6.3 C
Toronto
Wednesday, November 5, 2025
spot_img
Homeਦੁਨੀਆਸੈਕਰਾਮੈਂਟੋ ਦਰਿਆ ਵਿਚ ਰੁੜੇ ਭਾਰਤੀ ਮੂਲ ਦੇ ਪਤੀ-ਪਤਨੀ ਦੀਆਂ ਲਾਸ਼ਾਂ ਬਰਾਮਦ

ਸੈਕਰਾਮੈਂਟੋ ਦਰਿਆ ਵਿਚ ਰੁੜੇ ਭਾਰਤੀ ਮੂਲ ਦੇ ਪਤੀ-ਪਤਨੀ ਦੀਆਂ ਲਾਸ਼ਾਂ ਬਰਾਮਦ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਆਪਣੇ ਟੋਅ ਟਰੱਕ ਸਮੇਤ ਸੈਕਰਾਮੈਂਟੋ ਦਰਿਆ ਵਿਚ ਰੁੜੇ ਭਾਰਤੀ ਮੂਲ ਦੇ ਫਿਜ਼ੀਅਨ ਜੋੜੇ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਸ਼ਲਨਿਵੇਸ਼ ਸ਼ਰਮਾ ਦੀ ਲਾਸ਼ ਹਾਦਸੇ ਵਾਲੇ ਸਥਾਨ ਤੋਂ ਤਕਰੀਬਨ 5 ਕਿਲੋਮੀਟਰ ਦੂਰ ਦਰਿਆ ਵਿਚ ਤੈਰਦੀ ਹੋਈ ਮਿਲੀ। ਕੈਲੀਫੋਰਨੀਆ ਰਾਸ਼ਟਰੀ ਮਾਰਗ ਗਸ਼ਤੀ ਟੀਮ ਦੇ ਅਧਿਕਾਰੀ ਜਿਮ ਯੋਗ ਨੇ ਇਹ ਜਾਣਕਾਰੀ ਦਿੱਤੀ। ਸ਼ਰਮਾ ਦੀ ਪਤਨੀ ਰੋਜਲਿਨ ਸ਼ਰਮਾ ਦੀ ਲਾਸ਼ ਟਰੱਕ ਵਿਚੋਂ ਬਰਾਮਦ ਹੋਈ। ਰੋਜਲਿਨ ਸ਼ਰਮਾ ਦੇ ਭਰਾ ਡੋਨਲਡ ਸਿੰਘ ਨੇ ਬਹੁਤ ਹੀ ਦੁਖੀ ਮਨ ਨਾਲ ਕਿਹਾ ਕਿ ਬਚਾਅ ਕਾਰਵਾਈ ਬਹੁਤ ਦੇਰੀ ਨਾਲ ਸ਼ੁਰੂ ਕੀਤੀ ਗਈ। ਜੇਕਰ ਟਰੱਕ ਨੂੰ ਪਾਣੀ ਵਿਚੋਂ ਛੇਤੀ ਕੱਢ ਲਿਆ ਜਾਂਦਾ ਤਾਂ ਹੋ ਸਕਦਾ ਸੀ ਕਿ ਉਸ ਦੀ ਭੈਣ ਬਚ ਜਾਂਦੀ। ਦੂਜੇ ਪਾਸੇ ਜਿਮ ਯੋਗ ਦਾ ਕਹਿਣਾ ਹੈ ਕਿ ਦਰਿਆ ਦਾ ਪਾਣੀ ਬਹੁਤ ਤੇਜੀ ਨਾਲ ਵਹਿ ਰਿਹਾ ਸੀ। ਸਮੁੰਦਰੀ ਤੂਫਾਨ ਵਾਂਗ ਸ਼ੂਕਦੇ ਦਰਿਆ ਦੇ ਪਾਣੀ ਕਾਰਨ ਬਚਾਅ ਕਾਰਵਾਈ ਛੇਤੀ ਸ਼ੁਰੂ ਨਹੀਂ ਕੀਤੀ ਜਾ ਸਕੀ। ਇਥੇ ਵਰਨਣਯੋਗ ਹੈ ਕਿ ਪਿਛਲੇ ਮਹੀਨੇ ਦਾ ਆਖਰ ਵਿਚ ਸ਼ਰਮਾ ਦਾ ਟਰੱਕ ਇਕ ਹੋਰ ਵਾਹਨ ਨਾਲ ਟਕਰਾ ਕੇ ਦਰਿਆ ਵਿਚ ਡਿੱਗ ਪਿਆ ਸੀ। ਉਸ ਦਿਨ ਤੋਂ ਹੀ ਸ਼ਰਮਾ ਜੋੜੇ ਦੀ ਹੋਣੀ ਨੂੰ ਲੈ ਕੇ ਫਿਕਰਮੰਦੀ ਪ੍ਰਗਟਾਈ ਜਾ ਰਹੀ ਸੀ।

RELATED ARTICLES
POPULAR POSTS