15.9 C
Toronto
Tuesday, September 22, 2026
spot_img
Homeਭਾਰਤਕਾਂਗਰਸ ਨੇ ਮੋਦੀ ਦੇ ਰੋਡ ਸ਼ੋਅ ਨੂੰ ਦੱਸਿਆ ਸੰਵਿਧਾਨ ਦੀ ਉਲੰਘਣਾ

ਕਾਂਗਰਸ ਨੇ ਮੋਦੀ ਦੇ ਰੋਡ ਸ਼ੋਅ ਨੂੰ ਦੱਸਿਆ ਸੰਵਿਧਾਨ ਦੀ ਉਲੰਘਣਾ

ਕਾਂਗਰਸ ਨੇ ਮੋਦੀ ਦੇ ਰੋਡ ਸ਼ੋਅ ਨੂੰ ਦੱਸਿਆ ਸੰਵਿਧਾਨ ਦੀ ਉਲੰਘਣਾਕਿਹਾ, ਚੋਣ ਕਮਿਸ਼ਨ ‘ਤੇ ਮੋਦੀ ਦਾ ਦਬਾਅ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਜਰਾਤ ਵਿੱਚ ਵੋਟ ਪਾਉਣ ਤੋਂ ਬਾਅਦ ਰੋਡ ਸ਼ੋਅ ਕਰਨ ਨੂੰ ਕਾਂਗਰਸ ਨੇ ਸੰਵਿਧਾਨ ਦੀ ਉਲੰਘਣਾ ਦੱਸਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਚੋਣ ਕਮਿਸ਼ਨ ਮੋਦੀ ਦੇ ਦਬਾਅ ਵਿਚ ਕੰਮ ਕਰ ਰਿਹਾ ਹੈ। ਸੁਰਜੇਵਾਲਾ ਨੇ ਚੋਣ ਕਮਿਸ਼ਨ ਨੂੰ ਕਠਪੁਤਲੀ ਐਲਾਨਦਿਆਂ ਕਿਹਾ ਕਿ ਭਾਜਪਾ ਦੀ ਡੁੱਬਦੀ ਬੇੜੀ ਨੂੰ ਹੁਣ ਇਸ ਕਠਪੁਤਲੀ ਦਾ ਹੀ ਸਹਾਰਾ ਹੈ। ਸੁਰਜੇਵਾਲਾ ਨੇ ਕਿਹਾ, “ਜਿਵੇਂ ਭਾਜਪਾ ਤੇ ਪ੍ਰਧਾਨ ਮੰਤਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਇਸ ਤੋਂ ਸਾਫ ਹੈ ਕਿ ਚੋਣ ਕਮਿਸ਼ਨ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਫਿੱਕੀ ਦੇ ਪਲੇਟਫਾਰਮ ਦੀ ਵਰਤੋਂ ਕੀਤੀ ਪਰ ਚੋਣ ਕਮਿਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਪਿੱਛੇ ਕੀ ਕਾਰਨ ਹਨ ਦੇਸ਼ ਜਾਣਨਾ ਚਾਹੁੰਦਾ ਹੈ।

RELATED ARTICLES
POPULAR POSTS