Breaking News
Home / ਕੈਨੇਡਾ / ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਸਰਬ-ਸਾਂਝਾ ਕਵੀ ਦਰਬਾਰ ਕਰਵਾਇਆ

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਸਰਬ-ਸਾਂਝਾ ਕਵੀ ਦਰਬਾਰ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਉਨਟਾਰੀਓ ਅਤੇ ਸਰਬ ਸਾਂਝਾ ਕਵੀ ਦਰਬਾਰ ਕਮੇਟੀ ਵੱਲੋਂ ਸਾਂਝੇ ਤੌਰ ‘ਤੇ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੇ ਸ਼ਹੀਦੀ ਪੁਰਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ਭਾਈ ਲਾਲੋ ਜੀ ਦੇ 569ਵੇਂ ਜਨਮ ਦਿਵਸ ਨੂੰ ਸਮਰਪਿਤ ਦੂਜਾ ਸਲਾਨਾ ਸਰਬ ਸਾਂਝਾ ਕਵੀ ਦਰਬਾਰ ਬਰੈਂਪਟਨ ਦੇ ਸੈਂਚੁਰੀ ਗਾਰਡਨ ਰੀਕ੍ਰੇਸ਼ਨ ਸੈਂਟਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਨਾਲ ਸਬੰਧਤ ਇੱਥੇ ਵੱਸਦੇ ਕਵੀਆਂ ਵੱਲੋਂ ਜਿੱਥੇ ਕਵਿਤਾਵਾਂ ਨਾਲ ਸਾਂਝ ਪਾਈ ਗਈ, ਉੱਥੇ ਹੀ ਕੁਝ ਬੱਚਿਆਂ ਵੱਲੋਂ ਸ਼ਬਦ ਗਾਇਨ ਅਤੇ ਧਾਰਮਿਕ ਵਾਰਾਂ ਨਾਲ ਵੀ ਹਾਜ਼ਰੀ ਲੁਆਈ। ਸਮਾਗਮ ਦੀ ਸ਼ੁਰੂਆਤ ਅਰਦਾਸ ਅਤੇ ਕੈਨੇਡਾ ਦੇ ਰਾਸ਼ਟਰੀ ਗੀਤ ਓ ਕੈਨੇਡਾ ਨਾਲ ਹੋਈ ਅਤੇ ਸਭਾ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਿਹਾ ਗਿਆ। ਉਪਰੰਤ ਸਟੇਜ ਸਕੱਤਰ ਹਰਦਿਆਲ ਸਿੰਘ ਝੀਤਾ ਵੱਲੋਂ ਹਾਜ਼ਰ ਕਵੀਆਂ ਨੂੰ ਵਾਰੋ-ਵਾਰੀ ਸਟੇਜ ‘ਤੇ ਪੇਸ਼ ਕੀਤਾ ਗਿਆ। ਇਸ ਸਮਾਗਮ ਦੌਰਾਨ ਜਿੱਥੇ ਭਾਰਤੀ ਕੌਂਸਲੇਟ ਦਫਤਰ ਟੋਰਾਂਟੋ ਤੋਂ ਧੀਰਜ ਪਾਰਿਕ ਵਧਾਈ ਸੰਦੇਸ਼ ਲੈ ਕੇ ਪਹੁੰਚੇ ਹੋਏ ਸਨ ਉੱਥੇ ਹੀ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਉਂਨ, ਐਮ ਪੀ ਰੂਬੀ ਸਹੋਤਾ, ਵਿਧਾਇਕ ਦੀਪਕ ਆਨੰਦ, ਸਿਟੀ ਕੌਂਸਲਰ ਹਰਕੀਰਤ ਸਿੰਘ, ਪਰਵਾਸੀ ਮੀਡੀਆ ਗਰੁੱਪ ਤੋਂ ਰਾਜਿੰਦਰ ਸਿੰਘ ਸੈਣੀ ਵੀ ਵਧਾਈ ਦੇਣ ਲਈ ਪਹੁੰਚੇ ਹੋਏ ਸਨ। ਇਸ ਸਮਾਗਮ ਦੌਰਾਨ ਜਿੱਥੇ ਕੁਝ ਬੱਚਿਆਂ ਸੰਤ ਸਿੰਘ ਝੀਤਾ/ਬਸੰਤ ਸਿੰਘ ਝੀਤਾ ਅਤੇ ਉਹਨਾਂ ਦੀ ਮਾਤਾ ਸ੍ਰੀਮਤੀ ਸਤਪਾਲ ਕੌਰ ਝੀਤਾ, ਅਨਮੋਲ ਸਿੰਘ ਬਹੁਗੁਣ, ਲਖਬੀਰ ਸਿਘ ਬਹੁਗੁਣ, ਅਸੀਸ ਕੌਰ ਜੱਜ, ਸ਼ਾਨ ਸਿੰਘ ਜੱਜ ਅਤੇ ਛੋਟੇ ਬੱਚੇ ਆਜ਼ਾਦ ਸਿੰਘ ਵੱਲੋਂ ਇਨਕਲਾਬੀ/ਧਾਰਮਿਕ ਵਾਰਾਂ ਅਤੇ ਸ਼ਬਦ ਗਾਇਨ ਨਾਲ ਹਾਜ਼ਰੀ ਲੁਆਈ, ਉੱਥੇ ਹੀ ਉੱਘੇ ਸਿੱਖ ਵਿਦਵਾਨ ਅਤੇ ਲੇਖਕ ਪੂਰਨ ਸਿੰਘ ਪਾਂਧੀ, ਲੇਖਕਾ ਬਲਬੀਰ ਕੌਰ ਸੰਘੇੜਾ, ਨਾਮਧਾਰੀ ਸੰਗਤ ਤੋਂ ਕਰਨੈਲ ਸਿੰਘ ਮਰਵਾਹਾ ਅਤੇ ਧੀਰਜ ਪਾਰਿਕ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸੁਖਚਰਨ ਕੌਰ ਗਿੱਲ, ਬਾਸ਼ਰਤ ਰੇਹਾਨ ਪਰਮਜੀਤ ਕੌਰ ਦਿਓਲ, ਸੁੰਦਰਪਾਲ ਰਾਜਾਸਾਂਸੀ, ਅਮਰਜੀਤ ਪੰਛੀ, ਹਰਦਿਆਲ ਸਿੰਘ ਝੀਤਾ, ਹਰਜੀਤ ਕੌਰ ਭੰਮਰਾ, ਊਜ਼ਮਾ ਮਹਿਮੂਦ, ਰਮਿੰਦਰ ਵਾਲੀਆ ਰੰਮੀ, ਰਾਜਪਾਲ ਸਿੰਘ ਬੋਪਾਰਾਏ, ਹਰਭਜਨ ਕੌਰ ਗਿੱਲ, ਰਣਜੀਤ ਕੌਰ, ਜਤਿੰਦਰ ਰੰਧਾਵਾ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਕੌਰ, ਮਕਸੂਦ ਚੌਧਰੀ, ਰਿੰਟੂ ਭਾਟੀਆ, ਮਹਿੰਦਰ ਪ੍ਰਤਾਪ, ਹਰਪਾਲ ਸਿੰਘ ਭਾਟੀਆ, ਜੰਗੀਰ ਸਿੰਘ ਕਾਹਲੋਂ, ਬਿੰਦੂ ਮਠਾੜੂ ਵੈਨਕੂਵਰ, ਸ਼ਾਹੀਨਾ ਕਿਸ਼ਵਰ, ਅਬਦੁਲ ਹਮੀਦ ਹਮੀਦੀ, ਪ੍ਰਵਿੰਦਰ ਗੋਗੀ, ਸੁਮਨ ਮੋਦਗਿੱਲ, ਲਵੀਨ ਕੌਰ ਗਿੱਲ, ਸਮੀ-ਉੱਲ੍ਹਾ, ਬਲਜੀਤ ਧਾਲੀਵਾਲ, ਮੱਲ ਸਿੰਘ ਬਾਸੀ, ਕੇਹਰ ਸਿੰਘ ਮਠਾੜੂ, ਪ੍ਰਿਤਪਾਲ ਸਿੰਘ ਚੱਗਰ, ਸਈਅਦ ਨਸੀਰ, ਗਿਆਨ ਸਿੰਘ ਕੰਗ, ਜਰਨੈਲ ਸਿੰਘ ਰੀਹਲ, ਜਰਨੈਲ ਸਿੰਘ ਮਠਾੜੂ, ਜਗਦੀਪ ਸਿੰਘ ਰੀਹਲ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਝੀਤਾ, ਮਨਜੀਤ ਕੌਰ, ਜੈਕਾਰ ਲਾਲ ਅੰਕਲ ਦੁੱਗਲ, ਬਲਦੇਵ ਸਿੰਘ, ਜਸਵਿੰਦਰ ਕੌਰ ਦੀਵੜਾ, ਅਮਰਜੀਤ ਕੁੰਦੀ, ਮਹਿੰਦਰ ਸਿੰਘ, ਗੁਰਚਰਨ ਸਿੰਘ ਦੁਬਈ ਵਾਲੇ ਆਦਿ ਨੇ ਵੀ ਆਪੋ-ਆਪਣੀ ਹਾਜ਼ਰੀ ਲੁਆਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …