ਅਮਰੀਕਾ ਨੇ ਯਮਨ ’ਤੇ ਫਿਰ ਕੀਤਾ ਹਮਲਾ
ਟਾਮਹਾਕ ਮਿਜ਼ਾਇਲ ਨਾਲ ਹੂਤੀਆ ਦੀ ਰਾਡਾਰ ਸਾਈਟ ਨੂੰ ਬਣਾਇਆ ਨਿਸ਼ਾਨਾ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਨੇ ਲਗਾਤਾਰ ਦੂਜੇ ਦਿਨ ਸ਼ਨੀਵਾਰ ਨੂੰ ਵੀ ਯਮਨ ’ਚ ਹੂਤੀਆਂ ’ਤੇ ਹਮਲਾ ਕੀਤਾ। ਇਸ ਦੌਰਾਨ ਅਮਰੀਕਾ ਦੀ ਰਾਡਾਰ ਫੈਸੇਲਿਟੀ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਵਾਰਸ਼ਿਪ ਯੂਐਸਐਸ ਕਾਰਨੀ ਨੇ ਯਮਨ ਦੇ ਸਮੇਂ ਅਨੁਸਾਰ ਸਵੇਰੇ 3 ਵਜੇ 45 ਮਿੰਟ ’ਤੇ ਹਾਮਟਾਕ ਮਿਜ਼ਾਇਲ ਨਾਲ ਹਮਲਾ ਕੀਤਾ। ਹੂਤੀਆਂ ਦੇ ਮੀਡੀਆ ਹਾਊਸ ਅਲ ਮਸੀਰਾਹ ਨੇ ਕਿਹਾ ਕਿ ਅਮਰੀਕਾ ਨੇ ਯਮਨ ਦੀ ਰਾਜਧਾਨੀ ਸਨਾ ’ਚ ਕਈ ਏਅਰ ਸਟ੍ਰਾਈਕ ਕੀਤੇ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਮਰੀਕਾ ਨੇ ਕਿਹਾ ਕਿ ਇਹ ਰਡਾਰ ਸਾਈਟ ਲਾਲ ਸਾਗਰ ’ਚ ਜਹਾਜ਼ਾਂ ਦੇ ਲਈ ਖਤਰਾ ਸੀ। ਇਹ ਹਮਲਾ 12 ਜਨਵਰੀ ਦੇ ਸਪੈਸ਼ਲ ਮਿਲਟਰੀ ਅਪ੍ਰੇਸ਼ਨ ਦਾ ਫਾਲੋਅਪ ਸੀ। ਇਸ ਦਾ ਮਕਸਦ ਸਮੁੰਦਰ ’ਚ ਹੂਤੀਆਂ ਦੇ ਹਮਲਾ ਕਰਨ ਦੀ ਸਮਰਥਾ ਨੂੰ ਘੱਟ ਕਰਨਾ ਹੈ। ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵ੍ਹਾਈਟ ਹਾਊਸ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਸੀ ਕਿ ਅਸੀਂ ਜੋ ਵੀ ਕਰ ਰਹੇ ਹਾਂ, ਉਸਦਾ ਮਕਸਦ ਤਣਾਅ ਵਧਾਉਣਾ ਨਹੀਂ ਬਲਕਿ ਤਣਾਅ ਨੂੰ ਘੱਟ ਕਰਨਾ ਹੈ। ਦੂਜੇ ਪਾਸੇ ਅਮਰੀਕਾ ਦੇ ਹਮਲੇ ਦਾ ਵਿਰੋਧ ਕਰਨ ਲਈ ਸਨਾ ’ਚ ਲੱਖਾਂ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।