”ਖੇਡਾਂ ਸਾਨੂੰ ਆਪਣੇ ਸਰੀਰ, ਆਪਣੇ ਸਾਹਾਂ ਅਤੇ ਆਪਣੀ ਇੱਛਾ-ਸ਼ਕਤੀ ਵੱਲ ਵਾਪਸ ਮੋੜਦੀਆਂ ਹਨ। ਇਹ ਉਹ ਇਕਲੌਤਾ ਖੇਤਰ ਹੈ ਜੋ ਅਜੋਕੇ ਕੰਪਿਊਟਰੀ ਐਲਗੋਰਿਦਮਾਂ ਦੀ ਪਕੜ ਤੋਂ ਪਰੇ ਹੈ।”
(ਹਰਾਰੀ, ਹੇਡਟ, ਨਿਊਪੋਰਟ ਤੇ ਜ਼ੁਬੋਫ਼ ਜਿਹੇ ਵਿਦਵਾਨਾਂ ਦਾ ਸਾਂਝਾ ਕਥਨ)
ਪਰਮਿੰਦਰ ਗਿੱਲ ਦੇ ਜੀਵਨ ਉੱਪਰ ਉਪਰੋਕਤ ਵਿਦਵਾਨਾਂ ਦਾ ਇਹ ਕਥਨ ਕਾਫ਼ੀ ਹੱਦ ਤੱਕ ਢੁੱਕਦਾ ਹੈ। ਉਸ ਨੇ ਖੇਡਾਂ ਨੂੰ ਆਪਣੀ ਜੀਵਨ-ਸ਼ੈਲੀ ਦਾ ਆਧਾਰ ਬਣਾਇਆ ਅਤੇ ਕੰਪਿਊਟਰੀ ਦੁਨੀਆਂ ਦੀ ਅਜੋਕੀ ‘ਦੌੜ-ਭੱਜ’ ਤੋਂ ਉਹ ਪਰੇ ਹੀ ਰਿਹਾ। ਹਾਈ ਸਕੂਲ ਵਿਚ ਉਹ ਫੁੱਟਬਾਲ ਟੀਮ ਦਾ ਕੈਪਟਨ ਸੀ। ਡੀ. ਐੱਮ. ਕਾਲਜ ਮੋਗਾ ‘ਚ ਜਾ ਕੇ ਉਹ ਕਾਲਜ ਦੀ ਕਬੱਡੀ ਟੀਮ ਦਾ ‘ਧਾਵੀ’ (ਰੇਡਰ) ਬਣਿਆ ਅਤੇ ਨਾਲ ਹੀ 1500 ਮੀਟਰ, 5000 ਮੀਟਰ ਤੇ 10,000 ਮੀਟਰ ਲੰਮੀਆਂ ਦੌੜਾਂ ਵੀ ਲਾਈਆਂ। ਕੈਨੇਡਾ ਆ ਕੇ ਉਸ ਨੇ ‘ਮਾਂ-ਖੇਡ’ ਕਬੱਡੀ ਭਾਵੇਂ ਖੇਡੀ ਨਹੀਂ, ਪਰ ਖਿਡਾਈ ਇਹ ਪੂਰੇ ਇਹ ਜ਼ੋਰ-ਸ਼ੋਰ ਨਾਲ ਹੈ। ‘ਓਨਟਾਰੀਓ ਕਬੱਡੀ ਕਲੱਬ’ ਬਣਾਈ ਅਤੇ ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਆਪਣੇ ਹਮ-ਖਿਆਲ ਸਾਥੀਆਂ ਨਾਲ ਮਿਲ਼ ਕੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਈਵੈਂਟ ਆਯੋਜਿਤ ਕੀਤੇ।
ਆਓ, ਇਸ ਬਹੁ-ਪ੍ਰਤਿਭੀ ਸ਼ਖ਼ਸੀਅਤ ਪਰਮਿੰਦਰ ਗਿੱਲ ਬਾਰੇ ਹੋਰ ਵਧੇਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ।
ਪਰਮਿੰਦਰ ਗਿੱਲ ਦਾ ਪਿਛੋਕੜ ਮੋਗਾ ਦੇ ਪਿੰਡ ‘ਝੰਡੇਵਾਲਾ-ਚੜਿੱਕ’ ਦਾ ਹੈ ਜੋ ਦੋ ਪਿੰਡਾਂ ‘ਝੰਡੇਵਾਲਾ’ ਅਤੇ ‘ਚੜਿੱਕ’ ਦਾ ਸ਼ਾਨਦਾਰ ਸੰਗਮ ਹੈ। ਉਸ ਦਾ ਜਨਮ ਇੱਥੇ ਸ. ਬੰਤਾ ਸਿੰਘ ਗਿੱਲ ਅਤੇ ਮਾਤਾ ਗੁਰਦੀਪ ਕੌਰ ਦੇ ਘਰ 20 ਮਈ 1951 ਨੂੰ ਹੋਇਆ। ਪ੍ਰਾਇਮਰੀ ਤੱਕ ਪਰਮਿੰਦਰ ਆਪਣੇ ਪਿੰਡ ਦੇ ਸਰਕਾਰੀ ਸਕੂਲ ‘ਝੰਡੇਵਾਲਾ’ ਵਿੱਚ ਪੜਿ÷ ਆ ਅਤੇ ਉਸ ਤੋਂ ਬਾਅਦ ਛੇਵੀਂ ਜਮਾਤ ਵਿੱਚ ਉਹ ਨੇੜਲੇ ਪਿੰਡ ਚੜਿੱਕ ਦੇ ਹਾਈ ਸਕੂਲ ਵਿੱਚ ਚਲਾ ਗਿਆ। ਇੱਥੇ ਆ ਕੇ ਉਸ ਨੇ 200 ਮੀਟਰ, 400 ਮੀਟਰ ਅਤੇ 800 ਮੀਟਰ ਦੌੜਾਂ ਵਿੱਚ ਹਿੱਸਾ ਲਿਆ ਅਤੇ ਸਕੂਲਾਂ ਦੇ ਜ਼ੋਨਲ ਅਤੇ ਜ਼ਿਲ÷ ਾ ਪੱਧਰ ਦੇ ਮੁਕਾਬਲਿਆਂ ਵਿੱਚ ਪਹਿਲੇ ਜਾਂ ਦੂਸਰੇ ਨੰਬਰ ‘ਤੇ ਆਉਂਦਾ ਰਿਹਾ। ਇਸ ਦੇ ਨਾਲ ਹੀ ਉਸ ਨੂੰ ਇਸ ਸਕੂਲ ਵਿੱਚ ਫੁੱਟਬਾਲ ਖੇਡਣ ਦਾ ਵੀ ਸ਼ੌਕ ਜਾਗਿਆ ਅਤੇ ਨੌਵੀਂ ਜਮਾਤ ਵਿੱਚ ਉਹ ਸਕੂਲ ਦੀ ਫੁੱਟਬਾਲ ਟੀਮ ਦਾ ਕੈਪਟਨ ਬਣ ਗਿਆ। ਨੌਵੀਂ ਤੇ ਦਸਵੀਂ ਜਮਾਤਾਂ ਦੌਰਾਨ ਜ਼ਿਲਾ-ਪੱਧਰੀ ਟੂਰਨਾਮੈਂਟਾਂ ਵਿਚ ਸਕੂਲ ਟੀਮ ਦੀ ਕਪਤਾਨੀ ਕਰਦਿਆਂ ਉਹ ਆਪਣੀ ਟੀਮ ਨੂੰ ਪਹਿਲੇ ਸਾਲ ਦੂਸਰੇ ਨੰਬਰ ‘ਤੇ ਅਤੇ ਦੂਸਰੇ ਸਾਲ ਪਹਿਲੇ ਨੰਬਰ ‘ਤੇ ਲਿਆ ਕੇ ਸਕੂਲ ਦੇ ਮਾਣ-ਸਤਿਕਾਰ ਵਿੱਚ ਵਾਧਾ ਕੀਤਾ।
1971 ਵਿੱਚ ਉਹ ਡੀ.ਐੱਮ. ਕਾਲਜ ਮੋਗਾ ਦਾ ਵਿਦਿਆਰਥੀ ਬਣਿਆ ਅਤੇ ਇੱਥੇ ਆ ਕੇ 1500 ਮੀਟਰ, 5000 ਮੀਟਰ ਅਤੇ 10,000 ਮੀਟਰ ਦੀਆਂ ਲੰਮੀਆਂ ਦੌੜਾਂ ਵਿੱਚ ਭਾਗ ਲੈਣ ਲੱਗਾ। ਸਕੂਲ ਵਿੱਚ ਉਸਦੀ ਮਨਭਾਉਂਦੀ ਖੇਡ ਫੁੱਟਬਾਲ ਸੀ, ਪਰ ਕਾਲਜ ਵਿੱਚ ਆ ਕੇ ਫੁੱਟਬਾਲ ਖੇਡਣ ਦੇ ਨਾਲ-ਨਾਲ ਉਸਦੀ ਦਿਲਚਸਪੀ ਕਬੱਡੀ ਵਿੱਚ ਵੀ ਬਣ ਗਈ ਅਤੇ ਉਸ ਨੂੰ ਕਾਲਜ ਦੀ ਕਬੱਡੀ ਟੀਮ ਵਿੱਚ ਵੀ ‘ਧਾਵੀ’ (ਰੇਡਰ) ਵਜੋਂ ਸ਼ਾਮਲ ਕਰ ਲਿਆ ਗਿਆ। ਇੱਥੇ ਉਹ 1975 ਤੱਕ ਚਾਰ ਸਾਲ ਕਬੱਡੀ ਖੇਡਿਆ ਅਤੇ ਉਨ÷ ਾਂ ਦੀ ਟੀਮ ਪੰਜਾਬ ਯੂਨੀਵਰਸਿਟੀ ਚੰਡੀਗੜ÷ ਦੇ ਜ਼ੋਨਲ ਟੂਰਨਾਮੈਂਟਾਂ ਵਿੱਚ ਬਹੁਤ ਵਾਰ ਜੇਤੂ ਰਹੀ। ਇੱਥੇ ਉਸਦੀ ਫੁੱਟਬਾਲ ਦੀ ਗੇਮ ਵੀ ਨਾਲੋ-ਨਾਲ ਚੱਲਦੀ ਰਹੀ। ਉਹ ਪਿੰਡ ਦੀ ਕਬੱਡੀ ਟੀਮ ਵਿੱਚ ਵੀ ਖੇਡਦਾ ਰਿਹਾ। ਆਪਣੇ ਪਿੰਡ ਵਿੱਚ ‘ਨੌਜੁਆਨ ਸਭਾ’ ਬਣਾਈ ਅਤੇ ਉਸ ਦੇ ਪ੍ਰਧਾਨ ਦੀ ਹੈਸੀਅਤ ਵਿੱਚ ਸਭਾ ਵੱਲੋਂ ਕਬੱਡੀ ਦੇ ਕਈ ‘ਇੱਕ-ਦਿਨਾ ਕਬੱਡੀ ਟੂਰਨਾਮੈਂਟ’ ਕਰਵਾਏ ਜਿਨ÷ ਾਂ ਵਿੱਚ ਉਦੋਂ ਆਲੇ-ਦੁਆਲੇ ਦੇ 10-12 ਪਿੰਡਾਂ ਦੀਆਂ ਸ਼ਾਮਲ ਹੋਇਆ ਕਰਦੀਆਂ ਸਨ।
ਮਾਰਚ 1975 ਵਿੱਚ ਪਰਮਿੰਦਰ ਗਿੱਲ ਵਿਆਹ ਦੇ ਆਧਾਰ ‘ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਆ ਗਿਆ। ਇੱਥੇ ਆ ਕੇ ‘ਕੋਕਾ ਕੋਲਾ’ ਵਾਲੇ ਕੈਨ ਬਨਾਉਣ ਵਾਲੀ ‘ਕੰਟੀਨੈਂਟਲ ਕੈਨ ਫ਼ੈਕਟਰੀ’ ਵਿੱਚ ਲੱਗਭੱਗ 18 ਸਾਲ ਕੰਮ ਕੀਤਾ ਅਤੇ ਇਸ ਫੈਕਟਰੀ ਵਿੱਚ ਕੰਮ ਕਰਦਿਆਂ 1980 ਤੋਂ 1982 ਤੱਕ ਤਿੰਨ ਸਾਲ ‘ਕੁਆਲਿਟੀ-ਕੰਟਰੋਲ’ ਦੀ ਅਹਿਮ ਜ਼ਿੰਮੇਂਵਾਰੀ ਵੀ ਨਿਭਾਈ। ਫ਼ੈਕਟਰੀ ਦਾ ਇਹ ਕੰਮ ਬੜਾ ਵਧੀਆ ਤੇ ਉਸਦੇ ਮਨਭਾਉਂਦਾ ਸੀ, ਪਰ ਬਦਕਿਸਮਤੀ ਨਾਲ 1995 ਵਿੱਚ ਇਹ ਫ਼ੈਕਟਰੀ ਬੰਦ ਹੋ ਗਈ ਅਤੇ ਮਜਬੂਰਨ ਉਸ ਨੂੰ ਪੱਕੇ ਤੌਰ ‘ਤੇ ਡਰਾਈਵਿੰਗ ਦੇ ਪੇਸ਼ੇ ਵੱਲ ਆਉਣਾ ਪਿਆ ਜਿਸ ਨੂੰ ਵਿੱਚ-ਵਿਚਾਲੇ ਉਹ ‘ਪਾਰਟ-ਟਾਈਮ’ ਵਜੋਂ ਲੈ ਰਿਹਾ ਸੀ। ਟੋਰਾਂਟੋ ਏਅਰਪੋਰਟ ‘ਤੇ ‘ਲਿੰਮੋਜ਼ੀਨ ਕੰਪਨੀ’ ਵਿੱਚ ਪਾਰਟ-ਟਾਈਮ ਤੇ ਫਿਰ ਫੁੱਲ-ਟਾਈਮ ਟੈਕਸੀ ਚਲਾਈ। 2001 ਵਿੱਚ ਟੈਕਸੀ ਦੀ ਆਪਣੀ ਪਲੇਟ ਲੈ ਕੇ ‘ਗਰੇਟਰ ਟੋਰਾਂਟੋ ਏਅਰਪੋਰਟ ਅਥਾਰਿਟੀ’ (ਜੀ.ਟੀ.ਏ.ਏ.) ਦੀ ‘ਏਅਰਪੋਰਟ ਮਿਉਂਨਿਸਿਪਲ ਟ੍ਰਾਂਸਪੋਰਟ ਵਹੀਕਲ’ (ਏ.ਐੱਮ.ਟੀ.ਵੀ.) ਨਾਲ ਜੁੜ ਕੇ ਆਜ਼ਾਦਾਨਾ ਟੈਕਸੀ ਚਲਾਈ। ਇੱਥੇ ਉਹ ਆਪਣੀ ਲਿਆਕਤ ਸਦਕਾ 1200 ਡਰਾਈਵਰਾਂ ਚੁਣੇ ਗਏ 45 ਡਰਾਈਵਰਾਂ ਵਿੱਚ ਸ਼ਾਮਲ ਸੀ। ਕੁਝ ਸਾਲ ਇਸ ਕੰਪਨੀ ਵਿੱਚ ‘ਡਿਸਪੈਚਰ’ ਦਾ ਕੰਮ ਵੀ ਕੀਤਾ ਅਤੇ ਫਿਰ ‘ਏ-ਵੱਨ ਏਅਰਲਾਈਨ ਐਂਡ ਵੈਨ ਸਰਵਿਸ’ ਨਾਲ ਜੁੜ ਕੇ ਉਸਦਾ ‘ਹਿੱਸੇਦਾਰ’ (ਸ਼ੇਅਰ-ਹੋਲਡਰ) ਬਣਿਆ ਅਤੇ ਕੁਝ ਸਾਲ ਇਸ ਦਾ ਪ੍ਰਧਾਨ ਵੀ ਰਿਹਾ। ਮਾਰਚ 2023 ਵਿੱਚ ਡਰਾਈਵਰੀ ਦੇ ਉਸ ਕੰਮ ਤੋਂ ਸਵੈ-ਇੱਛਤ ‘ਸੇਵਾ-ਮੁਕਤੀ’ (ਰਿਟਾਇਰਮੈਂਟ) ਲੈ ਲਈ ਅਤੇ ਹੁਣ ਆਪਣੇ ਪਰਿਵਾਰ ਵਿੱਚ ਆਰਾਮਦਾਇਕ ਜੀਵਨ ਬਿਤਾ ਰਿਹਾ ਹੈ।
ਬਰੈਂਪਟਨ ਵਿੱਚ ਕਬੱਡੀ ਦੀ ਖੇਡ ਨੂੰ ਹੁਲਾਰਾ ਦੇਣ ਵਿੱਚ ਪਰਮਿੰਦਰ ਗਿੱਲ ਦਾ ਬੜਾ ਵੱਡਾ ਯੋਗਦਾਨ ਹੈ। ਆਪਣੇ ਕੁਝ ਹਮ-ਖ਼ਿਆਲ ਸਾਥੀਆਂ ਨਾਲ ਮਿਲ ਕੇ ਉਸ ਦੇ ਵੱਲੋਂ ਇੱਥੇ 1990 ਵਿੱਚ ‘ਓਨਟਾਰੀਓ ਕਬੱਡੀ ਕਲੱਬ’ ਦੀ ਸਥਾਪਨਾ ਕੀਤੀ ਗਈ ਅਤੇ ਇਸ ਕਲੱਬ ਵੱਲੋਂ ‘ਇੰਟਰਨੈਸ਼ਨਲ ਕਬੱਡੀ ਚੈਂਪੀਅਨਸ਼ਿਪ’ ਦੇ ਨਾਂ ਹੇਠ ਤਿੰਨ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਕਰਵਾਏ ਗਏ। ਇਨਾਂ ਕਬੱਡੀ ਟੂਰਨਾਮੈਂਟਾਂ ਇੱਥੇ ਨੂੰ ‘ਕੈਨੇਡਾ ਕਬੱਡੀ ਕੱਪ’ ਵਜੋਂ ਜਾਣਿਆਂ ਜਾਂਦਾ ਹੈ। ਦਰਅਸਲ, ਇਹ ‘ਕੈਨੇਡਾ ਕਬੱਡੀ ਕੱਪ’ ਇੱਥੇ 1991 ਵਿੱਚ ਸ਼ੁਰੂ ਕੀਤੇ ਗਏ ਅਤੇ ਪਹਿਲੇ ਤਿੰਨ ਸਾਲ 1991 ਤੋਂ 1993 ਤੱਕ ਇਹ ‘ਮੈਟਰੋ ਪੰਜਾਬੀ ਸਪੋਰਟਸ ਕਲੱਬ’ ਵੱਲੋਂ ਕਰਵਾਏ ਗਏ। ਉਸ ਤੋਂ ਬਾਅਦ 1994 ਵਿੱਚ ‘ਓਨਟਾਰੀਓ ਕਬੱਡੀ ਫ਼ੈੱਡਰੇਸ਼ਨ’ ਬਣਨ ‘ਤੇ ਉਸ ਦੇ ਵੱਲੋਂ ਇਹ ‘ਕੈਨੇਡਾ ਕਬੱਡੀ ਕੱਪ’ ਕਰਵਾਉਣ ਦੀ ਜ਼ਿੰਮੇਂਵਾਰੀ ਪਰਮਿੰਦਰ ਗਿੱਲ ਹੁਰਾਂ ਦੀ ‘ਓਨਟਾਰੀਓ ਕਬੱਡੀ ਕਲੱਬ’ ਨੂੰ ਦਿੱਤੀ ਗਈ ਜਿਸ ਨੇ ਪਹਿਲਾ ‘ਕੈਨੇਡਾ ਕਬੱਡੀ ਕੱਪ’ 1995 ਵਿੱਚ ‘ਇੰਟਰਨੈਸ਼ਨਲ ਕਬੱਡੀ ਚੈਂਪੀਅਨਸ਼ਿਪ’ ਦੇ ਨਾਂ ਹੇਠ ਇੱਥੋਂ ਦੇ ਨਾਮਵਰ ‘ਕੋਪਸ ਸਪੋਰਟਸ ਸਟੇਡੀਅਮ’ ਕਰਵਾਇਆ। ਫਿਰ ਦੂਸਰਾ 2002 ਵਿੱਚ ਯੌਰਕ ਯੂਨੀਵਰਸਿਟੀ ਦੇ ਇਨਡੋਰ ਸਟੇਡੀਅਮ ਵਿੱਚ ਅਤੇ ਤੀਸਰਾ 2007 ਵਿੱਚ ਬਰੈਂਪਟਨ ਦੇ ਪਾਵਰੇਡ ਇਨਡੋਰ ਸਟੇਡੀਅਮ ਵਿੱਚ ਕਰਵਾਇਆ ਗਿਆ।
ਇਨ÷ ਾਂ ਤਿੰਨ ਵੱਡੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟਾਂ ਤੋਂ ਇਲਾਵਾ ਇਨ÷ ਾਂ ਦੀ ਕਲੱਬ ਵੱਲੋਂ ਇਸ ਦੌਰਾਨ 15 ਸਥਾਨਕ ਟੂਰਨਾਮੈਂਟ ਵੀ ਕਰਵਾਏ ਗਏ। ਇਨ÷ ਾਂ ਟੂਰਨਾਮੈਂਟਾਂ ਵਿੱਚ ਅਥਲੈਟਿਕਸ, ਵਾਲੀਬਾਲ, ਰੈੱਸਲਿੰਗ ਅਤੇ ‘ਟੱਗ ਆਫ਼ ਵਾਰ’ (ਰੱਸਾ-ਕਸ਼ੀ) ਦੇ ਮੁਕਾਬਲੇ ਕਰਵਾਏ ਗਏ ਅਤੇ ਇਨ÷ ਾਂ ਵਿੱਚ ਟੋਰਾਂਟੋ, ਹੈਮਿਲਟਨ, ਬਰਲਿੰਗਟਨ, ਮਿਸੀਸਾਗਾ, ਆਦਿ ਸ਼ਹਿਰਾਂ ਤੋਂ ਟੀਮਾਂ ਸ਼ਾਮਲ ਹੁੰਦੀਆਂ ਰਹੀਆਂ। ਇਸ ਤੋਂ ਇਲਾਵਾ ਇਸ ਕਲੱਬ ਦੀਆਂ ਟੀਮਾਂ ਸਮੇਂ-ਸਮੇਂ ਅਮਰੀਕਾ ਦੇ ਸ਼ਹਿਰਾਂ ਯੂਬਾ ਸਿਟੀ, ਕੈਲੇਫ਼ੋਰਨੀਆ ਤੇ ਸੈਨ ਫਰਾਂਸਿਸਕੋ ਅਤੇ ਕੈਨੇਡਾ ਦੀ ਰਾਜਧਾਨੀ ਔਟਵਾ ਅਤੇ ਇਸ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ਵੀ ਖੇਡਣ ਜਾਂਦੀਆਂ ਰਹੀਆਂ ਅਤੇ ਇੱਕ-ਦੋ ਵਾਰ ਛੱਡ ਕੇ ਇਹ ਆਮ ਤੌਰ ‘ਤੇ ਜਿੱਤ ਕੇ ਹੀ ਵਾਪਸ ਆਉਂਦੀਆਂ ਰਹੀਆਂ।
ਇਨ÷ ਾਂ ਕਬੱਡੀ ਮੁਕਾਬਲਿਆਂ ਤੋਂ ਇਲਾਵਾ ਇਸ ਕਬੱਡੀ ਕਲੱਬ ਨੇ 40 ਸਾਲ ਤੋਂ ਉੱਪਰ ਵਾਲੇ ਖਿਡਾਰਿਆਂ ਲਈ ਵੀ ਕਬੱਡੀ ਦੇ ਕਈ ਟੂਰਨਾਮੈਂਟ ਕਰਵਾਏ ਜਿਨ÷ ਾਂ ਵਿੱਚ ਵੈਨਕੂਵਰ, ਇੰਗਲੈਂਡ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਤੋਂ ਟੀਮਾਂ ਸਮੇਂ-ਸਮੇਂ ਸ਼ਾਮਲ ਹੁੰਦੀਆਂ ਰਹੀਆਂ। ਇਸ ਦੌਰਾਨ ਪਰਮਿੰਦਰ ਗਿੱਲ ਨੂੰ ‘ਓਨਾਰੀਓ ਕਬੱਡੀ ਫ਼ੈੱਡਰੇਸ਼ਨ’ ਦੇ ਪ੍ਰਧਾਨ, ‘ਓਨਟਾਰੀਓ ਕਬੱਡੀ ਕਲੱਬ’ ਦੇ ਪ੍ਰਧਾਨ, ਰਿਕਾਰਡਿੰਗ ਸੈਕਟਰੀ ਅਤੇ ਕਬੱਡੀ ਕਲੱਬ ਦੇ ਮੈਨੇਜਰ ਵਜੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਵੱਖ-ਵੱਖ ਸਮੇਂ ਸਨਮਾਨਿਤ ਕੀਤਾ ਗਿਆ। ਪਰਮਿੰਦਰ ਨੇ ਹੋਰ ਦੱਸਿਆ ਕਿ ਉਨ÷ ਾਂ ਵੱਲੋਂ ਕਬੱਡੀ ਦੇ ਉੱਘੇ-ਖਿਡਾਰੀ ਹਰਜੀਤ ਸਿੰਘ ‘ਬਾਜਾਖਾਨਾ’ ਦੀ ਯਾਦ ਵਿੱਚ ‘ਹਰਜੀਤ ਇੰਟਰਨੈਸ਼ਨਲ ਸਪੋਰਟਸ ਕਲੱਬ ਟੋਰਾਂਟੋ’ (ਕੈਨੇਡਾ) ਦੀ ਵੀ ਸਥਾਪਨਾ ਕੀਤੀ ਅਤੇ ਇਸ ਕਲੱਬ ਵੱਲੋਂ ਵੱਖ-ਵੱਖ ਸਮੇਂ ਛੇ ਕਬੱਡੀ ਟੂਰਨਮੈਂਟ ਮੋਗੇ ਵਿਖੇ ਕਰਵਾਏ ਗਏ। ਇਸ ਦੇ ਨਾਲ ਹੀ ਇਸ ਕਲੱਬ ਵੱਲੋਂ ਮੋਗੇ ਵਿੱਚ ਅੱਖਾਂ ਦੇ ਚੈੱਕ-ਅੱਪ ਅਤੇ ਸਾਦਾ ਆਪਰੇਸ਼ਨਾਂ ਲਈ ਕਈ ਫ਼ਰੀ ਕੈਂਪ ਲਗਾਏ ਗਏ ਅਤੇ ਗ਼ਰੀਬ ਪਰਿਵਾਰਾਂ ਦੀਆਂ ਕਈ ਲੜਕੀਆਂ ਦੇ ਵਿਆਹ ਵੀ ਕਰਵਾਏ ਗਏ। ਟੀ.ਪੀ.ਏ.ਆਰ. ਕਲੱਬ ਬਰੈਂਪਟਨ ਨਾਲ ਜੁੜਨ ਬਾਰੇ ਪੁੱਛਣ ‘ਤੇ ਪਰਮਿੰਦਰ ਗਿੱਲ ਨੇ ਦੱਸਿਆ ਕਿ ਇਸ ਦਾ ਸਿਹਰਾ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੂੰ ਜਾਂਦਾ ਹੈ। ਉਹ ਕਬੱਡੀ ਦੇ ਮੈਚ ਵੇਖਣ ਦਾ ਬੜਾ ਸ਼ੌਕੀਨ ਸੀ ਅਤੇ ਉਹ ਉਨ÷ ਾਂ ਦੀ ‘ਓਨਟਾਰੀਓ ਕਬੱਡੀ ਕਲੱਬ’ ਵੱਲੋਂ ਕਰਵਾਏ ਜਾਣ ਵਾਲੇ ਲੱਗਭੱਗ ਹਰੇਕ ਮੈਚ ਨੂੰ ਵੇਖਣ ਲਈ ਬੜੇ ਉਤਸ਼ਾਹ ਨਾਲ ਆਉਂਦਾ ਸੀ। ਮੈਚ ਵੇਖਦਿਆਂ ਹੋਇਆਂ ਉਹ ਆਪਣੀ ਉੱਚੀ ਆਵਾਜ਼ ਵਿੱਚ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਾ ਅਤੇ ਮੈਚ ਮੁੱਕਣ ‘ਤੇ ਉਹ ਕਈਆਂ ਕੋਲੋਂ ਵਧੀਆ ਖਿਡਾਰੀਆਂ ਬਾਰੇ ਪੁੱਛ ਕੇ ਉਨ÷ ਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ। ਇਨ÷ ਾਂ ਮੈਚਾਂ ਦੌਰਾਨ ਹੀ ਉਸਦਾ ਪਰਮਿੰਦਰ ਨਾਲ ਮੇਲ਼ ਹੋਇਆ ਅਤੇ ਹੌਲ਼ੀ-ਹੌਲ਼ੀ ਉਨ÷ ਾਂ ਦੀ ਕਾਫ਼ੀ ਨੇੜਤਾ ਹੋ ਗਈ ਜੋ ਬਾਅਦ ਵਿੱਚ ਵਧੀਆ ਦੋਸਤੀ ਵਿੱਚ ਬਦਲ ਗਈ।
ਪਰਮਿੰਦਰ ਨੇ ਦੱਸਿਆ ਕਿ 2012-13 ਦੌਰਾਨ ਜਦੋਂ ਟੀ.ਪੀ.ਏ.ਆਰ. ਕਲੱਬ ਦਾ ਗਠਨ ਹੋਇਆ ਸੀ ਤਾਂ ਉਹ ਉਦੋਂ ਹੀ ਇਸ ਦੀਆਂ ਸਰਗਰਮੀਆਂ ਤੋਂ ਥੋੜ÷ ਾ-ਥੋੜ÷ ਾ ਜਾਣੂੰ ਹੋ ਗਿਆ ਸੀ ਕਿ ਇਹ ਕਲੱਬ ਸਿਹਤ ਅਰੋਗਤਾ ਸਬੰਧੀ ਵਧੀਆ ਕੰਮ ਕਰ ਰਹੀ ਹੈ। ਇਹ ਆਪਣੇ ਮੈਂਬਰਾਂ ਨੂੰ ਦੌੜਨ ਅਤੇ ਦੌੜਾਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੀ ਹੈ। ਪਰਮਿੰਦਰ ਦੇ ਮਨ ਵਿੱਚ ਇਸ ਕਲੱਬ ਦੇ ਨਾਲ ਜੁੜਨ ਦੀ ਇੱਛਾ ਜਾਗੀ ਅਤੇ ਉਸਨੇ ਇਸਦੇ ਬਾਰੇ ਜਦੋਂ ਸੰਧੂਰਾ ਬਰਾੜ ਨਾਲ ਗੱਲ ਕੀਤੀ ਤਾਂ ਉਸਨੇ ਅੱਗੋਂ ਹੱਸ ਕੇ ਕਿਹਾ, ”ਪੰਮਿਆ, ਸਾਨੂੰ ਹੋਰ ਕੀ ਚਾਹੀਦਾ। ਸਾਡੇ ਸਾਰਿਆਂ ਲਈ ਤਾਂ ਇਹ ਬੜੀ ਖ਼ੁਸੀ ਵਾਲੀ ਗੱਲ ਹੋਵੇਗੀ ਕਿ ਪੰਮੇ ਵਰਗਾ ਵੱਡਾ ਕਬੱਡੀ ਖਿਡਾਰੀ ਅਤੇ ਖੇਡ-ਪ੍ਰਬੰਧਕ ਸਾਡੀ ਕਲੱਬ ਨਾਲ ਜੁੜ ਰਿਹਾ ਹੈ।” (ਇੱਥੇ ਇਹ ਜ਼ਿਕਰਯੋਗ ਹੈ ਕਿ ਸੰਧੂਰਾ ਸਿੰਘ ਬਰਾੜ ਪਰਮਿੰਦਰ ਗਿੱਲ ਨੂੰ ਹਮੇਸ਼ਾ ਉਸ ਦੇ ਅੱਧੇ ਨਾਂ ‘ਪੰਮਾ’ ਨਾਲ ਹੀ ਸੰਬੋਧਨ ਕਰਦਾ ਹੈ, ਜੋ ਉਨ÷ ਾਂ ਦੀ ਦੋਸਤੀ ਅਤੇ ਨੇੜਤਾ ਨੂੰ ਬਾਖ਼ੂਬੀ ਦਰਸਾਉਂਦਾ ਹੈ)।
ਮਾਰਚ 2023 ਵਿੱਚ ਪਰਮਿੰਦਰ ਵੱਲੋਂ ਟੈਕਸੀ ਡਰਾਈਵਿੰਗ ਦੇ ਆਪਣੇ ਪੇਸ਼ੇ ਤੋਂ ਸਵੈ-ਇੱਛਤ ‘ਸੇਵਾ-ਮੁਕਤੀ’ ਲੈਣ ਤੋਂ ਬਾਅਦ ਉਸ ਕੋਲ ਕਾਫ਼ੀ ਵਿਹਲਾ ਸਮਾਂ ਸੀ ਅਤੇ ਉਸਨੇ ਇਸ ਨੂੰ ਸਹੀ ਢੰਗ ਨਾਲ ਵਰਤਣ ਲਈ ਸਵੇਰੇ ਸੈਰ ਕਰਨ, ਰੋਜ਼ਾਨਾ ਜਿੰਮ ਜਾਣ ਅਤੇ ਤੈਰਨ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਤੈਰਨ ਦੇ ਸ਼ੌਕ ਬਾਰੇ ਉਸ ਨੇ ਦੱਸਿਆ ਕਿ ਉਸ ਨੇ 1975 ਵਿੱਚ ਇਸ ਦੀ ਬਾਕਾਇਦਾ ਟ੍ਰੇਨਿੰਗ ‘ਜੇਮਸਨ ਕਾਲਜੀਏਟ ਸਵਿੰਮਿੰਗ ਸਕੂਲ’ ਤੋਂ ਲਈ ਸੀ। ਏਸੇ ਸਾਲ ਹੀ ਉਹ ‘ਓਨਟਾਰੀਓ ਇਟੈਲੀਅਨ ਸੌਕਰ ਕਲੱਬ’ ਵਿੱਚ ਸ਼ਾਮਲ ਹੋਇਆ ਸੀ ਅਤੇ ਇਸ ਦੀ ਸੌਕਰ ਟੀਮ ਵਿੱਚ ਖੇਡਣ ਵਾਲਾ ਉਹ ਇਕੱਲਾ ਹੀ ਪੰਜਾਬੀ ਖਿਡਾਰੀ ਸੀ। ਫਿਰ 1977 ਵਿੱਚ ਭਜਨ ਸਿੰਘ ਥਿੰਦ ਹੁਰਾਂ ਵੱਲੋਂ ਬਣਾਈ ਗਈ ਪੰਜਾਬੀਆਂ ਦੀ ‘ਵੈੱਸਟਰਨ ਸੌਕਰ ਕਲੱਬ’ ਵਿੱਚ ਸ਼ਾਮਲ ਹੋ ਕੇ ਇਸ ਦੀ ਟੀਮ ਵੱਲੋਂ ਸੌਕਰ ਖੇਡਿਆ।
ਪਰਮਿੰਦਰ ਗਿੱਲ ਟੀ.ਪੀ.ਏ.ਆਰ.ਕਲੱਬ ਦੀ ਹਰੇਕ ਸਰਗਰਮੀ ਵਿੱਚ ਵੱਧ-ਚੜ÷ ਕੇ ਹਿੱਸਾ ਲੈਂਦਾ ਹੈ। ਸਾਥੀ ਮੈਂਬਰਾਂ ਨਾਲ ‘ਵੀਕ-ਐਂਡਜ਼’ ‘ਤੇ ਕਲੱਬ ਦੇ ਪ੍ਰੈਕਟਿਸ-ਸੈਸ਼ਨਾਂ ਵਿੱਚ ਸ਼ਮੂਲੀਅਤ ਕਰਦਾ ਹੈ, ਦੌੜਾਂ ਦੇ ਹਰੇਕ ਈਵੈਂਟ ਵਿੱਚ ਹਿੱਸਾ ਲੈਂਦਾ ਹੈ ਅਤੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ÷ ਨ ਦੇ ਈਵੈਂਟਾਂ ਵੀ ਵਿੱਚ ਬਾ-ਕਾਇਦਾ ਭਾਗ ਲੈਂਦਾ ਹੈ। ਗੱਲਬਾਤ ਦੌਰਾਨ ਪਰਮਿੰਦਰ ਨੇ ਦੱਸਿਆ ਕਿ ਉਹ ਇਸ ਕਲੱਬ ਦੇ ਮੈਂਬਰਾਂ ਨਾਲ ਹੁਣ ਤੀਕ ਦੋ ਵਾਰ ‘ਟੋਰਾਂਟੋ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਲਗਾ ਚੁੱਕਾ ਹੈ। ਤਿੰਨ ਵਾਰ ਇੱਥੇ ਉਸ ਨੇ ਟੋਰਾਂਟੋ ‘ਹਾਫ਼-ਮੈਰਾਥਨ’ ਲਗਾਈ ਹੈ ਅਤੇ ਲੱਗਭੱਗ ਵੀਹ 10 ਕਿਲੋਮੀਟਰ ਅਤੇ ਤੀਹ 5 ਕਿਲੋਮੀਟਰ ਦੌੜਾਂ ਹੁਣ ਤੱਕ ਲਗਾ ਚੁੱਕਾ ਹੈ। ਉਸ ਨੇ ਦੱਸਿਆ ਕਿ ਟੀ.ਪੀ.ਏ.ਆਰ. ਕਲੱਬ ਦੇ ਸਾਰੇ ਮੈਂਬਰ ਉਸ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਪੂਰਾ ਮਾਣ-ਸਤਿਕਾਰ ਦਿੰਦੇ ਹਨ। ਉਨ÷ ਾਂ ਨੇ ਉਸਨੂੰ ਇਸ ਕਲੱਬ ਦਾ ਵਾਈਸ-ਪ੍ਰੈਜ਼ੀਡੈਂਟ ਬਣਾ ਕੇ ਵੱਡਾ ਮਾਣ ਬਖਸ਼ਿਆ ਹੈ।
ਵਿਹਲੇ ਸਮੇਂ ਦੇ ਸ਼ੁਗਲ (ਹੌਬੀ) ਬਾਰੇ ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਸ ਨੂੰ ਗਰਮੀਆਂ ਦੇ ਮੌਸਮ ਵਿੱਚ ਘਰ ਦੇ ‘ਬੈਕਯਾਰਡ’ ਵਿੱਚ ਵੱਖ-ਵੱਖ ਸਬਜ਼ੀਆਂ ਤੇ ਰੰਗ-ਬਿਰੰਗੇ ਲਗਾਉਣ ਦਾ ਬੜਾ ਸ਼ੌਕ ਹੈ। ਗਰਮੀਆਂ ਵਿੱਚ ਇਹ ਮੌਸਮੀ ਫੁੱਲ ਉਸ ਦੇ ਘਰ ਦਾ ਸ਼ਿੰਗਾਰ ਹੁੰਦੇ ਹਨ ਅਤੇ ਇਸ ਮੌਸਮ ਵਿੱਚ ਖਾਣ ਨੂੰ ਘਰੇ ਹੱਥੀਂ ਤਿਆਰ ਕੀਤੀਆਂ ਗਈਆਂ ‘ਪਿਓਰ ਔਰਗੈਨਿਕ ਸਬਜ਼ੀਆਂ’ ਮਿਲਦੀਆਂ ਹਨ।
ਰੋਜ਼ਾਨਾ ਖ਼ੁਰਾਕ ਬਾਰੇ ਪੁੱਛਣ ‘ਤੇ ਪਰਮਿੰਦਰ ਗਿੱਲ ਨੇ ਦੱਸਿਆ ਕਿ ਉਹ ਵਧੇਰੇ ਕਰਕੇ ਵੈਜੀਟੇਰੀਅਨ ਖ਼ੁਰਾਕ ਹੀ ਪਸੰਦ ਕਰਦਾ ਹੈ ਅਤੇ ਕਦੇ-ਕਦੇ ਨਾਨ-ਵੈੱਜ ਵੀ ਲੈ ਲੈਂਦਾ ਹੈ। ਖਾਣਾ ਉਹ ਦੁਪਹਿਰੇ ਇੱਕ ਵੇਲੇ ਹੀ ਖਾਂਦਾ ਹੈ ਅਤੇ ਸ਼ਾਮ ਨੂੰ ਖਾਣ ਲਈ ਫ਼ਰੂਟ ਜਾ ਕੁਝ ਹੋਰ ਹਲਕਾ-ਫੁਲਕਾ ਜਿਹਾ ਲੈ ਲੈਂਦਾ ਹੈ। ਪ੍ਰਮਾਤਮਾ ਦੀ ਮਿਹਰ ਸਦਕਾ 75ਵੇਂ ਸਾਲ ਵਿੱਚ ਵੀ ਉਸਦਾ ਜੁੱਸਾ ਜੁਆਨਾ ਵਰਗਾ ਦਿਖਾਈ ਦਿੰਦਾ ਹੈ।
ਪ੍ਰਮਾਤਮਾ ਉਸ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖ਼ਸ਼ੇ!









