ਵੈਨਕੂਵਰ/ਬਿਊਰੋ ਨਿਊਜ਼
ਪੀਲ ਪੁਲਿਸ ਨੇ ਕੁਝ ਦਿਨ ਪਹਿਲਾਂ ਟੋਰਾਂਟੋ ਯੂਨੀਵਰਸਿਟੀ ਦੇ ਸਕਾਰਬਰੋ ਕੈਂਪਸ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਸ਼ਿਵਾਂਕ ਅਵਸਥੀ (21) ਦੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਅਜੇ ਤੱਕ ਇਹ ਪਤਾ ਨਹੀਂ ਲਾਇਆ ਜਾ ਸਕਿਆ ਕਿ ਕਾਲੇ ਮੂਲ ਦੇ ਮੁਲਜ਼ਮ ਵਲੋਂ ਕਿਸ ਕਾਰਨ ਅਵਸਥੀ ਦੀ ਜਾਨ ਲਈ ਗਈ।
ਜ਼ਿਕਰਯੋਗ ਹੈ ਕਿ ਘਟਨਾ ਮੌਕੇ ਯੂਨੀਵਰਸਿੱਟੀ ਕੈਂਪਸ ਵਿੱਚ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ, ਪਰ ਵਿਦਿਆਰਥੀ ਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਅਨੁਸਾਰ ਮੌਕੇ ਤੋਂ ਮੁਲਜ਼ਮ ਦੀ ਪਛਾਣ ਦੇ ਕੁਝ ਸਬੂਤ ਪੁਲਿਸ ਦੇ ਹੱਥ ਲੱਗੇ ਸਨ, ਜਿਸਦੇ ਅਧਾਰ ‘ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਭਾਰਤੀ ਵਿਦਿਆਰਥੀ ਸ਼ਿਵਾਂਕ ਅਵਸਥੀ ਦਾ ਕਾਤਲ ਕਾਬੂ
RELATED ARTICLES

