Breaking News
Home / ਪੰਜਾਬ / ਚੰਨੀ ਹੁਣ ਨਰਾਜ਼ ਆਗੂਆਂ ਨੂੰ ਲੱਗੇ ਮਿਲਣ

ਚੰਨੀ ਹੁਣ ਨਰਾਜ਼ ਆਗੂਆਂ ਨੂੰ ਲੱਗੇ ਮਿਲਣ

ਬੇਟੇ ਦੇ ਵਿਆਹ ਦੇ ਬਹਾਨੇ ਬਲਬੀਰ ਸਿੱਧੂ ਦੇ ਘਰ ਪਹੁੰਚੇ ਸੀਐਮ ਚੰਨੀ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਕਾਂਗਰਸ ਦੇ ਨਰਾਜ਼ ਆਗੂਆਂ ਨੂੰ ਮਨਾਉਣ ਲੱਗੇ ਹਨ ਅਤੇ ਇਸੇ ਤਹਿਤ ਉਹ ਲੰਘੀ ਦੇਰ ਰਾਤ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਮੁਹਾਲੀ ਸਥਿਤ ਘਰ ਪਹੁੰਚੇ। ਚੰਨੀ ਨੇ ਇਸ ਮੌਕੇ ਬਲਬੀਰ ਸਿੱਧੂ ਨਾਲ ਗਿਲੇ ਸ਼ਿਕਵੇ ਦੂਰ ਕੀਤੇ ਅਤੇ ਆਉਂਦੀ 10 ਅਕਤੂਬਰ ਨੂੰ ਬੇਟੇ ਦੇ ਵਿਆਹ ਦਾ ਸੱਦਾ ਵੀ ਬਲਬੀਰ ਸਿੱਧੂ ਨੂੰ ਦਿੱਤਾ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਕਾਂਗਰਸੀ ਨੇਤਾ ਹਰੀਸ਼ ਚੌਧਰੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ, ਤਿੰਨ ਵਾਰ ਮੁਹਾਲੀ ਤੋਂ ਵਿਧਾਇਕ ਰਹੇ ਬਲਬੀਰ ਸਿੰਘ ਸਿੱਧੂ ਕੋਲੋਂ ਮੰਤਰੀ ਦਾ ਅਹੁਦਾ ਖੁੱਸ ਗਿਆ ਸੀ। ਇਸ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੁੱਛਿਆ ਸੀ ਕਿ ਪਾਰਟੀ ਹਾਈ ਕਮਾਂਡ ਦੱਸੇ ਕਿ ਉਨ੍ਹਾਂ ਦਾ ਕੀ ਕਸੂਰ ਹੈ। ਇਸ ਦੇ ਨਾਲ ਬਲਬੀਰ ਸਿੱਧੂ ਭਾਵੁਕ ਵੀ ਹੋ ਗਏ ਸਨ।

Check Also

ਪੰਜਾਬ ਨੂੰ ਮਿਲੇ ਦੋ ਨਵੇਂ ਸੂਚਨਾ ਕਮਿਸ਼ਨਰ

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੁਕਾਈ ਅਹੁਦੇ ਦੀ ਸਹੁੰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਰਾਜ ਸੂਚਨਾ …