Breaking News
Home / ਦੁਨੀਆ / ਅਮਰੀਕਾ ‘ਚ ਸਰਕਾਰੀ ਸਹੂਲਤਾਂ ਲੈਣ ਵਾਲਿਆਂ ਨੂੰ ਗਰੀਨ ਕਾਰਡ ਨਹੀਂ

ਅਮਰੀਕਾ ‘ਚ ਸਰਕਾਰੀ ਸਹੂਲਤਾਂ ਲੈਣ ਵਾਲਿਆਂ ਨੂੰ ਗਰੀਨ ਕਾਰਡ ਨਹੀਂ

ਕਾਨੂੰਨ ਬਣਿਆ ਤਾਂ ਵੱਡੀ ਗਿਣਤੀ ਵਿਚ ਪ੍ਰਭਾਵਿਤ ਹੋਣਗੇ ਭਾਰਤੀ
ਵਾਸ਼ਿੰਗਟਨ : ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਉਨ੍ਹਾਂ ਅਪਰਵਾਸੀਆਂ ਨੂੰ ਗਰੀਨ ਕਾਰਡ ਜਾਰੀ ਕਰਨ ਤੋਂ ਇਨਕਾਰ ਕਰ ਸਕਦੀ ਹੈ ਜੋ ਸਰਕਾਰੀ ਸਹੂਲਤਾਂ ਦਾ ਲਾਭ ਲੈ ਚੁੱਕੇ ਹਨ ਜਾਂ ਲੈਣ ਵਾਲੇ ਹਨ। ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (ਡੀਐੱਚਐੱਸ) ਦੇ ਮੰਤਰੀ ਨੇ ਪਿਛਲੇ ਹਫ਼ਤੇ ਇਸ ਸਬੰਧ ਵਿਚ ਇਕ ਕਾਨੂੰਨ ਪ੍ਰਸਤਾਵਿਤ ਕੀਤਾ ਹੈ। ਨਵੇਂ ਕਾਨੂੰਨ ਦਾ ਮਸੌਦਾ ਵਿਭਾਗ ਦੀ ਵੈੱਬਸਾਈਟ ‘ਤੇ ਵੀ ਪਾ ਦਿੱਤਾ ਗਿਆ ਹੈ।
ਇਹ ਕਾਨੂੰਨ ਬਣ ਜਾਣ ਨਾਲ ਅਮਰੀਕਾ ਵਿਚ ਰਹਿਣ ਵਾਲੇ ਹਜ਼ਾਰਾਂ ਭਾਰਤੀ ਪ੍ਰਭਾਵਿਤ ਹੋਣਗੇ। ਇਸ ਸਾਲ ਅਪ੍ਰੈਲ ਤਕ 6,32,219 ਭਾਰਤ ਅਪਰਵਾਸੀਆਂ ਨੇ ਗਰੀਨ ਕਾਰਡ ਲਈ ਅਰਜ਼ੀਆਂ ਦਿੱਤੀਆਂ ਹਨ। ਅਮਰੀਕਾ ਦੀਆਂ ਤਕਨੀਕੀ ਕੰਪਨੀਆਂ ਅਤੇ ਆਗੂਆਂ ਨੇ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਪ੍ਰਸਤਾਵਿਤ ਕਾਨੂੰਨ ਦੇ ਅੰਤਰਗਤ ਵੀਜ਼ਾ ਸਥਿਤੀ ਵਿਚ ਬਦਲਾਅ ਕਰਾਉਣ ਜਾਂ ਗਰੀਨ ਕਾਰਡ ਦੇ ਬਿਨੈਕਾਰ ਨੂੰ ਇਹ ਸਿੱਧ ਕਰਨਾ ਹੋਵੇਗਾ ਕਿ ਉਹ ਨਾ ਤਾਂ ਸਰਕਾਰ ਦੀ ਕਿਸੇ ਸਹੂਲਤ ਦਾ ਲਾਭ ਚੁੱਕ ਰਹੇ ਹਨ ਨਾ ਭਵਿੱਖ ਵਿਚ ਚੁੱਕਣਗੇ। ਇਨ੍ਹਾਂ ਸਹੂਲਤਾਂ ਵਿਚ ਸਰਕਾਰ ਦੀਆਂ ਸਿਹਤ ਸਹੂਲਤਾਂ ਅਤੇ ਵਿੱਤੀ ਸਹਾਇਤਾ ਵੀ ਸ਼ਾਮਿਲ ਹੈ। ਡੀਐੱਚਐੱਸ ਵੱਲੋਂ ਪ੍ਰਸਤਾਵਿਤ ਨਵਾਂ ਕਾਨੂੰਨ ਕੇਵਲ ਜਾਇਜ਼ ਅਪਰਵਾਸੀਆਂ ‘ਤੇ ਹੀ ਲਾਗੂ ਹੋਵੇਗਾ ਕਿਉਂਕਿ ਨਾਜਾਇਜ਼ ਅਪਰਵਾਸੀ ਕਿਸੇ ਵੀ ਸਰਕਾਰੀ ਸਹੂਲਤ ਦਾ ਲਾਭ ਨਹੀਂ ਲੈ ਸਕਦੇ। ਪਾਸ ਹੋਣ ਤੋਂ ਪਹਿਲੇ ਹਾਲਾਂਕਿ ਕਾਨੂੰਨ ਵਿਚ ਬਦਲਾਅ ਦੀ ਵੀ ਸੰਭਾਵਨਾ ਹੈ। ਕਾਨੂੰਨ ‘ਤੇ ਆਪਣਾ ਵਿਰੋਧ ਪ੍ਰਗਟ ਕਰਦੇ ਹੋਏ ਮਾਈਯੋਸਾਫਟ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਦਾ ਪ੍ਰਤੀਨਿਧਤਾ ਕਰਨ ਵਾਲੇ ਸਮੂਹ ਐੱਫਡਬਲਯੂਜੀ. ਯੂਐੱਸ ਨੇ ਕਿਹਾ ਕਿ ਇਸ ਨਾਲ ਦੇਸ਼ ਵਿਚ ਅਪਰਵਾਸੀਆਂ ਦਾ ਯੋਗਦਾਨ ਸੀਮਤ ਹੋ ਜਾਵੇਗਾ ਜੋ ਭਵਿੱਖ ਵਿਚ ਅਮਰੀਕਾ ਦੇ ਹਿੱਤ ਵਿਚ ਨਹੀਂ ਹੈ।
ਲਾਸ ਏਂਜਲਸ ਦੇ ਮੇਅਰ ਐਰਿਕ ਗ੍ਰੈਸਿਟੀ ਨੇ ਵੀ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਉਨ੍ਹਾਂ ਅਪਰਵਾਸੀਆਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ ਜੋ ਦੇਸ਼ ਦੇ ਵਿਕਾਸ ਵਿਚ ਯੋਗਦਾਨ ਦਿੰਦੇ ਹਨ।
ਟਰੰਪ ਨੇ ਮੋਦੀ ਨੂੰ ਦੱਸਿਆ ਆਪਣਾ ਮਿੱਤਰ
ਸੰਯੁਕਤ ਰਾਸ਼ਟਰ : ‘ਮੈਂ ਭਾਰਤ ਨਾਲ ਪਿਆਰ ਕਰਦਾ ਹਾਂ ਤੇ ਮੇਰੇ ਮਿੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰੇ ਵਲੋਂ ਸ਼ੁੱਭਕਾਮਨਾਵਾਂ ਦਿਓ’। ਇਹ ਸ਼ਬਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਸਮੇਂ ਕਹੇ। ਟਰੰਪ ਵਲੋਂ ਭਾਰਤ ਪ੍ਰਤੀ ਅਜਿਹਾ ਸਕਾਰਾਤਮਕ ਵਤੀਰਾ ਵਿਸ਼ਵ ਭਰ ਵਿਚ ਨਸ਼ੀਲੇ ਪਦਾਰਥਾਂ ਦੀ ਮੁਸ਼ਕਿਲ ਸਬੰਧੀ ਹੋਈ ਇਕ ਅਜਿਹੀ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਸਾਹਮਣੇ ਪ੍ਰਗਟ ਕੀਤੇ ਗਏ। ਇਸ ਸਮਾਗਮ ਤੋਂ ਬਾਅਦ ਅਮਰੀਕਾ ਦੀ ਸੰਯੁਕਤ ਰਾਸ਼ਟਰ ਲਈ ਚੁਣੀ ਰਾਜਦੂਤ ਨਿੱਕੀ ਹੈਲੇ ਨੇ ਭਾਰਤੀ ਵਿਦੇਸ਼ ਮੰਤਰੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਵਾਈ ਤੇ ਜਦੋਂ ਸੁਸ਼ਮਾ ਸਵਰਾਜ ਨੇ ਟਰੰਪ ਨੂੰ ਮੋਦੀ ਵਲੋਂ ਭੇਜੀਆਂ ਸ਼ੁੱਭਇਛਾਵਾਂ ਦਿੱਤੀਆਂ ਤਾਂ ਟਰੰਪ ਨੇ ਭਾਰਤ ਤੇ ਮੋਦੀ ਪ੍ਰਤੀ ਆਪਣਾ ਪਿਆਰ ਪ੍ਰਗਟ ਕੀਤਾ।

Check Also

ਇਮਰਾਨ ਖਾਨ ਨੇ ਫੌਜ ਮੁਖੀ ਆਸਿਮ ਮੁਨੀਰ ਨੂੰ ਦਿੱਤੀ ਧਮਕੀ

ਖਾਨ ਨੇ ਬੁਸ਼ਰਾ ਦੀ ਗਿ੍ਰਫਤਾਰੀ ਲਈ ਫੌਜ ਮੁਖੀ ਨੂੰ ਦੱਸਿਆ ਜ਼ਿੰਮੇਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ …