ਤੋਂ ਬਾਅਦ ਐਸੋਸੀਏਸ਼ਨ ਦੇ ਨੁਮਾਇੰਦੇ ਇਨ÷ ਾਂ ਪਾਰਲੀਮੈਂਟ ਮੈਂਬਰਾਂ ਨੂੰ ਹਰ ਸਾਲ ਨਿੱਜੀ ਤੌਰ ‘ਤੇ ਮਿਲ ਕੇ ਇਸ ਸਬੰਧੀ ਯਾਦ-ਪੱਤਰ ਦਿੰਦੇ ਰਹੇ, ਪਰ ਇਸ ਦੇ ਬਾਰੇ ਕੋਈ ਕਾਰਵਾਈ ਨਹੀਂ ਹੋਈ।
ਉਨ÷ ਾਂ ਦੱਸਿਆ ਕਿ ਉਨ÷ ਾਂ ਨੇ ਹੁਣ ਫਿਰ ਪਿਛਲੇ ਮਹੀਨੇ ਬਰੈਂਪਟਨ ਦੇ ਸਾਰੇ ਛੇਆਂ ਪਾਰਲੀਮੈਂਟ ਮੈਂਬਰਾਂ ਤੇ ਕੈਨੇਡਾ ਦੇ ਆਈਡੈਂਟਿਟੀ ਐਂਡ ਕਲਰਚਲ ਮਨਿਸਟਰ ਮਾਰਕ ਮਿਲਰ ਨੂੰ ਮਿਲ ਕੇ ਉਨ÷ ਾਂ ਕੋਲ਼ ਲਿਖਤੀ ਤੌਰ ‘ਤੇ ਇਹ ਮੁੱਦਾ ਉਠਾਇਆ ਹੈ ਅਤੇ ਐਸੋਸੀਏਸ਼ਨ ਨੂੰ ਉਨ÷ ਾਂ ਦੇ ਵੱਲੋਂ ਇਸ ਸਬੰਧੀ ‘ਹਾਂ-ਪੱਖੀ’ ਹੁੰਗਾਰਾ ਵੀ ਮਿਲਿਆ ਹੈ। ਉਨ÷ ਾਂ ਦੱਸਿਆ ਕਿ 2014 ਤੋਂ ਬਾਅਦ ਕੈਨੇਡਾ ਵਿੱਚ ਲੱਗਭੱਗ ਢਾਈ ਲੱਖ ਹੋਰ ਸੀਨੀਅਰਜ਼ ਆਏ ਹਨ, ਜਿਨ÷ ਾਂ ਨੂੰ ਇਸ ਕਾਨੂੰਨ ਤਹਿਤ ਹੁਣ ਕੇਵਲ ਓ.ਏ.ਐੱਸ. 10 ਸਾਲ ਬਾਅਦ ਮਿਲੇਗੀ ਜੋ ਕਿ ਉਨ÷ ਾਂ ਦੇ ਨਾਲ ਭਾਰੀ ਬੇ-ਇਨਸਾਫ਼ੀ ਹੈ, ਕਿਉਂਕਿ ਇਹ 40 ਸਾਲ ਇੱਥੇ ਕੈਨੇਡਾ ਵਿੱਚ ਰਹਿਣ ਬਾਅਦ ਮਿਲਣ ਵਾਲੀ ਪੂਰੀ ਓ.ਏ.ਐੱਸ. 740 ਡਾਲਰ ਦਾ ਕੇਵਲ ਚੌਥਾ ਹਿੱਸਾ 185 ਡਾਲਰ ਹੀ ਬਣਦੀ ਹੈ ਜੋ ਕਿਸੇ ਵੀ ਮਨੁੱਖ ਲਈ ਇੱਥੇ ਜੀਵਨ ਬਸਰ ਕਰਨ ਲਈ ਨਾਕਾਫ਼ੀ ਹੈ। ਇਸ 20 ਸਾਲ ਦੇ ਕੈਨੇਡਾ ਦੇ ‘ਸਟੇਅ’ ਨੇ 2014 ਤੋਂ ਬਾਅਦ ਆਉਣ ਵਾਲੇ ਸੀਨੀਅਰਾਂ ਨੂੰ ਜੀ.ਆਈ.ਐੱਸ. ਜੋ ਕਿ ਇੱਥੇ ‘ਸੋਸ਼ਲ ਸਕਿਉਰਿਟੀ’ ਦਾ ਅਹਿਮ ਹਿੱਸਾ ਹੈ, ਤੋਂ ਵਿਰਵੇ ਕਰ ਦਿੱਤਾ ਹੈ ਜੋ ਇੱਥੇ ਸੋਸ਼ਲ ਸਕਿਉਰਿਟੀ ਦਾ ਅਹਿਮ ਹਿੱਸਾ ਹੈ ਅਤੇ ਇਹ ਉਨ÷ ਾਂ ਦੇ ਲਈ ਵੱਡੀ ਬੇ-ਇਨਸਾਫ਼ੀ ਹੈ।
ਉਨ÷ ਾਂ ਜ਼ੋਰ ਦੇ ਕੇ ਕਿਹਾ ਕਿ ਬੇਸ਼ਕ ਐਸੋਸੀਏਸ਼ਨ ਨੂੰ ਇਸ ਸਬੰਧੀ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਤੇ ਮਨਿਸਟਰ ਮਾਰਕ ਮਿਲਰ ਵੱਲੋਂ ‘ਹਾਂ-ਪੱਖੀ’ ਹੁੰਗਾਰਾ ਮਿਲਿਆ ਹੈ, ਪਰ ਇਹ ਕਾਫ਼ੀ ਨਹੀਂ ਹੈ, ਸਗੋਂ ਇਸ ਦੇ ਲਈ ਵੱਡੀ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ ਜਿਸ ਦੇ ਲਈ ਕੇਵਲ ਸੀਨੀਅਰਜ਼ ਕਲੱਬਾਂ ਦੇ ਹੀ ਨਹੀਂ, ਸਗੋਂ ਸਮੂਹ ਸਮਾਜਿਕ, ਸੱਭਿਆਚਾਰਕ ਤੇ ਧਾਰਮਿਕ ਸੰਸਥਾਵਾਂ ਅਤੇ ਹੋਰ ਕਮਿਊਨਿਟੀਆਂ ਦੇ ਸਹਿਯੋਗ ਦੀ ਵੀ ਲੋੜ ਹੈ। ਉਨ÷ ਾਂ ਸਮੂਹ ਸੰਸਥਾਵਾਂ ਨੂੰ ਆਪੋ-ਆਪਣੇ ਪਾਰਲੀਮੈਂਟ ਮੈਂਬਰਾਂ ਨਾਲ ਸੰਪਰਕ ਕੇ ਉਨ÷ ਾਂ ਨੂੰ ਇਸਦੇ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਇਸ ਅਹਿਮ ਮੁੱਦੇ ਨੂੰ ਚੱਲ ਰਹੇ ਇਸ ਸੈਸ਼ਨ ਵਿੱਚ ਉਠਾਉਣ। ਉਨ÷ ਾਂ ਹੋਰ ਕਿਹਾ ਕਿ ਜੇਕਰ ਸਰਕਾਰ ਕੈਨੇਡਾ ਵਿੱਚ ਸੀਨੀਅਰਜ਼ ਦੇ ‘ਸਟੇਅ’ ਦੇ ਇਸ ਬੇਲੋੜੇ ਵਾਧੇ ਨੂੰ ਵਾਪਸ ਲੈ ਕੇ 10 ਸਾਲ ਸਟੇਅ ਵਾਲੀ ਕਲਾਜ਼ ਕਿਸੇ ਕਾਰਨ ਮੁੜ ਲਾਗੂ ਨਹੀਂ ਕਰ ਸਕਦੀ ਤਾਂ ਉਸ ਨੂੰ ਸਬੰਧਿਤ ਸੀਨੀਅਰਾਂ ਨੂੰ ਗੁਜ਼ਾਰੇ-ਭੱਤੇ ਵਜੋਂ ਏਨੀ ਕੁ ਵਿੱਤੀ-ਸਹਾਇਤਾ ਜ਼ਰੂਰ ਦੇਣੀ ਚਾਹੀਦੀ ਹੈ, ਜਿਸ ਨਾਲ ਉਹ ਆਸਾਨੀ ਨਾਲ ਆਪਣਾ ਜੀਵਨ ਬਤੀਤ ਕਰ ਸਕਣ। ਡਾ. ਸੁਖਦੇਵ ਸਿੰਘ ਝੰਡ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬੁਢਾਪਾ ‘ਸਿਆਣਪਾਂ ਦੀ ਪੰਡ’ ਹੁੰਦੀ ਹੈ। ਇਹ ਬੱਚਿਆਂ ਨੂੰ ਪਿਆਰ ਨਾਲ ਝੂਠੀ-ਮੂਠੀ ਡਰਾਉਣ ਵਾਲਾ ‘ਖੂੰਡਾ’ ਤੇ ਘਰ ਦਾ ‘ਤਾਲਾ’ ਹੁੰਦਾ ਹੈ ਅਤੇ ਇਸ ਨੂੰ ਸੰਭਾਲਣ ਦੀ ਲੋੜ ਹੈ। ਸਾਡੀਆਂ ਸਰਕਾਰਾਂ ਜੋ ਕਿ ਪਰਿਵਾਰਾਂ ਨੂੰ ‘ਮਿਲਾਉਣ’ ਦੀ ਗੱਲ ਕਰਦੀਆਂ ਹਨ ਅਤੇ ਓਸੇ ਧਾਰਨਾ ਤਹਿਤ ਮਾਪਿਆਂ ਤੇ ਪੜ-ਮਾਪਿਆਂ ਨੂੰ ਇੱਥੇ ਸੱਦਣ ਲਈ ਉਨ÷ ਾਂ ਦੇ ਵੱਲੋਂ ਸਮੇਂ-ਸਮੇਂ ਵੀਜ਼ੇ ਜਾਰੀ ਕੀਤੇ ਜਾਂਦੇ ਹਨ, ਦਾ ਫਰਜ਼ ਬਣਦਾ ਹੈ ਕਿ ਉਹ ਬਜ਼ੁਰਗਾਂ ਨੂੰ ਸੰਭਾਲਣ ਦੀ ਇਸ ਅਹਿਮ ਜ਼ਿੰਮੇਂਵਾਰੀ ਤੋਂ ਪਾਸਾ ਨਾ ਵੱਟਣ ਅਤੇ ਉਨ÷ ਾਂ ਦੇ ਬੁਢਾਪੇ ਨੂੰ ਸੁਰੱਖ਼ਿਅਤ ਰੱਖਣ ਲਈ ਬੁਢਾਪਾ ਪੈੱਨਸ਼ਨ ਦੇਣ ਦੀ ਇਖ਼ਲਾਕੀ ਜ਼ਿੰਮੇਂਵਾਰੀ ਨੂੰ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਨਿਭਾਉਣ। ਉਨ÷ ਾਂ ਕਿਹਾ ਕਿ ਇੱਥੋਂ ਦੇ ਪੱਕੇ ਵਸਨੀਕ ਬੱਚਿਆਂ ਦੇ ਮਾਪੇ ਤੇ ਪੜ-ਮਾਪੇ ਇੱਥੇ ਆਉਣ ਤੋਂ ਬਾਅਦ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ-ਵੱਟ ਕੇ ਇੱਥੇ ਪੂੰਜੀ ਨਿਵੇਸ਼ ਕਰਕੇ ਕੈਨੇਡਾ ਦੇ ਅਰਥਚਾਰੇ ਵਿੱਚ ਲਗਾਤਾਰ ਵਾਧਾ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਇੱਥੇ ਆਪਣੇ ਪੋਤਰੇ/ਪੋਤਰੀਆਂ ਤੇ ਦੋਹਤੇ/ਦੋਹਤੀਆਂ ਨੂੰ ਸੰਭਾਲਦੇ ਹਨ ਜਿਸ ਸਦਕਾ ਉਨ÷ ਾਂ ਦੇ ਬੱਚੇ (ਪਤੀ/ਪਤਨੀ, ਭਾਵ ਦੋਵੇਂ ਜੀਅ) ਆਪਣੇ ਕੰਮਾਂ ‘ਤੇ ਜਾਂਦੇ ਹਨ ਅਤੇ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਵੱਡੀ ਧਿਰ ਬਣ ਰਹੇ ਹਨ। ਇਸ ਤਰ÷ ਾਂ ਇਹ ਬਜ਼ੁਰਗ ਇਸ ਦੇਸ਼ ‘ਤੇ ਕੋਈ ‘ਬੋਝ’ ਨਹੀਂ ਹਨ, ਸਗੋਂ ਉਹ ਇਸ ਦਾ ‘ਭਾਰ’ ਵੰਡਾ ਰਹੇ ਹਨ। ਇਸ ਦੌਰਾਨ ਵੱਖ-ਵੱਖ ਸੀਨੀਅਰਜ਼ ਕਲੱਬਾਂ ਤੋਂ ਆਏ ਹਰਪਾਲ ਸਿੰਘ ਤੇਜਾ, ਬਲਵਿੰਦਰ ਸਿੰਘ ਰਿਆੜ ਤੇ ਕਈ ਹੋਰਨਾਂ ਵੱਲੋਂ ਵੀ ਇਸ ਦੇ ਬਾਰੇ ਵਿਚਾਰ ਸਾਂਝੇ ਕੀਤੇ ਗਏ। ਮੀਟਿੰਗ ਦੇ ਇਸ ਸਮੁੱਚੇ ਪ੍ਰੋਗਰਾਮ ਨੂੰ ਸੀਨੀਅਰ ਪੱਤਰਕਾਰ ਨਿਤਿਨ ਚੌਪੜਾ ਵੱਲੋਂ ‘ਕੈਮਰਾਬੰਦ’ ਕੀਤਾ ਗਿਆ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਜੰਗੀਰ ਸਿੰਘ ਸੈਂਹਬੀ, ਪ੍ਰੀਤਮ ਸਿੰਘ ਸਰਾਂ ਤੇ ਅਮਰੀਕ ਸਿੰਘ ਕੁਮਰੀਆ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਕੇ ਉਨ÷ ਾਂ ਦੇ ਵਿਚਾਰਾਂ ਨੂੰ ਮੀਟਿੰਗ ਦੀ ਕਾਰਵਾਈ ਸਮੇਤ ਇੱਕ ਡਾਕੂਮੈਂਟਰੀ ਦਾ ਰੂਪ ਦੇ ਕੇ ਇਸ ਨੂੰ ਅਗਲੇ ਦਿਨਾਂ ਵਿਚ ਟੀ.ਵੀ. ਦੇ ਪ੍ਰੋਗਰਾਮਾਂ ਲਈ ਭੇਜਣਗੇ।
ਅਖ਼ੀਰ ਵਿੱਚ ਪ੍ਰਧਾਨਗੀ-ਮੰਡਲ ਵਿੱਚ ਸੁਸ਼ੋਭਿਤ ਇਸ ਇਕੱਤਰਤਾ ਦੀ ਪ੍ਰਧਾਨਗੀ ਕਰ ਰਹੇ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਵੱਲੋਂ ਸੈਮੀਨਾਰ ਦੀ ਮੁੱਖ-ਬੁਲਾਰਾ ਅਮੀਨਾ ਹਨੀਫ਼, ਨਿਤਿਨ ਚੋਪੜਾ, ਸੀਨੀਅਰਜ਼ ਕਲੱਬਾਂ ਦੇ ਸਮੂਹ ਮੈਂਬਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਚਾਹ-ਪਾਣੀ ਤੇ ਸਨੈਕਸ ਦੀ ਸੇਵਾ ਉੱਘੇ ਰਿਆਲਟਰ ਗਿਆਨ ਸਿੰਘ ਨਾਗਰਾ ਵੱਲੋਂ ਨਿਭਾਈ ਗਈ। ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਉਨ÷ ਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
‘ਬੁਢਾਪਾ ਪੈੱਨਸ਼ਨ’ ਲਈ ਕੈਨੇਡਾ ਵਿਚ ‘ਸਟੇਅ’ 10 ਦੀ ਬਜਾਏ 20 ਸਾਲ ਕਰਨ ਵਿਰੁੱਧ ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼’ ਨੇ ਉਠਾਈ ਜ਼ੋਰਦਾਰ ਆਵਾਜ਼
RELATED ARTICLES






