ਸਰੀ/ਗੁਰਭਿੰਦਰ ਗੁਰੀ : ਵੈਨਕੂਵਰ ਵਿਚਾਰ ਮੰਚ ਕਨੇਡਾ ਵੱਲੋਂ ਭਾਈ ਵੀਰ ਸਿੰਘ ਦੇ ਜਨਮ ਦਿਵਸ ਨੂੰ ਪੰਜਾਬੀ ਭਾਸ਼ਾ ਦਿਵਸ ਵਜੋਂ ਜਰਨੈਲ ਆਰਟ ਗੈਲਰੀ ਸਰੀ ਵਿਖੇ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕੀਤੀ। ਇਹ ਜਾਣਕਾਰੀ ਵੈਨਕੁਵਰ ਵਿਚਾਰ ਮੰਚ ਦੇ ਬੁਲਾਰੇ ਅੰਗਰੇਜ਼ ਸਿੰਘ ਬਰਾੜ ਨੇ ਲਿਖਤੀ ਸੰਦੇਸ਼ ਰਾਹੀਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਦਿੱਤੀ ਹੈ।ઠ
ਆਪਣੇ ਸੰਬੋਧਨ ਚ ਸ: ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਭਾਈ ਵੀਰ ਸਿੰਘ ਜੀ ਨੇ ਵੀਹਵੀਂ ਸਦੀ ਦੀ ਸਿੱਖ ਮਾਨਸਿਕਤਾ ਨੂੰ ઠਗਿਆਨ ਮਾਰਗ ਤੇ ਤੋਰਿਆ।ઠਯੁਗ ਪਰਿਵਰਤਕ ਰੌਸ਼ਨ ਚਿਰਾਗ ਵਜੋਂ ਉਨ੍ਹਾਂ ਨੇ ਪੁਰਾਤਨ ਲਿਖਤਾਂ ਨੂੰ ਸੰਪਾਦਿਤ ਕਰਨ ਦੇ ਨਾਲ ਨਾਲ ਸਿਰਜਣਾ ਦੇ ਖੇਤਰ ਚ ਵੀ ਪਹਿਲਾ ਪੰਜਾਬੀ ਨਾਵਲ ਸੁੰਦਰੀ ਲਿਖ ਕੇ ਪੰਜਾਬੀਆਂ ਦੇ ਸਰਦ ਹੋਏ ਜਜ਼ਬੇ ਜਗਾਏ। ਖ਼ਾਲਸਾ ਟਰੈਕਟ ਸੋਸਾਇਟੀ ਰਾਹੀਂ ਹਰ ਵਿਸ਼ੇ ਤੇ ਗੁਰਬਾਣੀ ਸੂਝ ਸੰਚਾਰਤ ਕੀਤੀ। ਭਾਰਤੀ ਸਾਹਿੱਤ ਅਕਾਡਮੀ ਦਾ ਪਹਿਲਾ ਪੁਰਸਕਾਰ 1957 ਚ ਮੇਰੇ ਸਾਈਆਂ ਜੀਓ ਕਾਵਿ ਸੰਗ੍ਰਹਿ ਲਈ ਮਿਲਿਆ। ਗੁਰੂ ਨਾਨਕ ਚਮਤਕਾਰ,ਅਸ਼ਟ ਗੁਰੂ ਚਮਤਕਾਰ ਤੇ ਕਲਗੀਧਰ ਚਮਤਕਾਰ ਨਾਲ ਉਹ ਘਰ ਘਰ ਦੀ ਬਾਤ ਬਣ ਗਏ।ઠਪੰਜਾਬੀ ਕਵੀ ਮੋਹਨ ਗਿੱਲ ਨੇ ਕਿਹਾ ਕਿ ਭਾਈ ਵੀਰ ਸਿੰਘ ਦਾ ਮੁਕਾਬਲਾ ਅੰਗਰੇਜ਼ੀ ਕਵੀ ਚੌਸਰ ਨਾਲ ਕੀਤੀ ਜਾ ਸਕਦੀ ਹੈ।ਚੌਸਰ ਵਾਂਗ ਹੀ ਭਾਈ ਸਾਹਿਬ ਨੇ ਪੁਰਾਤਨ ਸਾਹਿੱਤ ਦੀ ਭੂਮੀ ਵਿੱਚ ਆਧੁਨਿਕਤਾ ਦੇ ਬੀਜ ਬੀਜੇ।ઠ
ਉਨ੍ਹਾਂ ਦੀ ਹੀ ਪ੍ਰੇਰਨਾ ਸੀ ਕਿ ਵਿਗਿਆਨੀ ਪ੍ਰੋ: ਪੂਰਨ ਸਿੰਘ ਤੇ ਧਨੀ ਰਾਮ ਚਾਤ੍ਰਿਕ ਤੇ ਕਿੰਨੇ ਹੋਰ ਸਿਰਕੱਢ ਲੇਖਕ ਪ੍ਰੇਰਨਾ ਕਾਰਨ ਸਾਹਿੱਤ ਸਿਰਜਣਾ ਵਿੱਚ ਕਰਮਸ਼ੀਲ ਹੋਏ।ઠ
ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਭਾਈ ਵੀਰ ਸਿੰਘ ਜੀ ਦਾ ਨਾਵਲ ਸੁੰਦਰੀ ਪੜ੍ਹ ਕੇ ਹੀ ਮੇਰੇ ਪਿਤਾ ਜੀ ਸ: ਕਿਰਪਾਲ ਸਿੰਘ ਆਰਟਿਸਟ ਨੇ ਸਿੱਖ ਇਤਿਹਾਸ ਚਿਤਰਨਾ ਸ਼ੁਰੂ ਕੀਤਾ ਸੀ। ਭਾਈ ઠਸਾਹਿਬ ਨੇ ਕੋਮਲ ਕਲਾਵਾਂ ਤੇ ਸੰਗੀਤ ਨੂੰ ਵੀ ਸਰਪ੍ਰਸਤੀ ਦਿੱਤੀ। ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਕਰਕੇ ਉਨ੍ਹਾਂ ਪੰਜਾਬੀਆਂ ਨੂੰ ਆਰਥਿਕ ਯੋਜਨਾਕਾਰੀ ਦੇ ਰਾਹ ਤੋਰਿਆ। ਉਨ੍ਹਾਂ ਦੱਸਿਆ ਕਿ ਭਾਈ ਵੀਰ ਸਿੰਘ ਦੀ ਬਗੀਚੀ ਵਿੱਚੋਂ ਅੱਜ ਵੀ ਹਰ ਰੋਜ਼ ਦਰਬਾਰ ਸਾਹਿਬ ਵਿਖੇ ਫੁੱਲਦਸਤਾ ਭੇਟ ਕੀਤਾ ਜਾਂਦਾ ਹੈ।ઠ
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਦਾ ਸੰਦੇਸ਼ ਵੀ ਸੁਣਾਇਆ। ਅਮਰੀਕਾ ਵੱਸਦੇ ਢਾਹਾਂ ਪੁਰਸਕਾਰ ਵਿਜੇਤਾ ਪੰਜਾਬੀ ਨਾਵਲਕਾਰ ਅਵਤਾਰ ਸਿੰਘ ਬਿਲਿੰਗ ਨੇ ਆਪਣੇ ਸੁਨੇਹੇ ਰਾਹੀਂ ਕਿਹਾ ਕਿ ਭਾਈ ਵੀਰ ਸਿੰਘ ਜੀ ਨਵੀਆਂ ਧਰਤੀਆਂ ਵਾਹੁਣ ਵਾਲੇ ਸਿਰਜਕ ਸਨ।ઠਇਸ ਮੌਕੇ ਅੰਗਰੇਜ਼ ਸਿੰਘ ਬਰਾੜ, ਰਣਧੀਰ ઠਸਿੰਘ ਢਿੱਲੋਂ, ਗੁਰਦੀਪ ਭੁੱਲਰ ਅਤੇ ਹੋਰ ਹਾਜ਼ਰ ਵਿਦਵਾਨਾਂ ਨੇ ਵੀ ਅਪਣੇ ਵਿਚਾਰ ਰੱਖੇ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …