ਟੋਰਾਂਟੋ/ਬਿਊਰੋ ਨਿਊਜ਼
ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋਂ 4 ਸਤੰਬਰ 2017 ਨੂੰ ਬਹੁਤ ਹੀ ਵਧੀਆ ਯੈਂਕੀ ਲੇਡੀ ਨਾਮਕ ਬੋਟ ਵਿੱਚ ਪਰਿਵਾਰਕ ਬੋਟ ਕਰੂਜ ਦਾ ਪਰਬੰਧ ਕੀਤਾ ਗਿਆ। ਇੱਕ ਸੌ ਦੇ ਲੱਗਪੱਗ ਪਰਿਵਾਰਾਂ ਦੇ ਤਿੰਨ ਕੁ ਸੌ ਮੈਂਬਰਾਂ ਨੇ ਜਿਨ੍ਹਾਂ ਵਿੱਚ ਬੱਚੇ ਬਾਲਗ ਅਤੇ ਬਜੁਰਗ ਸ਼ਾਮਲ ਸਨ ਨੇ ਇਸ ਸ਼ਾਨਦਾਰ ਬੋਟ ਕਰੂਜ਼ ਦਾ ਆਨੰਦ ਮਾਣਿਆ। ਦੂਰੋਂ ਨੇੜਿਓਂ ਚੱਲ ਕੇ ਆਏ ਲੋਕਾਂ ਨੂੰ ਪਹੁੰਚਣ ਸਾਰ ਸਨੈਕ , ਫਰੂਟ ਅਤੇ ਜੂਸ ਵਗੈਰਾ ਸਰਵ ਕੀਤੇ ਗਏ। ਲੱਗਪੱਗ ਬਾਰਾਂ ਵਜੇ ਇਹ ਅਤਿਅੰਤ ਸ਼ਾਨਦਾਰ ਬੋਟ ਲੇਕ ਦੀਆਂ ਲਹਿਰਾਂ ਤੇ ਤਾਰੀਆਂ ਲਾਉਣ ਲੱਗੀ। ਇੱਕ ਪਾਸੇ ਆਲੇ ਦੁਆਲੇ ਦੀਆਂ ਬਹੁ-ਮੰਜਲੀਆਂ ਇਮਾਰਤਾਂ ਜਿੰਨ੍ਹਾ ਵਿੱਚ ਸੀ ਐਨ ਟਾਵਰ ਉੱਚਾ ਕੱਦ ਖਲੋਤੀ ਦਿਸਦਾ ਸੀ ਸਭ ਦਾ ਮਨ ਮੋਹ ਰਹੀਆਂ ਸਨ। ਦੂਜੇ ਪਾਸੇ ਸੈਂਟਰਲ ਆਈਲੈਂਡ ਦੀ ਹਰਿਆਲੀ ਬੜਾ ਹੀ ਖੂਬਸੂਰਤ ਨਜ਼ਾਰਾ ਪੇਸ਼ ਕਰ ਰਹੀ ਸੀ। ਉਸ ਦਿਨ ਲੇਕ ਉੱਪਰ ਬਹੁਤ ਵੱਡਾ ਅਤੇ ਦਿਲਚਸਪ ਏਅਰ ਸ਼ੋਅ ਵੀ ਸੀ। ਪਾਣੀ ਦੀਆਂ ਲਹਿਰਾਂ ਤੇ ਤਰਦੀ ਹੋਈ ਬੋਟ ਤੋਂ ਅਸਮਾਨ ਵਿੱਚ ਤਾਰੀਆਂ ਲਾਉਂਦੇ ਜਹਾਜਾਂ ਦਾ ਨਜ਼ਾਰਾ ਬੜਾ ਹੀ ਦਿਲਕਸ਼ ਸੀ। ਲੇਕ ਵਿੱਚ ਇੱਕ ਥਾਂ ਤੇ ਗਲਾਈਡਰਾਂ ਰਾਹੀਂ ਪਾਣੀ ਵਿੱਚ ਤਾਰੀਆਂ ਲਾ ਰਹੇ ਲੋਕ ਇੱਕ ਵੱਖਰਾ ਹੀ ਦ੍ਰਿਸ਼ ਪੇਸ਼ ਕਰ ਰਹੇ ਸਨ। ਸ਼ਾਮਲ ਪਰਿਵਾਰਾਂ ਮੁਤਾਬਕ ਇਸ ਵਾਰ ਖਾਣ-ਪੀਣ ਦਾ ਪਰਬੰਧ ਵੀ ਬਹੁਤ ਹੀ ਵਧੀਆ ਸੀ। ਭੁਪਿੰਦਰ ਰਤਨ ਨੇ ਗਜ਼ਲਾਂ ਤੇ ਗੀਤਾਂ ਨਾਲ ਆਪਣੀ ਗਾਇਕੀ ਨਾਲ ਜਿੱਥੇ ਮਨੋਰੰਜਨ ਕੀਤਾ ਉੱਥੇ ਆਪਣੀ ਗਾਇਨ ਕਲਾ ਦਾ ਵੀ ਸੁੰਦਰ ਪ੍ਰਗਟਾਵਾ ਕੀਤਾ।
ਇਸ ਕਰੂਜ਼ ਦਾ ਪਰਬੰਧ ਨਵਦੀਪ ਟਿਵਾਨਾ ਅਤੇ ਸਮੁੱਚੀ ਟੀਮ ਨੇ ਬੜੇ ਹੀ ਪਰੋਫੈਸ਼ਨਲ ਢੰਗ ਨਾਲ ਕੀਤਾ। ਕਿਸੇ ਪਰਕਾਰ ਦੀ ਕੋਈ ਕਮੀ ਨਹੀਂ ਸੀ। ਆਰਗੇਨਾਈਜੇਸ਼ਨ ਸਬੰਧੀ ਆਉਣ ਵਾਲੇ ਪਰੋਗਰਾਮਾਂ ਲਈ, ਪਰੋਗਰਾਮਾਂ ਨੂੰ ਹੋਰ ਵੀ ਵਧੀਆ ਢੰਗ ਨਾਲ ਚਲਾਉਣ ਲਈ ਸੁਝਾਅ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਭੁਪਿੰਦਰ ਰਤਨ 647-704-1455 ਜਾਂ ਨਵਦੀਪ ਟਿਵਾਣਾ 416-823-9472 ਨਾਲ ਸੰਪਰਕ ਕੀਤਾ ਜਾ ਸਕਦਾ ਹੈ।