ਟਰੰਪ ਵਲੋਂ ਰੂਸ ਖਿਲਾਫ ਪਾਬੰਦੀਆਂ ਵਾਲੇ ਬਿੱਲ ਨੂੰ ਮਨਜ਼ੂਰੀ; ਅਗਲੇ ਹਫਤੇ ਸੰਸਦ ਵਿਚ ਜਾਵੇਗਾ ਬਿੱਲ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਖਿਲਾਫ ਸਖਤ ਪਾਬੰਦੀਆਂ ਨਾਲ ਸਬੰਧਤ ਇਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਮੀਡੀਆ ਰਿਪੋਰਟ ਅਨੁਸਾਰ ਇਸ ਬਿੱਲ ਵਿਚ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਖਾਸਕਰ ਭਾਰਤ, ਚੀਨ ਤੇ ਬ੍ਰਾਜ਼ੀਲ ‘ਤੇ 500 ਫੀਸਦੀ ਤੱਕ ਟੈਕਸ ਲਾਉਣ ਦੀ ਮਦ ਸ਼ਾਮਲ ਹੈ।
ਇਸ ਨੂੰ ਹੁਣ ਅਗਲੇ ਹਫਤੇ ਸੰਸਦ ਵਿਚ ਪੇਸ਼ ਕੀਤਾ ਜਾਵੇਗਾ ਤੇ ਇਸ ਬਿੱਲ ‘ਤੇ ਵੋਟਿੰਗ ਕਰਵਾਈ ਜਾਵੇਗੀ। ਜੇਕਰ ਸੰਸਦ ਵਿਚ ਇਹ ਬਿੱਲ ਪਾਸ ਹੋ ਗਿਆ ਤਾਂ ਅਮਰੀਕਾ ਨੂੰ ਇਨ੍ਹਾਂ ਦੇਸ਼ਾਂ ‘ਤੇ ਹੋਰ ਟੈਕਸ ਲਾਉਣ ਦੀ ਖੁੱਲ੍ਹ ਮਿਲ ਜਾਵੇਗੀ।
ਸੈਂਕਸ਼ਨਿੰਗ ਰਸ਼ੀਆ ਐਕਟ 2025 ਨਾਂ ਦੇ ਬਿੱਲ ਦਾ ਮਕਸਦ ਉਨ੍ਹਾਂ ਦੇਸ਼ਾਂ ‘ਤੇ ਦਬਾਅ ਬਣਾਉਣਾ ਹੈ ਜੋ ਯੂਕਰੇਨ ਜੰਗ ਦੌਰਾਨ ਰੂਸ ਤੋਂ ਕੱਚਾ ਤੇਲ ਖਰੀਦ ਰਹੇ ਹਨ। ਅਮਰੀਕਾ ਦਾ ਮੰਨਣਾ ਹੈ ਕਿ ਇਸ ਨਾਲ ਰੂਸ ਨੂੰ ਜੰਗ ਲੜਨ ਵਿਚ ਮਦਦ ਮਿਲ ਰਹੀ ਹੈ।
ਇਸ ਬਿੱਲ ਜ਼ਰੀਏ ਰੂਸ ਦੇ ਊਰਜਾ, ਬੈਂਕਿੰਗ ਤੇ ਰੱਖਿਆ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਬਿੱਲ ਵਿਚ ਇਨ੍ਹਾਂ ਖੇਤਰ ਨਾਲ ਸਬੰਧਤ ਰੂਸੀ ਕੰਪਨੀਆਂ ‘ਤੇ ਸਖਤ ਪਾਬੰਦੀਆਂ ਲਾਉਣ ਦਾ ਪ੍ਰਸਤਾਵ ਹੈ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਨੂੰ ਵਿਸ਼ੇਸ਼ ਸਕਤੀਆਂ ਮਿਲਣਗੀਆਂ ਤੇ ਆਪਣੇ ਹੁਕਮਾਂ ਨਾਲ ਕਈ ਦੇਸ਼ਾਂ ‘ਤੇ ਦਬਾਅ ਬਣਾ ਸਕਣਗੇ।

