Breaking News
Home / ਹਫ਼ਤਾਵਾਰੀ ਫੇਰੀ / ਜੌਹਲ ਸਾਡਾ ਨਾਗਰਿਕ ਤਸ਼ੱਦਦ ਕੀਤਾ ਤਾਂ ਹੋਵੇਗੀ ਕਾਰਵਾਈ : ਬ੍ਰਿਟੇਨ

ਜੌਹਲ ਸਾਡਾ ਨਾਗਰਿਕ ਤਸ਼ੱਦਦ ਕੀਤਾ ਤਾਂ ਹੋਵੇਗੀ ਕਾਰਵਾਈ : ਬ੍ਰਿਟੇਨ

ਲੰਡਨ/ਬਿਊਰੋ ਨਿਊਜ਼ : ਪੰਜਾਬ ‘ਚ ਹਿੰਦੂ ਆਗੂਆਂ ਦੀ ਹੱਤਿਆ ਦੇ ਆਰੋਪ ‘ਚ ਗ੍ਰਿਫ਼ਤਾਰ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦਾ ਮੁੱਦਾ ਬ੍ਰਿਟਿਸ਼ ਸੰਸਦ ‘ਚ ਗੂੰਜਿਆ। ਸਰਕਾਰ ਨੇ ਕਿਹਾ ਕਿ ਜੇਕਰ ਸਾਡੇ ਨਾਗਰਿਕ ਨੂੰ ਟਾਰਚਰ ਕੀਤਾ ਤਾਂ ਅਸੀਂ ਕਾਰਵਾਈ ਕਰਾਂਗੇ। ਜੌਹਲ ਦਾ ਜਨਮ ਸਕਾਟਲੈਂਡ ‘ਚ ਹੋਇਆ ਸੀ। ਸਕਾਟਿਸ਼ ਨੈਸ਼ਨਲ ਪਾਰਟੀ ਦੇ ਸੰਸਦ ਮਾਰਟਿਨ ਡੇਅ ਨੇ ਹਾਊਸ ਆਫ਼ ਕਾਮਨ ‘ਚ ਬ੍ਰਿਟੇਨ ਦੇ ਵਿਦੇਸ਼ ਵਿਭਾਗ ਤੋਂ ਪੁੱਛਿਆ ਜੌਹਲ ਨੂੰ ਕਸਟਡੀ ‘ਚ ਟਾਰਚਰ ਕਰਨ ‘ਤੇ ਭਾਰਤ ਨੇ ਕੀ ਕਿਹਾ।
ਵਿਦੇਸ਼ ਮੰਤਰੀ ਨੇ ਜਵਾਬ ਦਿੱਤਾ ‘ਟਾਰਚਰ ਦੇ ਆਰੋਪ ਗੰਭੀਰਤਾ ਨਾਲ ਲਏ ਜਾਣਗੇ।’ ਇਹ ਅਸੰਵਿਧਾਨਿਕ ਅਤੇ ਬ੍ਰਿਟਿਸ਼ ਸਰਕਾਰ ਦੇ ਪ੍ਰਤੀ ਅਪਰਾਧਿਕ ਹੈ। ਇਕ ਦਿਨ ਪਹਿਲਾਂ ਸਥਾਨਕ ਮੀਡੀਆ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇ ਤੋਂ ਵੀ ਜੌਹਲ ‘ਤੇ ਸਵਾਲ ਪੁੱਛੇ ਸਨ। ਉਨ੍ਹਾਂ ਨੇ ਕਿਹਾ ਕਿ ਜੌਹਲ ਨੂੰ ਲੈ ਕੇ ਕੀਤੀ ਜਾ ਰਹੀ ਚਿੰਤਾ ਦੀ ਮੈਨੂੰ ਜਾਣਕਾਰੀ ਹੈ। ਸਰਕਾਰ ਜਾਂਚ ਤੋਂ ਬਾਅਦ ਉਚਿਤ ਕਾਰਵਾਈ ਕਰੇਗੀ।

 

Check Also

ਸੋਨੂੰ ਸੂਦ ਦੇ ਘਰ ਅਤੇ ਦਫਤਰਾਂ ‘ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ

ਮੁੰਬਈ : ਆਮਦਨ ਕਰ ਵਿਭਾਗ ਵਲੋਂ ਕਥਿਤ ਟੈਕਸ ਚੋਰੀ ਦੀ ਜਾਂਚ ਲਈ ਬਾਲੀਵੁੱਡ ਅਦਾਕਾਰ ਤੇ …