5.1 C
Toronto
Thursday, November 6, 2025
spot_img
Homeਭਾਰਤਕਸ਼ਮੀਰ ’ਚ ਫਿਰ ਟਾਰਗਿਟ ਕਿਲਿੰਗ

ਕਸ਼ਮੀਰ ’ਚ ਫਿਰ ਟਾਰਗਿਟ ਕਿਲਿੰਗ

ਅੱਤਵਾਦੀਆਂ ਨੇ ਬਿਹਾਰੀ ਮਜ਼ਦੂਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਜੰਮੂ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਦੇ ਸਦੁਨਾਰਾ ਪਿੰਡ ਵਿਚ ਅੱਤਵਾਦੀਆਂ ਨੇ ਅੱਜ ਸ਼ੁੱਕਰਵਾਰ ਤੜਕੇ ਇਕ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਮਜ਼ਦੂਰ ਬਿਹਾਰ ਦਾ ਰਹਿਣ ਵਾਲਾ ਸੀ। ਇਸਦੀ ਪਹਿਚਾਣ ਮੁਹੰਮਦ ਅਮਰੇਜ ਵਜੋਂ ਹੋਈ ਅਤੇ ਇਸਦੀ ਉਮਰ 19 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਵਿਚ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ਘਾਟੀ ਵਿਚ ਟਾਰਗਿਟ ਕਿਲਿੰਗ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸਰਕਾਰੀ ਕਰਮਚਾਰੀ ਅਤੇ ਪਰਵਾਸੀ ਕਾਮੇ ਦਹਿਸ਼ਤ ਦੇ ਮਾਹੌਲ ਵਿਚ ਦੇਖੇ ਜਾ ਰਹੇ ਹਨ। ਅੱਤਵਾਦੀ ਇੱਥੇ ਟੀਵੀ ਆਰਟਿਸਟ ਅਤੇ ਬੈਂਕ ਦੇ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਲੰਘੇ ਮਹੀਨਿਆਂ ਦੌਰਾਨ ਟਾਰਗਿਟ ਕਿਲਿੰਗ ਦੀਆਂ ਵਧੀਆਂ ਘਟਨਾਵਾਂ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਅਜਿਹੀਆਂ ਘਟਨਾਵਾਂ ਨੂੰ ਦੇਖਦਿਆਂ ਇਥੋਂ ਕਈ ਵਿਅਕਤੀ ਪਲਾਇਨ ਵੀ ਕਰ ਗਏ ਸਨ। ਜ਼ਿਕਰਯੋਗ ਹੈ ਕਿ ਲੰਘੇ 10 ਮਹੀਨਿਆਂ ਵਿਚ ਅੱਤਵਾਦੀਆਂ ਨੇ ਬਿਹਾਰ ਦੇ 7 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਜ਼ਿਆਦਾਤਰ ਗੈਰ ਕਸ਼ਮੀਰੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

RELATED ARTICLES
POPULAR POSTS