1.8 C
Toronto
Saturday, November 15, 2025
spot_img
Homeਕੈਨੇਡਾਨਾਟਕ 'ਮਿਰਜ਼ਾ'" ਦਾ ਦੂਸਰਾ ਸ਼ੋਅ 14 ਅਗਸਤ ਨੂੰ ਬਰੈਂਪਟਨ ਦੇ ਰੋਜ਼ ਥੀਏਟਰ...

ਨਾਟਕ ‘ਮਿਰਜ਼ਾ'” ਦਾ ਦੂਸਰਾ ਸ਼ੋਅ 14 ਅਗਸਤ ਨੂੰ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਹੋਵੇਗਾ

logo-2-1-300x105-3-300x105ਬਰੈਂਪਟਨ : ਬੀਤੇ ਵਰ੍ਹੇ ‘ਅਕਬਰ ਟੂ ਕੈਨੇਡਾ”‘ ਨਾਮ ਦੇ ਨਾਟਕ ਨੂੰ ਦਰਸ਼ਕਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਅਤੇ ਦਰਸ਼ਕਾਂ ਵੱਲੋਂ ਵਾਰ-ਵਾਰ ਹੋ ਰਹੀ ਮੰਗ ਦੇ ਮੱਦੇਨਜ਼ਰ ਤਿੰਨ ਵਾਰ ਖੇਡੇ ਗਏ ਇਸ ਨਾਟਕ ਨੇ  “ਨੇਤੀ ਥੀਏਟਰ  ਨਾਮ ਦੇ ਥੀਏਟਰ ਗਰੁੱਪ ਨੂੰ ਟਰਾਂਟੋ ਦੇ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣਾਅ ਦਿੱਤਾ ਸੀ। ਇਸੇ “ਨੀਤੀ ਗਰੁੱਪ” ਨੇ ਬੀਤੇ ਮਹੀਨੇ ਨੌ ਜੁਲਾਈ ਨੂੰ ਰੋਜ਼ ਥੀਏਟਰ ਬਰੈਂਪਟਨ ਵਿੱਚ ਇਕ ਨਵਾਂ ਨਾਟਕ ਖੇਡਿਆ ਜਿਸਦਾ ਨਾਮ ਉਹਨਾਂ ਨੇ ‘ਮਿਰਜ਼’ ਰੱਖਿਆ। ਇਹ ਨਾਟਕ ਨੇਤੀ ਗਰੁੱਪ ਦੇ ਪਹਿਲੇ ਨਾਟਕ “ਅਕਬਰ ਟੂ ਕੈਨੇਡਾ” ਤੋਂ ਵੀ ਦਸ ਕਦਮ ਅੱਗੇ ਸੀ। ਡਰਾਮਾ ਕਲਾਕਾਰਾਂ ਨੇ ਗੁਰਚਰਨ ਸਿੰਘ ਦੀ ਡਾਇਰੈਕਸ਼ਨ ਹੇਠ ਕਲਾ ਦੇ ਉਹ ਜੌਹਰ ਦਿਖਾਏ ਜਿਹੜੇ ਪਕਰੋੜ ਕਲਾ ਦੀ ਗਵਾਹੀ ਭਰਦੇ ਸਨ। ਇਸ ਨਾਟਕ ਵਿੱਚ ਹਾਸੇ-ਮਜ਼ਾਕ ਦੇ ਨਾਲ਼-ਨਾਲ਼ ਪੰਜਾਬ ਦੀ ਕਿਸਾਨੀ ਦੀ ਅਸਹਿ ਪੀੜ ਨੂੰ ਸਟੇਜ ਉੱਪਰ ਏਨੀ ਖੂਬਸੂਰਤੀ ਅਤੇ ਕਲਾਤਮਕ ਅੰਦਾਜ਼ ਵਿੱਚ ਪੇਸ਼ ਕੀਤਾ ਕਿ ਦਰਸ਼ਕ ਜਾਦੂ ਵਾਂਗ ਕੀਲੇ ਗਏ। ਨਾਟਕ ਏਨਾ ਪ੍ਰਭਾਵਸ਼ਾਲੀ ਸੀ ਕਿ ਨਾਟਕ ਦੇ ਅੰਤ ਉੱਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਇਸ ਨਾਟਕ ਦੀ ਤਾਰੀਫ਼ ਵਿੱਚ ਤਾੜੀਆਂ ਦਾ ਹੜ੍ਹ ਲੈ ਆਂਦਾ।  ‘ਮਿਰਜ਼ਾ’ ਨਾਟਕ ਹੁਣ ਦੁਬਾਰਾ ਫਿਰ 14 ਅਗਸਤ ਦੀ ਸ਼ਾਮ ਨੂੰ ਬਰੈਂਪਟਨ ਦੇ ਉਸੇ ਰੋਜ਼ ਥੀਅਟਰ ਵਿੱਚ ਹੋ ਰਿਹਾ ਹੈ। ਇਹ ਥੀਏਟਰ ਬਰੈਂਪਟਨ ਡਾਊਨ ਟਾਊਨ ਵਿੱਚ ਕੂਈਨ ਐਂਡ ਮੇਨ ਦੇ ਚੌਰਸਤੇ ਦੇ ਐਨ ਉੱਪਰ ਹੈ। 14 ਅਗਸਤ ਨੂੰ ਇਸ ਥੀਏਟਰ ਦੇ ਦਰਵਾਜ਼ੇ ਠੀਕ ਪੰਜ ਵਜੇ ਖੁਲ੍ਹ ਜਾਣਗੇ ਅਤੇ ਸਟੇਜ ਦੀ ਕਾਰਵਾਈ ਠੀਕ ਸਾਢੇ ਪੰਜ ਵਜੇ ਸ਼ੁਰੂ ਹੋ ਜਾਵੇਗੀ। ਹੋਰ ਜਾਣਕਾਰੀ ਗੁਰਚਰਨ ਨਾਲ ਫੋਨ ਨੰਬਰ 647 718 9900 ‘ਤੇ ਸੰਪਰਕ ਕਰੋ।

RELATED ARTICLES
POPULAR POSTS