ਟੋਰਾਂਟੋ : ਸਵਰਾਜ ਅਭਿਆਨ ਕੈਨੇਡਾ ਦੇ ਵਲੰਟੀਅਰ ਵੀ 15 ਅਗਸਤ ਨੂੰ ਭਾਰਤ ਦੇ ਸਵਤੰਤਰਤਾ ਦਿਵਸ ਦੇ ਮੌਕੇ ‘ਤੇ ਪੈਨੋਰਮਾ ਇੰਡੀਆ ਦੁਆਰਾ ਓਂਡਾਸ ਸਕਵਾਇਰ ‘ਤੇ ਆਯੋਜਿਤ ਇੰਡੀਆ ਡੇਅ ਪਰੇਡ ਵਿਚ ਸ਼ਾਮਲ ਹੋਣਗੇ। ਭਾਰਤੀ ਭਾਈਚਾਰੇ ਦੀ ਇਸ ਸਲਾਨਾ ਪਰੇਡ ਦੀ ਸਾਰਿਆਂ ਨੂੰ ਉਡੀਕ ਰਹਿੰਦੀ ਹੈ ਅਤੇ ਇਸ ਵਾਰ ਇਹ ਹੋਰ ਵੀ ਖਾਸ ਹੈ ਕਿਉਂਕਿ ਇਸ ਵਾਰ ਭਾਰਤ ਦੀ ਆਜ਼ਾਦੀ ਦੀ 70ਵੀਂ ਵਰ੍ਹੇਗੰਢ ਆਯੋਜਿਤ ਕੀਤੀ ਜਾ ਰਹੀ ਹੈ। ਸਵਰਾਜ ਅਭਿਆਨ ਕੈਨੇਡਾ ਦਾ ਉਦੇਸ਼ ਹੈ ਕਿ ਭਾਰਤ ਵਿਚ ਵਰਤਮਾਨ, ਸਮਾਜਿਕ ਅਤੇ ਰਾਜਨੀਤਕ ਵਿਵਸਥਾ ਦਾ ਇਕ ਬਦਲ ਲੱਭਿਆ ਜਾਵੇਗਾ ਅਤੇ ਇਸ ਦਿਸ਼ਾ ਵਿਚ ਵਲੰਟੀਅਰ ਲਗਾਤਾਰ ਐਨਆਰਆਈ ਕਮਿਊਨਿਟੀ ਵਿਚ ਜਾਗਰੂਕਤਾ ਦਾ ਵਿਸਥਾਰ ਕਰ ਰਹੇ ਹਨ ਤਾਂਕਿ ਭਾਰਤੀਆਂ ਨੂੰ ਰੋਜ਼ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ। ਇਸ ਪ੍ਰੋਗਰਾਮ ਦੌਰਾਨ ਵਲੰਟੀਅਰ ਪਰੇਡ ਵਿਚ ਸ਼ਾਮਲ ਹੋਣ ਲਈ ਤਿਆਰੀ ਕਰ ਰਹੇ ਹਨ ਅਤੇ ਉਹ ਵਧੇਰੇ ਜੋਸ਼ ਵਿਚ ਹਨ। ਅਭਿਆਨ ਦੇ ਵਲੰਟੀਅਰ ਪਰੇਡ ਵਿਚ ਸ਼ਾਮਲ ਵਿਅਕਤੀਆਂ ਨੂੰ ਗਰਮੀ ਅਤੇ ਹੁੰਮਸ ਦੌਰਾਨ ਠੰਡੇ ਪਾਣੀ ਦੀਆਂ ਬੋਤਲਾਂ ਵੀ ਵੰਡਣਗੇ।
ਸਵਰਾਜ ਅਭਿਆਨ ਦੇ ਨੇਤਾਵਾਂ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨੇ ਹਾਲ ਹੀ ਵਿਚ ਇਕ ਰਾਜਨੀਤਕ ਪਾਰਟੀ ਵੀ ਸ਼ੁਰੂ ਕੀਤੀ ਹੈ। ਇਹ ਫੈਸਲਾ ਸਵਰਾਜ ਅਭਿਆਨ ਦੀ ਨੈਸ਼ਨਲ ਕਨਵੈਨਸ਼ਨ ਵਿਚ 93 ਪ੍ਰਤੀਸ਼ਤ ਡੈਲੀਗੇਟਾਂ ਦੀ ਸਹਿਮਤੀ ਨਾਲ ਕੀਤਾ ਗਿਆ, ਜਿਨ੍ਹਾਂ ਨੇ ਇਕ ਰਾਜਨੀਤਕ ਪਾਰਟੀ ਬਣਾਉਣ ਦਾ ਸਮਰਥਨ ਵੀ ਕੀਤਾ। ਕਨਵੈਨਸ਼ਨ ਵਿਚ ਹਾਜ਼ਰ 433 ਡੈਲੀਗੇਟਾਂ ਵਿਚੋਂ 405 ਨੇ ਨਵੀਂ ਰਾਜਨੀਤਕ ਪਾਰਟੀ ਬਣਾਏ ਜਾਣ ਦੇ ਹੱਕ ਵੋਟਾਂ ਪਾਈਆਂ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …