7.7 C
Toronto
Sunday, October 26, 2025
spot_img
HomeਕੈਨੇਡਾFrontਮਾਡਲ ਦਿਵਿਆ ਪਾਹੂਜਾ ਦੀ 11 ਦਿਨਾਂ ਮਗਰੋਂ ਨਹਿਰ ’ਚੋਂ ਮਿਲੀ ਲਾਸ਼

ਮਾਡਲ ਦਿਵਿਆ ਪਾਹੂਜਾ ਦੀ 11 ਦਿਨਾਂ ਮਗਰੋਂ ਨਹਿਰ ’ਚੋਂ ਮਿਲੀ ਲਾਸ਼

ਮਾਡਲ ਦਿਵਿਆ ਪਾਹੂਜਾ ਦੀ 11 ਦਿਨਾਂ ਮਗਰੋਂ ਨਹਿਰ ’ਚੋਂ ਮਿਲੀ ਲਾਸ਼

ਦਿੱਲੀ ਦੇ ਇਕ ਹੋਟਲ ’ਚ ਮਾਡਲ ਦਾ ਗੋਲੀ ਮਾਰ ਕੀਤਾ ਗਿਆ ਸੀ ਕਤਲ

ਟੋਹਾਣਾ/ਬਿਊਰੋ ਨਿਊਜ਼ :


ਸਾਬਕਾ ਮਾਡਲ ਦਿਵਿਆ ਪਾਹੂਜਾ ਦੀ ਮਿ੍ਰਤਕ ਦੇਹ ਕਤਲ ਤੋਂ 11 ਦਿਨ ਬਾਅਦ ਮਿਲ ਗਈ ਹੈ। ਹਰਿਆਣਾ ਪੁਲਿਸ ਨੇ ਫਤਿਹਬਾਦ ਦੇ ਜਾਖਲ ’ਚ ਭਾਖੜਾ ਨਹਿਰ ਤੋਂ ਮਿ੍ਰਤਕ ਦੇਹ ਬਰਾਮਦ ਕੀਤੀ, ਜਿਸ ਦੀ ਪਹਿਚਾਣ ਦਿਵਿਆ ਦੇ ਸਰੀਰ ’ਤੇ ਬਣੇ ਟੈਟੂ ਤੋਂ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਮਾਡਲ ਦੀ ਲਾਸ਼ ਨੂੰ ਠਿਕਾਣੇ ਲਗਾਉਣ ਵਾਲੇ ਬਲਰਾਜ਼ ਗਿੱਲ ਦੀ ਕੋਲਕਾਤਾ ਏਅਰਪੋਰਟ ਤੋਂ ਗਿ੍ਰਫ਼ਤਾਰੀ ਤੋਂ ਬਾਅਦ ਇਸ ਦਾ ਸੁਰਾਗ ਮਿਲਿਆ ਸੀ। ਇਸ ਤੋਂ ਬਾਅਦ ਐਨਡੀਆਰਐਫ ਦੀਆਂ 25 ਟੀਮਾਂ ਦੀ ਮਦਦ ਨਾਲ ਪਟਿਆਲਾ ਤੋਂ ਖਨੌਰੀ ਤੱਕ ਲਾਸ਼ ਦੀ ਭਾਲ ਕੀਤੀ ਗਈ। ਮਿ੍ਰਤਕ ਦੇਹ ਮਿਲਣ ਤੋਂ ਬਾਅਦ ਪੁਲਿਸ ਨੇ ਦਿਵਿਆ ਦੇ ਪਰਿਵਾਰ ਨੂੰ ਫੋਟੋ ਭੇਜ ਕੇ ਉਸ ਦੀ ਪਹਿਚਾਣ ਕਰਵਾਈ ਗਈ ਅਤੇ ਇਸ ਦੀ ਪੁਸ਼ਟੀ ਏਸੀਪੀ ਕ੍ਰਾਈਮ ਵਰੁਣ ਦਹੀਆ ਵੱਲੋਂ ਕੀਤੀ ਗਈ। ਧਿਆਨ ਰਹੇ ਕਿ ਵਿਦਿਆ ਪਾਹੂਜਾ ਦਾ ਲੰਘੀ 2 ਜਨਵਰੀ ਨੂੰ ਹੋਟਲ ਸਿਟੀ ਪੁਆਇੰਟ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

RELATED ARTICLES
POPULAR POSTS