Breaking News
Home / ਭਾਰਤ / ਹਾਰਦਿਕ ਪਟੇਲ ਕਾਂਗਰਸ ‘ਚ ਸ਼ਾਮਲ

ਹਾਰਦਿਕ ਪਟੇਲ ਕਾਂਗਰਸ ‘ਚ ਸ਼ਾਮਲ

ਪਟੇਲ ਨੇ ਲੱਖਾਂ ਦਾ ਇਕੱਠ ਕਰਕੇ ਭਾਜਪਾ ਦੀ ਉਡਾਈ ਸੀ ਨੀਂਦ
ਅਹਿਮਦਾਬਾਦ : ਗੁਜਰਾਤ ਵਿਚ ਪਟੇਲ ਅੰਦੋਲਨ ਦਾ ਮੁੱਖ ਚਿਹਰਾ ਰਹੇ ਹਾਰਦਿਕ ਪਟੇਲ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਹਿਮਦਾਬਾਦ ਵਿਚ ਪਟੇਲ ਨੇ ਲੱਖਾਂ ਦਾ ਇਕੱਠ ਕਰਕੇ ਭਾਜਪਾ ਦੀ ਨੀਂਦ ਉਡਾ ਦਿੱਤੀ ਸੀ। ਹਾਰਦਿਕ ਨੇ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਧਿਆਨ ਰਹੇ ਕਿ ਹਾਰਦਿਕ ਪਟੇਲ ਗੁਜਰਾਤ ਦਾ ਨੌਜਵਾਨ ਆਗੂ ਤੇ ਪਾਟੀਦਾਰ ਅੰਦੋਲਨ ਦਾ ਵੱਡਾ ਚਿਹਰਾ ਹੈ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …