ਬਰੈਂਪਟਨ/ਸੁਖਦੇਵ ਸਿੰਘ
ਮੇਫੀਲਡ ਪ੍ਰੋਗਰੈਸਿਵ ਸੀਨੀਅਰ ਕਲੱਬ ਕੈਨੇਡਾ ਨੇ 24 ਜੁਲਾਈ ਦਿਨ ਐਤਵਾਰ ਨੂੰ ਬੜੀ ਧੂਮ ਧਾਮ ਨਾਲ ਕੈਨੇਡਾ ਡੇ ਮਨਾਇਆ। ਇਹ ਸਿੱਖ ਹੈਰੀਟੇਜ ਗੁਰਦਵਾਰਾ ਸਾਹਿਬ ਦੇ ਨਾਲ ਲਗਦੀ ਗਰਾਊਂਡ (ਨੇੜੇ ਇੰਟਰਸੈਕਸ਼ਨ ਏਅਰਪੋਰਟ ਰੋਡ ਅਤੇ ਮੇਫੀਲਡ ਰੋਡ) ਤੇ ਸਵੇਰ ਦੇ 11 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤਕ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਮੁਖ ਮਹਿਮਾਨ ਸ. ਮਹਿੰਦਰ ਸਿੰਘ ਐਗਲਿੰਟਨ ਕਾਰਪੈੱਟ ਨੂੰ ਕਲੱਬ ਦੇ ਪ੍ਰਧਾਨ ਸ. ਇਕਬਾਲ ਸਿੰਘ ਵਿਰਕ ਅਤੇ ਸਕੱਤਰ ਸ੍ਰੀ ਦੇਵਿੰਦਰ ਸਿੰਘ ਬਾਸੀ ਵੱਲੋਂ ਜੀ ਆਇਆਂ ਕਹਿ ਕੇ ਸਨਮਾਨਿਤ ਕੀਤਾ ਗਿਆ।ઠ ਇਸ ਮੌਕੇ ਬੱਚਿਆਂ ਦੇ ਵੱਖ ਵੱਖ ਗਰੁੱਪਾਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਸਟੇਜ ਤੋਂ ਐਮ. ਪੀਜ਼.ਰਾਜ ਗਰੇਵਾਲ ਅਤੇ ਰੂਬੀ ਸਹੋਤਾ ਵੱਲੋਂ ਇਨਾਮ ਦੇ ਤੌਰ ਤੇ ਮੈਡਲ ਪਹਿਨਾਏ ਗਏ। ਇਸ ਦੇ ਨਾਲ ਨਾਲ ਹੀ ਹਾਜ਼ਰੀਨ ਦੇ ਮਨੋਰੰਜਨ ਲਈ ਕਵਿਤਾਵਾਂ ਅਤੇ ਗੀਤ ਪੇਸ਼ ਕਰਨ ਦਾ ਸਿਲਸਿਲਾ ਵੀ ਚਲਦਾ ਰਿਹਾ।
ਇਸ ਮੌਕੇ ਪ੍ਰਿੰ. ਅਜੀਤ ਸਿੰਘ ਬੈਣੀਪਾਲ ਅਤੇ ਲੁਧਿਆਣੇ ਦੇ ਪੁਰਾਣੇ ਕਵੀ ਮਹਿੰਦਰਦੀਪ ਗਰੇਵਾਲ ਦਾ ਸੁਣਨ ਸੁਣਾਉਣ ਦੀ ਪੇਸ਼ਕਸ਼ ਵਿਚ ਵਿਸ਼ੇਸ਼ ਯੋਗਦਾਨ ਰਿਹਾ। ਮੈਂਬਰ ਪਾਰਲੀਮੈਂਟ ਰਾਜ ਗਰੇਵਾਲ, ਰੂਬੀ ਸਹੋਤਾ ਅਤੇ ਐਮ. ਪੀ. ਪੀ. ਹਰਿੰਦਰ ਕੌਰ ਮਲ੍ਹੀ ਨੇ ‘ਕੈਨੇਡਾ ਡੇ’ ਮੌਕੇ ਹਾਜ਼ਰੀ ਭਰਦਿਆਂ ਆਏ ਸਭ ਲੋਕਾਂ ਨਾਲ ਕੈਨੇਡਾ ਡੇ ਦੀ ਮੁਬਾਰਕਬਾਦ ਸਾਂਝੀ ਕੀਤੀ। ਪਰਬੰਧਕਾਂ ਨੂੰ ਵਿਸ਼ੇਸ਼ ਤੌਰ ਤੇ ਇਹ ਬੜਾ ਮਹਤਵ ਪੂਰਨ ਦਿਨ ਮਨਾਉਣ ਦੀ ਵਧਾਈ ਦਿਤੀ। ਉਹਨਾਂ ਵੱਲੋਂ ਮੇਫੀਲਡ ਪ੍ਰੋਗਰੈਸਿਵ ਸਿਨੀਅਰ ਕਲੱਬ ਦੇ ਅਹੁਦੇਦਾਰਾਂ ਨੂੰ ਪ੍ਰਸੰਸਾ ਦਾ ਸਰਟੀਫਿਕੇਟ ਦੇ ਕੇ ਉਹਨਾਂ ਦਾ ਮਾਣ ਵਧਾਇਆ ਗਿਆ। ਇਸ ਮੌਕੇ ਕਲੱਬ ਦੇ ਸਭ ਤੋਂ ਵਧੇਰੇ ਸਿਨੀਅਰ ਉਮਰ ਰਸੀਦਾ ਮਿਸਟਰ ਬੈਨੀਪਾਲ ਉਮਰ 91 ਸਾਲ ਅਤੇ ਬੀਬੀ ਚਰਨਜੀਤ ਕੌਰ ਬੋਪਾਰਾਏ ਉਮਰ 80 ਸਾਲ ਨੂੰ ਵੀ ਸਨਮਾਨਤ ਕੀਤਾ ਗਿਆ। ਮੇਲੇ ਤੇ ਆਏ ਲੋਕਾਂ ਲਈ ਖਾਣ ਪੀਣ ਦਾ ਇੰਤਜ਼ਾਮ ਬਹੁਤ ਹੀ ਵਧੀਆ ਸੀ ਜੋ ਸ਼ਾਮੀਂ 4 ਵਜੇ ਤਕ ਚਲਦਾ ਰਿਹਾ। ਆਖਿਰ ਵਿਚ ਕਲੱਬ ਦੇ ਹਰਮਨ ਪਿਆਰੇ, ਸਾਊ, ਦਾਨੀ ਤੇ ਦਲੇਰ ਚੇਅਰਮੈਨ ਸ. ਸਤਵੰਤ ਸਿੰਘ ਬੋਪਾਰਾਏ ਜੋ ਮਾਂ ਬੋਲੀ ਪੰਜਾਬੀ, ਸਾਹਿਤ ਅਤੇ ਸਭਿਆਚਾਰ ਨੂੰ ਬਹੁਤ ਪਿਆਰ ਕਰਦੇ ਹਨ, ਨੇ ਆਏ ਲੋਕਾਂ ਅਤੇ ਮੁਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …