ਨਵੀਂ ਦਿੱਲੀ : ਮਾਤਾ-ਪਿਤਾ ਵਲੋਂ ਖਰੀਦੇ ਗਏ ਘਰ ‘ਚ ਪੁੱਤਰ ਨੂੰ (ਵਿਆਹਿਆ ਜਾਂ ਅਣਵਿਆਹਿਆ) ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਉਹ ਕੇਵਲ ਆਪਣੇ ਮਾਤਾ-ਪਿਤਾ ਦੀ ਦਇਆ ‘ਤੇ ਹੀ ਘਰ ਵਿਚ ਰਹਿ ਸਕਦਾ ਹੈ। ਮਾਤਾ-ਪਿਤਾ ਨੇ ਲੰਬੇ ਸਮੇਂ ਤੱਕ, ਜਦੋਂ ਤੱਕ ਬੇਟੇ ਨਾਲ ਸਬੰਧ ਸੁਖਾਵੇਂ ਸਨ, ਉਸ ਨੂੰ ਘਰ ਵਿਚ ਰਹਿਣ ਦਿੱਤਾ। ਇਸ ਦਾ ਮਤਲਬ ਇਹ ਨਹੀਂ ਕਿ ਉਹ ਜੀਵਨ ਭਰ ਉਸਦਾ ਭਾਰ ਚੁੱਕਦੇ ਰਹਿਣ। ਇਹ ਟਿੱਪਣੀ ਦਿੱਲੀ ਹਾਈਕੋਰਟ ਨੇ ਇਕ ਵਿਅਕਤੀ ਦੀ ਪਟੀਸ਼ਨ ਰੱਦ ਕਰਦਿਆਂ ਕੀਤੀ। ਅਦਾਲਤ ਨੇ ਕਿਹਾ ਕਿ ਬੇਟਾ ਤੇ ਉਸਦੀ ਪਤਨੀ ਇਹ ਸਾਬਤ ਕਰਨ ਵਿਚ ਨਾਕਾਮ ਰਹੇ ਹਨ ਕਿ ਉਹ ਘਰ ਦੇ ਸਹਿ ਮਾਲਕ ਹਨ। ਜਦਕਿ ਬੇਟੇ ਦੇ ਮਾਤਾ-ਪਿਤਾ ਨੇ ਦਸਤਾਵੇਜ਼ੀ ਸਬੂਤਾਂ ਦੇ ਅਧਾਰ ‘ਤੇ ਘਰ ‘ਤੇ ਮਾਲਿਕਾਨਾ ਹੱਕ ਸਾਬਤ ਕੀਤਾ ਹੈ। ਜਸਟਿਸ ਪ੍ਰਤਿਭਾ ਰਾਣੀ ਦੇ ਬੈਂਚ ਸਾਹਮਣੇ ਪਟੀਸ਼ਨਰ ਸਚਿਨ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਵਿਚ ਅਦਾਲਤ ਨੇ ਘਰ ਨੂੰ ਲੈ ਕੇ ਉਸਦੇ ਮਾਤਾ-ਪਿਤਾ ਦੇ ਹੱਕ ਵਿਚ ਫੈਸਲਾ ਸੁਣਾਇਆ ਸੀ। ਪਿਤਾ ਨੇ ਹੇਠਲੀ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਬੇਨਤੀ ਕੀਤੀ ਸੀ ਕਿ ਅਦਾਲਤ ਉਸਦੇ ਦੋਵਾਂ ਬੇਟਿਆਂ ਤੇ ਨੂੰਹਾਂ ਨੂੰ ਉਸਦਾ ਘਰ ਘਾਲੀ ਕਰਨ ਦਾ ਆਦੇਸ਼ ਦੇਵੇ। ਉਸਦੇ ਪੁੱਤਰਾਂ ਤੇ ਨੂੰਹਾਂ ਨੇ ਉਹਨਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਪੁਲਿਸ ਨੂੰ ਸ਼ਿਕਾਇਤ ਕਰਨ ‘ਤੇ 2007 ਤੇ 2012 ਵਿਚ ਖਰੀਦੀ ਗਈ ਆਪਣੀ ਜਾਇਦਾਦ ਨਾਲ ਦੋਵਾਂ ਬੇਟਿਆਂ ਤੇ ਨੂੰਹਾਂ ਨੇ ਪਿਤਾ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ। ਬੇਟਿਆਂ ਦਾ ਦਾਅਵਾ ਸੀ ਕਿ ਉਹ ਘਰ ਦੇ ਸਹਿ ਮਾਲਕ ਹਨ। ਉਹਨਾਂ ਦਾ ਘਰ ਖਰੀਦਣ ਤੇ ਨਿਰਮਾਣ ਵਿਚ ਵੀ ਯੋਗਦਾਨ ਰਿਹਾ ਹੈ।
Check Also
ਨੈਸ਼ਨਲ ਹੈਰਾਲਡ : ਸੋਨੀਆ ਤੇ ਰਾਹੁਲ ਖਿਲਾਫ ਬਣਦਾ ਹੈ ਭ੍ਰਿਸ਼ਟਾਚਾਰ ਦਾ ਮਾਮਲਾ : ਈਡੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਨੈਸ਼ਨਲ ਹੈਰਾਲਡ ਮਾਮਲੇ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੀ ਅਦਾਲਤ …