Breaking News
Home / ਭਾਰਤ / ਡਾ. ਮਨਮੋਹਨ ਸਿੰਘ ਦਾ ਯੂ.ਕੇ. ਵਿਚ ‘ਲਾਈਫ਼ਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਸਨਮਾਨ

ਡਾ. ਮਨਮੋਹਨ ਸਿੰਘ ਦਾ ਯੂ.ਕੇ. ਵਿਚ ‘ਲਾਈਫ਼ਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਸਨਮਾਨ

ਲੰਡਨ/ਬਿਊਰੋ ਨਿਊਜ਼ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਹਾਲ ਹੀ ‘ਚ ਲੰਡਨ ‘ਚ ਭਾਰਤ-ਯੂ.ਕੇ. ਅਚੀਵਰਜ਼ ਆਨਰਜ਼ ਦੁਆਰਾ ਆਰਥਿਕ ਤੇ ਰਾਜਨੀਤਿਕ ਜੀਵਨ ‘ਚ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ, ਜਿਸ ਦਾ ਪਿਛਲੇ ਹਫ਼ਤੇ ਇਕ ਪੁਰਸਕਾਰ ਸਮਾਰੋਹ ‘ਚ ਐਲਾਨ ਕੀਤਾ ਗਿਆ ਸੀ, ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਅਲੂਮਨੀ ਯੂਨੀਅਨ (ਐਨ. ਆਈ. ਐਸ. ਏ. ਯੂ.) ਯੂ.ਕੇ. ਵਲੋਂ ਨਵੀਂ ਦਿੱਲੀ ‘ਚ ਡਾ. ਮਨਮੋਹਨ ਸਿੰਘ ਨੂੰ ਸੌਂਪਿਆ ਜਾਵੇਗਾ। (ਐਨ. ਆਈ. ਐਸ. ਏ. ਯੂ.) ਯੂ.ਕੇ. ਵਲੋਂ ਭਾਰਤ-ਯ.ੂਕੇ. ਅਚੀਵਰਜ਼ ਆਨਰਜ਼, ਭਾਰਤ ‘ਚ ਬ੍ਰਿਟਿਸ਼ ਕੌਂਸਲ ਤੇ ਯੂ.ਕੇ. ਦੇ ਅੰਤਰਰਾਸ਼ਟਰੀ ਵਪਾਰ ਵਿਭਾਗ (ਡੀ. ਆਈ. ਟੀ.) ਨਾਲ ਭਾਈਵਾਲੀ ਨਾਲ ਬ੍ਰਿਟਿਸ਼ ਯੂਨੀਵਰਸਿਟੀਆਂ ‘ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹਨ ਤੇ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਡਾ. ਮਨਮੋਹਨ ਸਿੰਘ ਦੀਆਂ ਆਕਸਫੋਰਡ ਤੇ ਕੈਂਬਰਿਜ ਯੂਨੀਵਰਸਿਟੀਆਂ ‘ਚ ਅਕਾਦਮਿਕ ਪ੍ਰਾਪਤੀਆਂ ਲਈ ਦਿੱਤਾ ਜਾ ਰਿਹਾ ਹੈ। ਪੁਰਸਕਾਰ ਮਿਲਣ ‘ਤੇ ਡਾ. ਮਨਮੋਹਨ ਸਿੰਘ ਨੇ ਖੁਸ਼ੀ ਪ੍ਰਗਟ ਕਰਦਿਆਂ ਇਕ ਲਿਖਤੀ ਸੰਦੇਸ਼ ‘ਚ ਕਿਹਾ ਕਿ ਮੈਂ ਨੌਜਵਾਨਾਂ ਦੇ ਇਸ ਸਾਰਥਕ ਕਦਮ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ।

 

Check Also

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ …