ਲੰਡਨ/ਬਿਊਰੋ ਨਿਊਜ਼ : ਬੈਂਕ ਆਫ ਇੰਗਲੈਂਡ ਨੇ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਪਹਿਲੇ ਸੈੱਟ ਦੇ ਡਿਜ਼ਾਈਨ ਜਨਤਕ ਕੀਤੇ ਹਨ।
ਸਮਰਾਟ ਚਾਰਲਸ (74)ਤੀਜੇ ਦੀ ਤਸਵੀਰ 5, 10, 20 ਅਤੇ 50 ਦੇ ਸਾਰੇ ਚਾਰ ਪੋਲੀਮਰ (ਪਲਾਸਟਿਕ) ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਈਨ ‘ਤੇ ਦਿਖਾਈ ਦੇਵੇਗੀ। ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਇਨ ਵਿੱਚ ਕੋਈ ਹੋਰ ਬਦਲਾਅ ਨਹੀਂ ਹੋਵੇਗਾ, ਜਿਸ ਵਿੱਚ ਉਸ ਦੀ ਮਰਹੂਮ ਮਾਂ ਮਹਾਰਾਣੀ ਐਲਿਜ਼ਾਬੈਥ ਦੋਇਮ ਦੀ ਤਸਵੀਰ ਹੈ।
ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਨਵੇਂ ਨੋਟ 2024 ਦੇ ਅੱਧ ਤੱਕ ਲੋਕਾਂ ਦੇ ਹੱਥਾਂ ਵਿੱਚ ਹੋਣ ਦੀ ਉਮੀਦ ਹੈ ਅਤੇ ਮਹਾਰਾਣੀ ਦੀ ਤਸਵੀਰ ਵਾਲੇ ਮੌਜੂਦਾ ਨੋਟ ਵੀ ਚਲਦੇ ਰਹਿਣਗੇ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …