ਟੋਰਾਂਟੋ/ ਬਿਊਰੋ ਨਿਊਜ਼ : ਪ੍ਰੀਮੀਅਰ ਕੈਥਲੀਨ ਵਿਨ ਲਗਾਤਾਰ ਵਿਦੇਸ਼ ‘ਚ ਸਫ਼ਰ ਕਰ ਰਹੀ ਹੈ ਤਾਂ ਜੋ ਓਨਟਾਰੀਓ ‘ਚ ਵਧੇਰੇ ਨਿਵੇਸ਼ ਲਿਆਉਂਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾ ਸਕੇ। ਬੀਤੇ ਇਕ ਸਾਲ ਵਿਚ ਉਨ੍ਹਾਂ ਨੇ ਪੂਰੀ ਦੁਨੀਆ ਵਿਚ 90 ਹਜ਼ਾਰ ਕਿਲੋਮੀਟਰ ਤੋਂ ਵਧੇਰੇ ਸਫ਼ਰ ਕੀਤਾ ਹੈ, ਜੋ ਕਿ ਧਰਤੀ ਦੇ ਘੇਰੇ ਦਾ ਦੁਗਣਾ ਹੈ। ਉਨ੍ਹਾਂ ਨੇ ਆਪਣੇ ਇਸ ਸਫ਼ਰ ਦੀ ਸ਼ੁਰੂਆਤ ਭਾਰਤ ਤੋਂ ਕੀਤੀ ਅਤੇ ਉਸ ਤੋਂ ਬਾਅਦ ਮਈ ‘ਚ ਇਜ਼ਰਾਈਲ, ਮਿਡਲ ਈਸਟ ਅਤੇ ਉਸ ਤੋਂ ਬਾਅਦ ਜਾਪਾਨ ਅਤੇ ਸਾਊਥ ਕੋਰੀਆ ਦਾ ਸਫ਼ਰ ਕੀਤਾ। ਇਸ ਤੋਂ ਇਲਾਵਾ ਮੈਕਸੀਕੋ ਅਤੇ ਅਮਰੀਕਾ ਵੀ ਗਈ। ਉਹ ਭਾਰਤ ਵਿਚ ਅੰਮ੍ਰਿਤਸਰ, ਚੰਡੀਗੜ੍ਹ, ਹੈਦਰਾਬਾਦ, ਮੁੰਬਈ ਅਤੇ ਨਵੀਂ ਦਿੱਲੀ ਵਿਚ ਗਏ ਅਤੇ ਲਗਾਤਾਰ ਡੈਲੀਗੇਸ਼ਨਜ਼ ਨੂੰ ਮਿਲੀ। ਮਈ ਵਿਚ ਉਹ ਇਜ਼ਰਾਈਲ ਅਤੇ ਵੈਸਟ ਬੈਂਕ ਗਏ। ਉਨ੍ਹਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਾਨਊਹ ਦੇ ਨਾਲ ਜੇਰੂਸ਼ਲਮ ‘ਚ ਮੁਲਾਕਾਤ ਕੀਤੀ ਅਤੇ ਰਾਮਾਲਲਾਹ ਵਿਚ ਫ਼ਲਸਤੀਨ ਪ੍ਰਧਾਨ ਮਹਿਮੂਦ ਅੱਬਾਸ ਨਾਲ ਵੀ ਮੁਲਾਕਾਤ ਕੀਤੀ।
ਨਵੰਬਰ-ਦਸੰਬਰ ਵਿਚ ਉਨ੍ਹਾਂ ਨੇ ਜਾਪਾਨ ਅਤੇ ਕੋਰੀਆ ਵਿਚ ਆਟੋਮੇਕਰਸ ਨਾਲ ਮੁਲਾਕਾਤ ਕੀਤੀ। ਵਿਨ ਲਗਾਤਾਰ ਓਨਟਾਰੀਓ, ਹਸਪਤਾਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਚਾਲੇ 136 ਸਮਝੌਤੇ ਹੋਏ ਅਤੇ 660 ਮਿਲੀਅਨ ਡਾਲਰ ਦਾ ਨਿਵੇਸ਼ ਆਵੇਗਾ। ਇਸ ਨਾਲ ਸੂਬੇ ਵਿਚ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਸਬੰਧੀ ਪ੍ਰੋਗ੍ਰੈਸਿਵ ਕੰਜ਼ਰਵੇਟਿਵ ਲੀਡਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਲੱਗਦਾ ਹੈ ਕਿ ਉਹ ਓਨਟਾਰੀਓ ਤੋਂ ਬਾਹਰ ਵਧੇਰੇ ਸਹਿਜ ਮਹਿਸੂਸ ਕਰਦੀ ਹੈ, ਇਸ ਲਈ ਪੂਰੀ ਦੁਨੀਆ ‘ਚ ਘੁੰਮਦੇ ਰਹਿੰਦੇ ਹਨ। ਸਾਡੇ ਇੱਥੇ ਅਫ਼ਸਰਸ਼ਾਹੀ ਸਭ ਤੋਂ ਵਧੇਰੇ ਹੈ ਅਤੇ ਸਾਡੇ ਇੱਥੇ ਹਾਈਡ੍ਰੋ ਦੀਆਂ ਦਰਾਂ ਵੀ ਸਭ ਤੋਂ ਵੱਧ ਹਨ।
ਉਨ੍ਹਾਂ ਨੇ ਕਈ ਸਵਾਲ ਵੀ ਪੁੱਛੇ ਹਨ ਕਿ ਤੁਸੀਂ ਇਨ੍ਹਾਂ ਟ੍ਰੇਡ ਮਿਸ਼ਨਾਂ ਵਿਚੋਂ ਆਖ਼ਰ ਕੀ ਹਾਸਲ ਕਰਨ ‘ਚ ਸਫ਼ਲ ਰਹੇ ਹੋ ਅਤੇ ਤੁਹਾਨੂੰ ਕਿਸ ਤੋਂ ਸੰਤੁਸ਼ਟੀ ਮਿਲੀ ਹੈ?
ਉਥੇ, ਅਮਰੀਕਾ ‘ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਅਮਰੀਕੀ ਨੀਤੀਆਂ ‘ਚ ਆਉਣ ਵਾਲੇ ਬਦਲਾਓ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ?ਇਸ ਲਈ ਓਨਟਾਰੀਓ ਕਿੰਨਾ ਤਿਆਰ ਹੈ। ਲਿਬਰਲ ਸਰਕਾਰ ਦੇ ਕਈ ਅਧਿਕਾਰੀਆਂ ਦਾ ਨਾਂਅ ਗੈਸ ਪਲਾਂਟਸ ਘੁਟਾਲੇ ਵਿਚ ਆਇਆ ਹੈ ਅਤੇ ਇਨ੍ਹਾਂ ਨੂੰ ਲੈ ਕੇ ਹਾਲਾਤ ਨੂੰ ਸਪੱਸ਼ਟ ਕਿਉਂ ਨਹੀਂ ਕੀਤਾ ਜਾ ਰਿਹਾ?
ਕੀ ਤੁਸੀਂ ਹਾਈਡ੍ਰੋ ਵਨ ਨੂੰ ਵੇਚ ਰਹੇ ਹੋ?ਅਗਲੀਆਂ ਚੋਣਾਂ ਵਿਚ ਇਹ ਸਭ ਤੋਂ ਵੱਡਾ ਮੁੱਦਾ ਹੋਵੇਗਾ, ਤੁਹਾਡਾ ਕੀ ਕਹਿਣਾ ਹੈ?ਚੰਗੇ ਡਰਾਈਵਿੰਗ ਰਿਕਾਰਡ ਵਾਲੇ ਡਰਾਈਵਰਾਂ ਨੂੰ ਵੀ ਆਖ਼ਰ 905 ਏਰੀਆ ‘ਚ ਸਭ ਤੋਂ ਵਧੇਰੇ ਪ੍ਰੀਮੀਅਮ ਕਿਉਂ ਦੇਣਾ ਪੈ ਰਿਹਾ ਹੈ?ਤੁਸੀਂ ਇਸ ਵਿਚ 15 ਫ਼ੀਸਦੀ ਦੀ ਕਮੀ ਦੀ ਗੱਲ ਆਖੀ ਸੀ?ਅਜਿਹੇ ਕਿਉਂ ਨਹੀਂ ਹੋਇਆ। ਤੁਸੀਂ ਬਰੈਂਪਟਨ ‘ਚ ਯੂਨੀਵਰਸਿਟੀ ਖੇਡਣ ਦੀ ਗੱਲ ਆਖੀ ਹੈ, ਉਸ ਵਾਅਦੇ ਨੂੰ ਕਦੋਂ ਤੱਕ ਪੂਰਾ ਕੀਤਾ ਜਾਵੇਗਾ?ਭਾਰਤ ਦੌਰੇ ਤੋਂ ਤੁਸੀਂ ਕੀ ਹਾਸਲ ਕੀਤਾ ਹੈ ਅਤੇ ਉਸ ਤੋਂ ਓਨਟਾਰੀਓ ਨੂੰ ਕੀ ਫ਼ਾਇਦਾ ਹੋਇਆ ਹੈ? ਤੁਸੀਂ ਮਿਲਖਾ ਸਿੰਘ ਦੇ ਨਾਲ ਖੇਡ ਐਕਸਚੇਂਜ਼ ਪ੍ਰੋਗਰਾਮ ਦਾ ਐਲਾਨ ਕੀਤਾ, ਉਸ ਦਾ ਕੀ ਬਣਿਆ?ਚੋਣਾਂ ਤੋਂ ਪਹਿਲਾਂ ਕਿਹੜਾ ਵਾਅਦਾ ਪੂਰਾ ਕਰਨ ਜਾ ਰਹੇ ਹੋ?
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …