13.8 C
Toronto
Saturday, September 12, 2026
spot_img
Homeਪੰਜਾਬਸੁੱਚਾ ਸਿੰਘ ਲੰਗਾਹ ਦੇ ਪੁਲਿਸ ਰਿਮਾਂਡ 'ਚ ਤਿੰਨ ਦਿਨ ਦਾ ਹੋਰ ਹੋਇਆ...

ਸੁੱਚਾ ਸਿੰਘ ਲੰਗਾਹ ਦੇ ਪੁਲਿਸ ਰਿਮਾਂਡ ‘ਚ ਤਿੰਨ ਦਿਨ ਦਾ ਹੋਰ ਹੋਇਆ ਵਾਧਾ

ਸੁੱਚਾ ਸਿੰਘ ਲੰਗਾਹ ਦੇ ਪੁਲਿਸ ਰਿਮਾਂਡ ‘ਚ ਤਿੰਨ ਦਿਨ ਦਾ ਹੋਰ ਹੋਇਆ ਵਾਧਾਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਲੰਗਾਹ
ਗੁਰਦਾਸਪੁਰ/ਬਿਊਰੋ ਨਿਊਜ਼
ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਗੁਰਦਾਸਪੁਰ ਦੀ ਅਦਾਲਤ ਨੇ ਹੋਰ 3 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪਹਿਲਾਂ ਲੰਗਾਹ ਦਾ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਜਿਸ ਵਿੱਚ ਲੰਘੇ ਕੱਲ੍ਹ 1 ਦਿਨ ਦਾ ਵਾਧਾ ਕਰ ਦਿੱਤਾ ਗਿਆ ਸੀ।
ਅੱਜ ਰਿਮਾਂਡ ਖ਼ਤਮ ਹੋਣ ਕਰਕੇ ਗੁਰਦਾਸਪੁਰ ਪੁਲਿਸ ਨੇ ਲੰਗਾਹ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਲੰਗਾਹ ਨੂੰ ਤੀਜੀ ਵਾਰ ਪੁਲਿਸ ਰਿਮਾਂਡ ‘ਤੇ ਭੇਜਿਆ । ਡੀ.ਐਸ.ਪੀ. ਗੁਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਦਾਲਤ ਤੋਂ ਤਫਤੀਸ਼ ਪੂਰੀ ਕਰਨ ਲਈ 7 ਦਿਨ ਦਾ ਰਿਮਾਂਡ ਹੋਰ ਮੰਗਿਆ ਸੀ ਪਰ ਅਦਾਲਤ ਨੇ 3 ਦਿਨ ਦੇ ਰਿਮਾਂਡ ਦੀ ਮਨਜ਼ੂਰੀ ਦਿੱਤੀ ਹੈ।

 

RELATED ARTICLES
POPULAR POSTS