ਭੁੱਲਰ ਕਈ ਹੋਰ ਅਫਸਰਾਂ ਨੂੰ ਵੀ ਲੈ ਸਕਦੇ ਹਨ ਲਪੇਟੇ ‘ਚ
ਚੰਡੀਗੜ੍ਹ : ਸੀਬੀਆਈ ਵਲੋਂ ਰਿਸ਼ਵਤਖੋਰੀ ਦੇ ਮਾਮਲੇ ਵਿਚ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਨੇ ਭੁੱਲਰ ਨੂੰ ਨੌਕਰੀ ਤੋਂ ਮੁਅੱਤਲ ਵੀ ਕਰ ਦਿੱਤਾ ਹੈ। ਇਸੇ ਦੌਰਾਨ ਸੀਬੀਆਈ ਵਲੋਂ ਹਰਚਰਨ ਸਿੰਘ ਭੁੱਲਰ ਦਾ ਚੰਡੀਗੜ੍ਹ ਦੇ ਸੈਕਟਰ 9 ਵਿਚ ਸਥਿਤ ਐਚ.ਡੀ.ਐਫ.ਸੀ. ਬੈਂਕ ਵਿਚ ਮੌਜੂਦ ਲਾਕਰ ਖੋਲ੍ਹਿਆ ਗਿਆ ਹੈ। ਸੀਬੀਆਈ ਨੂੰ ਲਾਕਰ ਵਿਚੋਂ 50 ਗਰਾਮ ਸੋਨੇ ਦੇ ਗਹਿਣੇ ਅਤੇ ਪ੍ਰਾਪਰਟੀ ਦੇ ਕਾਗਜ਼ਾਤ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਭੁੱਲਰ ਦੇ ਚਾਰ ਹੋਰ ਬੈਂਕ ਲਾਕਰ ਹਨ ਅਤੇ ਸੀਬੀਆਈ ਇਨ੍ਹਾਂ ਲਾਕਰਾਂ ਨੂੰ ਵੀ ਖੋਲ੍ਹ ਕੇ ਜਾਂਚ ਕਰੇਗੀ। ਇਸ ਤੋਂ ਪਹਿਲਾਂ ਭੁੱਲਰ ਦੀ ਰਿਹਾਇਸ਼ ਤੋਂ ਕਰੋੜਾਂ ਰੁਪਏ ਦੀ ਨਗਦੀ, ਸੋਨੇ ਦੇ ਗਹਿਣੇ ਅਤੇ ਹੋਰ ਬਹੁਤ ਸਾਰਾ ਕੀਮਤੀ ਸਮਾਨ ਮਿਲਿਆ ਸੀ। ਉਧਰ ਦੂਜੇ ਪਾਸੇ ਸੀਬੀਆਈ ਕੋਲ ਜ਼ਬਤ ਭੁੱਲਰ ਦੀ ਡਾਇਰੀ ਵਿਚ ਕਈ ਵਿਚੋਲੀਏ ਅਤੇ ਅਫਸਰਾਂ ਦੇ ਨਾਵਾਂ ਦਾ ਜ਼ਿਕਰ ਹੈ। ਸੀਬੀਆਈ ਡਾਇਰੀ ਵਿਚ ਮਿਲੇ ਨਾਵਾਂ ਦੀ ਜਾਂਚ ਕਰਨ ‘ਚ ਲੱਗੀ ਹੋਈ ਹੈ ਅਤੇ ਛੇਤੀ ਹੀ ਪੰਜਾਬ ਦੇ ਕਈ ਅਫਸਰਾਂ ‘ਤੇ ਸ਼ਿਕੰਜਾ ਕਸਿਆ ਜਾ ਸਕਦਾ ਹੈ।
ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖੁੱਲ੍ਹਣ ਲੱਗੇ ਲਾਕਰ
RELATED ARTICLES

