Home / ਦੁਨੀਆ / ਕਾਬੁਲ ਦੇ ਐਜੂਕੇਸ਼ਨ ਇੰਸਟੀਚਿਊਟ ’ਤੇ ਫਿਦਾਇਨ ਹਮਲਾ

ਕਾਬੁਲ ਦੇ ਐਜੂਕੇਸ਼ਨ ਇੰਸਟੀਚਿਊਟ ’ਤੇ ਫਿਦਾਇਨ ਹਮਲਾ

19 ਵਿਅਕਤੀਆਂ ਦੀ ਹੋਈ ਮੌਤ, 27 ਗੰਭੀਰ ਰੂਪ ’ਚ ਹੋਏ ਜ਼ਖਮੀ
ਕਾਬੁਲ/ਬਿਊਰੋ ਨਿਊਜ਼ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇਕ ਸ਼ੀਆ ਬਹੁਗਿਣਤੀ ਵਾਲੇ ਇਲਾਕੇ ਵਿੱਚ ਅੱਜ ਇਕ ਸਿੱਖਿਆ ਸੰਸਥਾ ’ਤੇ ਫਿਦਾਇਨ ਹਮਲਾ ਹੋਇਆ। ਇਸ ਫਿਦਾਇਨ ਹਮਲੇ ਵਿਚ 19 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 27 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਨੇੜੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਤਾਲਿਬਾਨ ਵੱਲੋਂ ਨਿਯੁਕਤ ਕੀਤੇ ਇਕ ਤਰਜਮਾਨ ਨੇ ਇਸ ਫਿਦਾਇਨ ਹਮਲੇ ਬਾਰੇ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਦਸ਼ਤੀ ਬਾਰਚੀ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਇਹ ਧਮਾਕਾ ਹੋਇਆ। ਪੀੜਤਾਂ ਵਿੱਚ ਇਸ ਸਿੱਖਿਆ ਸੰਸਥਾ ਵਿੱਚ ਪੜ੍ਹਨ ਵਾਲੇ ਮੁੰਡੇ-ਕੁੜੀਆਂ ਸ਼ਾਮਲ ਹਨ ਜੋ ਕਿ ਇੱਥੇ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰਨ ਲਈ ਆਉਂਦੇ ਸਨ। ਇਸ ਖੇਤਰ ਵਿੱਚ ਜ਼ਿਆਦਾਤਰ ਅਫਗਾਨਿਸਤਾਨੀ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਲੋਕ ਰਹਿੰਦੇ ਹਨ। ਜ਼ਦਰਾਨ ਨੇ ਦੱਸਿਆ ਕਿ ਫਿਦਾਇਨ ਨੇ ਕਾਜ ਹਾਇਰ ਐਜੂਕੇਸ਼ਨਲ ਸੈਂਟਰ ਵਿੱਚ ਵੜ ਕੇ ਇਹ ਧਮਾਕਾ ਕਰ ਦਿੱਤਾ।

 

Check Also

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਮੰਚ ’ਤੇ ਡਿੱਗੇ

ਸੱਟ ਲੱਗਣ ਤੋਂ ਹੋਇਆ ਬਚਾਅ : ਵਾੲ੍ਹੀਟ ਹਾਊਸ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ …