ਗੁਰਦਾਸਪੁਰ ਨੇੜਿਓਂ ਪੁਲਿਸ ਨੂੰ ਤਲਾਸ਼ੀ ਦੌਰਾਨ ਮਿਲੇ 11 ਗਰਨੇਡ
ਗੁਰਦਾਸਪੁਰ/ਬਿਊਰੋ ਨਿਊਜ਼
ਪਾਕਿਸਤਾਨ ਵਲੋਂ ਘਟੀਆ ਹਰਕਤਾਂ ਦਾ ਰੁਝਾਨ ਲਗਾਤਾਰ ਹੈ ਅਤੇ ਹੁਣ ਉਹ ਡਰੋਨ ਜ਼ਰੀਏ ਗਰਨੇਡ ਭੇਜਣ ਦੀਆਂ ਚਾਲਾਂ ਚਲ ਰਿਹਾ ਹੈ। ਇਸਦੇ ਚੱਲਦਿਆਂ ਪਾਕਿਸਤਾਨ ਵਲੋਂ ਡਰੋਨ ਜ਼ਰੀਏ ਭੇਜੇ ਗਏ 11 ਗਰਨੇਡ ਪੁਲਿਸ ਨੂੰ ਤਲਾਸ਼ੀ ਅਭਿਆਨ ਦੌਰਾਨ ਬਰਾਮਦ ਹੋਏ ਹਨ। ਗੁਰਦਾਸਪੁਰ ਵਿਚ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਕਸਬਾ ਦੋਰਾਂਗਲਾ ਦੇ ਪਿੰਡ ਸਲਾਚ ਨੇੜਿਓਂ ਇਹ ਗਰਨੇਡ ਬਰਾਮਦ ਹੋਏ ਹਨ ਅਤੇ ਇਨ੍ਹਾਂ ਗਰਨੇਡਾਂ ਨੂੰ ਚੰਗੀ ਤਰ੍ਹਾਂ ਪੈਕ ਕੀਤਾ ਗਿਆ ਸੀ। ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਡਰੋਨ ਦੀ ਅਵਾਜ਼ ਸੁਣੀ ਗਈ ਸੀ ਅਤੇ ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਵੀ ਕੀਤੀ ਸੀ। ਐਸਐਸਪੀ ਗੁਰਦਾਸਪੁਰ ਰਾਜਿੰਦਰ ਸਿੰਘ ਨੇ ਦੱਸਿਆ ਇਨ੍ਹਾਂ ਗਰਨੇਡਾਂ ‘ਤੇ ਕੋਈ ਵੀ ਮਾਰਕਾ ਨਹੀਂ ਲੱਗਾ ਹੋਇਆ ਅਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕਿੱਥੋਂ ਦੇ ਬਣੇ ਹੋਏ ਹਨ।
Check Also
ਅੰਮਿ੍ਰਤਸਰ ਅਤੇ ਜੰਮੂ ਜਾਣ ਵਾਲੀਆਂ 22 ਰੇਲ ਗੱਡੀਆਂ ਰੱਦ
ਅੰਬਾਲਾ/ਬਿਊਰੋ ਨਿਊਜ਼ : ਪਾਕਿਸਤਾਨ ਵੱਲੋਂ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੀਆਂ ਕੋਸਸ਼ਿਾਂ ਤੋਂ ਬਾਅਦ ਭਾਰਤ ਨੇ …