ਅਜੇ ਤੱਕ ਮਾਮਲਾ ਅਦਾਲਤ ਵਿਚ, ਸਹੀ ਸਮੇਂ ‘ਤੇ ਦੇਣਗੇ ਜਵਾਬ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅੱਜ ਪੱਤਰਕਾਰਾਂ ਨੇ ਹਨੀਪ੍ਰੀਤ ਬਾਰੇ ਕਈ ਸਵਾਲ ਪੁੱਛੇ। ਮਨੋਹਰ ਲਾਲ ਖੱਟਰ ਦਾ ਕਹਿਣਾ ਸੀ ਕਿ ਹਨੀਪ੍ਰੀਤ ਦਾ ਮਾਮਲਾ ਹਾਲੇ ਅਦਾਲਤ ਵਿਚ ਹੈ ਅਤੇ ਉਹ ਇਸ ਮਾਮਲੇ ‘ਤੇ ਸਹੀ ਸਮੇਂ ‘ਤੇ ਹੀ ਜਵਾਬ ਦੇਣਗੇ।
ਖੱਟਰ ਹੋਰਾਂ ਨੂੰ ਇਹ ਸਵਾਲ ਕੀਤਾ ਗਿਆ ਸੀ ਕਿ ਉਹ ਕਿਹੜੇ ਅਧਿਕਾਰੀ ਹਨ ਜਿਨ੍ਹਾਂ ਨੇ ਹਨੀਪ੍ਰੀਤ ਦੀ ਮਦਦ ਕੀਤੀ ਸੀ ਤਾਂ ਖੱਟਰ ਸਵਾਲ ਨੂੰ ਟਾਲ ਗਏ। ਉਨ੍ਹਾਂ ਐਸਵਾਈਐਲ ਮਾਮਲੇ ‘ਤੇ ਜ਼ਿਆਦਾ ਜ਼ੋਰ ਦਿੱਤਾ ਹੈ। ਪੰਚਕੁਲਾ ਹਿੰਸਾ ਬਾਰੇ ਖੱਟਰ ਹੋਰਾਂ ਨੇ ਕਿਹਾ ਕਿ ਅਧਿਕਾਰੀਆਂ ਦੀ ਭੂਮਿਕਾ ਬਹੁਤ ਵਧੀਆ ਰਹੀ। ਉਨ੍ਹਾਂ ਕਿਹਾ ਕਿ ਜੋ ਹਿੰਸਾ ਫੈਲਾਉਣ ਦੇ ਦੋਸ਼ੀ ਹਨ ਉਹ ਜੇਲ੍ਹ ਦੀ ਹਵਾ ਖਾ ਰਹੇ ਹਨ।