Breaking News
Home / ਕੈਨੇਡਾ / ਜਾਂਚ ਦੌਰਾਨ 4 ਮਿਲੀਅਨ ਡਾਲਰ ਦੇ ਡਰੱਗਜ਼, ਹਥਿਆਰ ਅਤੇ ਨਕਦੀ ਬਰਾਮਦ : ਟੋਰਾਂਟੋ ਪੁਲਿਸ ਦਾ ਦਾਅਵਾ

ਜਾਂਚ ਦੌਰਾਨ 4 ਮਿਲੀਅਨ ਡਾਲਰ ਦੇ ਡਰੱਗਜ਼, ਹਥਿਆਰ ਅਤੇ ਨਕਦੀ ਬਰਾਮਦ : ਟੋਰਾਂਟੋ ਪੁਲਿਸ ਦਾ ਦਾਅਵਾ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ 4 ਮਿਲੀਅਨ ਡਾਲਰ ਦੇ ਡਰੱਗਜ਼ ਸੀਜ਼ ਕੀਤੇ ਹਨ। ਇੱਕ ਸਾਲ ਤੱਕ ਗੰਨਜ਼ ਤੇ ਗੈਂਗ ਸਬੰਧੀ ਚੱਲੀ ਜਾਂਚ ਦੌਰਾਨ ਅਜਿਹਾ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਪ੍ਰੋਜੈਕਟ ਟੁੰਡਰਾ ਅਕਤੂਬਰ 2020 ਵਿੱਚ ਸ਼ੁਰੂ ਹੋਇਆ ਤੇ ਇਸ ਦਰਮਿਆਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਉੱਤੇ ਹੁਣ ਕਈ ਚਾਰਜਿਜ਼ ਲਾਏ ਗਏ ਹਨ। ਇੱਕ ਰਲੀਜ਼ ਵਿੱਚ ਡਿਪਟੀ ਚੀਫ ਮਾਇਰੌਨ ਡੈਮਕਿਊ ਨੇ ਆਖਿਆ ਕਿ ਗੰਨ ਕ੍ਰਾਈਮ ਰੋਕਣ ਤੇ ਹਥਿਆਰਾਂ ਦੀ ਘਾਤਕ ਜੁਰਮਾਂ ਵਿੱਚ ਹੋਣ ਵਾਲੀ ਵਰਤੋਂ ਨੂੰ ਰੋਕਣ ਲਈ ਸਾਡੀ ਮਿਹਨਤ ਇਹ ਗ੍ਰਿਫਤਾਰੀਆਂ ਆਪ ਬਿਆਨਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਡੀ ਸਮਰਪਿਤ ਫੋਰਸ ਨੇ ਆਪਣੇ ਸਕਿੱਲਜ਼ ਤੇ ਗਿਆਨ ਦੀ ਵਰਤੋਂ ਕਰਦਿਆਂ ਹੋਇਆਂ ਹੋਰ ਜਾਂਚ ਕਰਨ ਤੇ ਕਮਿਊਨਿਟੀ ਵਿੱਚੋਂ ਜੁਰਮ ਨੂੰ ਖ਼ਤਮ ਕਰਨ ਲਈ ਕੋਸ਼ਿਸ਼ ਕਰਨ ਦਾ ਪ੍ਰਣ ਕੀਤਾ ਹੈ । ਉਨ੍ਹਾਂ ਦੱਸਿਆ ਕਿ ਦੋ ਘਰਾਂ ਦੀ ਤਲਾਸ਼ੀ ਲਈ ਗਈ ਤੇ ਪੁਲਿਸ ਨੂੰ ਇੱਥੋਂ ਗੰਨਜ਼, ਡਰੱਗਜ਼-ਜਿਨ੍ਹਾਂ ਵਿੱਚ ਕੋਕੀਨ, ਕ੍ਰਿਸਟਲ ਮੈੱਥ ਤੇ ਫੈਂਟਾਨਿਲ ਆਦਿ ਸ਼ਾਮਲ ਸਨ, ਬਰਾਮਦ ਹੋਈਆਂ। ਇਸ ਤੋਂ ਇਲਾਵਾ ਮੁਜਰਮਾਨਾਂ ਗਤੀਵਿਧੀਆਂ ਨਾਲ ਕਮਾਈ ਗਈ 93000 ਡਾਲਰ ਦੀ ਨਕਦੀ ਵੀ ਪੁਲਿਸ ਨੂੰ ਹਾਸਲ ਹੋਈ। ਇਸ ਦੌਰਾਨ ਵ੍ਹਿਟਬੀ ਦੇ 33 ਸਾਲਾ ਸ਼ਾਨ ਤਰੀਨ, ਟੋਰਾਂਟੋ ਦੇ 31 ਸਾਲਾ ਰਿਜਵਾਨ ਘਾਰਡਾ ਨੂੰ 21 ਸਤੰਬਰ,2021 ਨੂੰ ਗ੍ਰਿਫਤਾਰ ਕੀਤਾ ਗਿਆ। ਟੋਰਾਂਟੋ ਦੇ 27 ਸਾਲਾ ਸਾਇਰ ਕੈਸਟਿਲੋ ਐਂਪਾਰੋ ਨੂੰ ਵੀ ਚਾਰਜ ਕੀਤਾ ਗਿਆ ਹੈ। ਤਿੰਨਾਂ ਆਰੋਪੀਆਂ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …