Breaking News
Home / ਦੁਨੀਆ / ਸੈਂਚੁਰੀ ਟਵੰਟੀ ਵੰਨ ਪ੍ਰੈਜ਼ੀਡੈਂਟ ਰਿਆਲਟੀ ਵੱਲੋਂ ਕਰਵਾਈ ਨਾਈਟ ਦੌਰਾਨ ਵੱਖ-ਵੱਖ ਸੰਸਥਾਵਾਂ ਨੂੰ 8300 ਡਾਲਰ ਦਾਨ ਕੀਤੇ

ਸੈਂਚੁਰੀ ਟਵੰਟੀ ਵੰਨ ਪ੍ਰੈਜ਼ੀਡੈਂਟ ਰਿਆਲਟੀ ਵੱਲੋਂ ਕਰਵਾਈ ਨਾਈਟ ਦੌਰਾਨ ਵੱਖ-ਵੱਖ ਸੰਸਥਾਵਾਂ ਨੂੰ 8300 ਡਾਲਰ ਦਾਨ ਕੀਤੇ

ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਿੱਚ ਰੀਅਲ ਅਸਟੇਟ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਸੈਂਚੁਰੀ ਟਵੰਟੀ ਵੰਨ ਪ੍ਰੈਜ਼ੀਡੈਂਟ ਰਿਆਲਟੀ ਦੇ ਸੰਚਾਲਕ ਭੌਰਾ ਭਰਾ ਗੁਰਚਰਨ ਸਿੰਘ ਗੈਰੀ ਭੌਰਾ, ਸੁਖਵਿੰਦਰ ਸਿੰਘ ਸੁੱਖ ਭੌਰਾ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਲਾਨਾਂ ਕ੍ਰਿਸਮਿਸ ਨਾਈਟ ਬਰੈਂਪਟਨ ਦੇ ਚਾਂਦਨੀ ਬੈਂਕੁਇਟ ਹਾਲ ਵਿੱਚ ਕਰਵਾਈ ਗਈ। ਜਿੱਥੇ ਦੋਵਾਂ ਭਰਾਵਾਂ ਵੱਲੋਂ ਦੂਜਿਆਂ ਦੇ ਮਾਰਗ ਦਰਸ਼ਕ ਬਣਦਿਆਂ ਆਪਣੀ ਟੀਮ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਭਲਾਈ ਲਈ ਕੰਮ ਕਰਦੀਆਂ ਵੱਖ-ਵੱਖ ਸੰਸਥਾਵਾਂ ਨੂੰ 8300 ਡਾਲਰ ਦੀ ਰਾਸ਼ੀ ਵੀ ਦਾਨ ਕੀਤੀ। ਜਿਸਦੀ ਆਏ ਮਹਿਮਾਨਾਂ ਵੱਲੋਂ ਅਤੇ ਚੁਫੇਰਿਉਂ ਕਾਫੀ ਪ੍ਰਸੰਸਾ ਸੁਣਨ ਨੂੰ ਮਿਲੀ। ਦੋਵਾਂ ਭਰਾਵਾਂ ਨੇ ਵਾਹਿਗੁਰੂ ਦਾ ਸ਼ੁਕਰਾਨਾਂ ਕਰਦਿਆਂ ਆਖਿਆ ਕਿ ਜੇਕਰ ਰੱਬ ਨੇ ਉਹਨਾਂ ਦੇ ਕੰਮ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ ਤਾਂ ਉਹਨਾਂ ਦਾ ਫਰਜ਼ ਵੀ ਬਣਦਾ ਹੈ ਕਿ ਉਹ ਵੀ ਸਮਾਜ਼ ਸੇਵਾ ਦੇ ਖੇਤਰ ਵਿੱਚ ਆਪਣਾਂ ਬਣਦਾ ਯੋਗਦਾਨ ਪਾਊਣ! ਇਸ ਮੌਕੇ ਉਹਨਾਂ ਸੇਵਾ ਫੂਡ ਬੈਂਕ ਨੂੰ 5100 ਡਾਲਰ ਦਾ ਚੈੱਕ, ਈਸਟਰ ਸੇਲਜ਼ ਕੈਨੇਡਾ ਨੂੰ 2100 ਡਾਲਰ ਦਾ ਚੈੱਕ ਅਤੇ ਅਪੰਗ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਸੰਸਥਾ ਸੀਸੇਲ ਨੂੰ 1100 ਡਾਲਰ ਦਾ ਚੈੱਕ ਭੇਟ ਕੀਤਾ ਜੋ ਕਿ ਸਬੰਧਤ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਮੌਕੇ ‘ਤੇ ਹੀ ਪ੍ਰਾਪਤ ਕੀਤੇ ਗਏ। ਇਸ ਮੌਕੇ ਕੰਪਨੀ ਲਈ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਟੀਮ ਮੈਂਬਰਾਂ ਨੂੰ ਜਿੱਥੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਉਥੇ ਹੀ ਕੰਪਨੀ ਦੇ ਟੀਮ ਮੈਂਬਰਾਂ ਦਾ ਭੰਗੜਾ ਅਤੇ ਗਿੱਧਾ ਵੇਖਣਯੋਗ ਸੀ।

Check Also

ਪੀਐਨਬੀ ਘੋਟਾਲੇ ਦਾ ਆਰੋਪੀ ਮੇਹੁਲ ਚੌਕਸੀ ਬੈਲਜ਼ੀਅਮ ’ਚ ਗਿ੍ਰਫਤਾਰ

ਭਾਰਤ ਦੀ ਹਵਾਲਗੀ ਅਪੀਲ ਤੋਂ ਬਾਅਦ ਹੋਈ ਕਾਰਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਭਗੌੜੇ ਮੇਹੁਲ ਚੌਕਸੀ ਨੂੰ …